ਪੱਟੀ, (ਪਾਠਕ)- ਸਰਕਾਰ ਵੱਲੋਂ ਟ੍ਰੈਫਿਕ ਦੀ ਸਮੱਸਿਆ ਦੇ ਹੱਲ ਲਈ ਵੱਡੇ-ਵੱਡੇ ਦਾਅਵੇ ਜ਼ਰੂਰ ਕੀਤੇ ਜਾਂਦੇ ਹਨ ਪਰ ਇਹ ਦਾਅਵੇ ਉਸ ਸਮੇਂ ਖੋਖਲੇ ਸਾਬਤ ਹੁੰਦੇ ਹਨ ਜਦੋਂ ਕਿਸੇ ਵਿਅਕਤੀ ਨੂੰ ਜ਼ਰੂਰੀ ਕੰਮ ’ਤੇ ਪਹੁੰਚਣ ਵਿਚ ਆਮ ਹੀ ਦੇਰੀ ਹੋ ਜਾਂਦੀ ਹੈ। ਸ਼ਹਿਰ ਵਿਚ ਦੁਕਾਨਦਾਰ ਆਪਣੀਆਂ ਦੁਕਾਨਾਂ ਦਾ ਸਾਮਾਨ ਦੁਕਾਨਾਂ ਤੋਂ ਬਾਹਰ ਲਾ ਲੈਂਦੇ ਹਨ, ਜਿਸ ਕਾਰਨ ਆਵਾਜਾਈ ਵਿਚ ਵਿਘਨ ਪੈਂਦਾ ਹੈ ਤੇ ਬਾਜ਼ਾਰਾਂ ਵਿਚ ਘੰਟਿਅਾਂਬੱਧੀ ਟ੍ਰੈਫਿਕ ਜਾਮ ਹੋ ਜਾਂਦਾ ਹੈ। ਜੇਕਰ ਨਗਰ ਕੌਂਸਲ ਅਜਿਹੇ ਦੁਕਾਨਦਾਰਾਂ ਤੇ ਬੇਤਰਤੀਬੇ ਖਡ਼੍ਹੀਆਂ ਰੇਹਡ਼ੀਆਂ ਨੂੰ ਠੀਕ ਕਰੇ ਤਾਂ ਇਸ ਸਮੱਸਿਆ ਦਾ ਹੱਲ ਹੋ ਸਕਦਾ ਹੈ।
ਜਦੋਂ ਅਜਿਹੇ ਲੋਕ ਸਡ਼ਕਾਂ ਦੇ ਕਿਨਾਰੇ ਪੱਕੇ ਟਿਕਾਣੇ ਬਣਾ ਲੈਂਦੇ ਹਨ ਤਾਂ ਉਨ੍ਹਾਂ ਨੂੰ ਉਠਾਉਣ ਲਈ ਲੰਬੀ ਪ੍ਰਕਿਰਿਆ ’ਚੋਂ ਲੰਘਣਾ ਪੈਂਦਾ ਹੈ। ਬਾਅਦ ਵਿਚ ਇਨ੍ਹਾਂ ਲੋਕਾਂ ਦੇ ਵਿਰੋਧ ਦਾ ਨਗਰ ਕੌਂਸਲ ਨੂੰ ਸਾਹਮਣਾ ਕਰਨਾ ਪੈਂਦਾ ਹੈ। ਸਥਾਨਕ ਨਗਰ ਕੌਂਸਲ ਦੇ ਅਧਿਕਾਰ ਖੇਤਰ ਵਿਚ ਰੇਲਵੇ ਰੋਡ, ਕਾਲਜ, ਖੇਮਕਰਨ ਰੋਡ, ਘਾਟੀ ਬਾਜ਼ਾਰ ਵਿਖੇ ਅਕਸਰ ਹੀ ਜਾਮ ਲੱਗਾ ਰਹਿਦਾ ਹੈ। ਸਡ਼ਕਾਂ ’ਤੇ ਲਗਾਤਾਰ ਵਧ ਰਹੀ ਵਾਹਨਾਂ ਦੀ ਗਿਣਤੀ, ਸਡ਼ਕੀ ਨਿਯਮਾਂ ਦੀ ਪਾਲਣਾ ਨਾ ਕਰਨਾ ਵਧ ਰਹੇ ਸਡ਼ਕੀ ਹਾਦਸਿਆਂ ਦੇ ਮੁੱਖ ਕਾਰਨ ਹਨ। ਇਹ ਵੀ ਦੇਖਣ ਵਿਚ ਆਉਂਦਾ ਹੈ ਕਿ ਜਾਮ ਲੱਗਣ ਤੋਂ ਬਾਅਦ ਕੁਝ ਵਾਹਨ ਚਾਲਕ ਆਪਣੀ ਲਾਈਨ ’ਚੋਂ ਗੱਡੀ ਦੂਸਰੀ ਸਾਈਡ ਲੈ ਜਾਂਦੇ ਹਨ, ਜਿਸ ਕਾਰਨ ਅੱਗਿਓਂ ਆ ਰਹੀ ਟ੍ਰੈਫਿਕ ਨੂੰ ਲੰਘਣਾ ਅੌਖਾ ਹੋ ਜਾਂਦਾ ਹੈ ਤੇ ਇਸ ਕਾਰਨ ਵੀ ਜਾਮ ਵਧੇਰੇ ਲੱਗਦੇ ਹਨ।
ਇਸ ਤੋਂ ਇਲਾਵਾ ਕਈ ਥਾਈਂ ਸਡ਼ਕਾਂ ਦੀ ਖਸਤਾ ਹਾਲਤ ਕਾਰਨ ਵੀ ਵਾਹਨ ਚਾਲਕਾਂ ਨੂੰ ਬੇਹੱਦ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਖਾਸ ਕਰ ਕੇ ਜੇਕਰ ਥੋਡ਼੍ਹੀ ਜਿਹੀ ਬਾਰਿਸ਼ ਹੋ ਜਾਵੇ ਤਾਂ ਸਡ਼ਕਾਂ ’ਤੇ ਗੋਡੇ-ਗੋਡੇ ਪਾਣੀ ਖਡ਼੍ਹਾ ਹੋ ਜਾਂਦਾ ਹੈ। ਪ੍ਰਸ਼ਾਸਨ ਵੱਲੋਂ ਭਾਵੇਂ ਸਮੇਂ-ਸਮੇਂ ’ਤੇ ਸਡ਼ਕੀ ਨਿਯਮਾਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕਰਵਾਇਆ ਜਾਂਦਾ ਹੈ।
ਸਕੂਲਾਂ ਵਿਚ ਵੀ ਬੱਚਿਆਂ ਨੂੰ ਸਡ਼ਕੀ ਨਿਯਮਾਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਫਿਰ ਵੀ ਟ੍ਰੈਫਿਕ ਦੀ ਸਮੱਸਿਆ ਦਿਨ-ਬ-ਦਿਨ ਵਧ ਰਹੀ ਹੈ।
ਸ਼ਹਿਰ ਦੇ ਵਸਨੀਕ ਸਮਾਜ ਸੇਵਕ ਮਾਸਟਰ ਸੁਖਦੇਵ ਰਾਜ ਸ਼ਰਮਾ, ਸ਼ਿਵਮ ਅਰੋਡ਼ਾ, ਮਨੂ, ਦੀਪਕ ਕੁਮਾਰ ਹਰਜਿੰਦਰ ਸਿੰਘ ਤੇ ਹਰਜੀਤ ਸਿੰਘ ਅੌਲਖ਼ ਆਦਿ ਨੇ ਵਧ ਰਹੀ ਟ੍ਰੈਫਿਕ ਸਮੱਸਿਆ ਦਾ ਹੱਲ ਕੱਢਣ ਦੀ ਮੰਗ ਕੀਤੀ।
ਵਿਦੇਸ਼ਾਂ ’ਚ ਰੱਦ ਹੋਣ ਲੱਗੇ ਬਾਸਮਤੀ ਦੇ ਨਮੂਨੇ
NEXT STORY