ਨਵਾਂਸ਼ਹਿਰ, (ਤ੍ਰਿਪਾਠੀ)— ਪਰਿਵਾਰ ਸਮੇਤ ਵਿਦੇਸ਼ ਗਏ ਰਿਟਾ. ਬੈਂਕ ਮੈਨੇਜਰ ਦੀ ਕੋਠੀ ਵਿਚ ਦਿਨ-ਦਿਹਾੜੇ ਅਣਪਛਾਤੇ ਨਕਾਬਪੋਸ਼ ਚੋਰ ਵੱਲੋਂ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਪੂਰੀ ਵਾਰਦਾਤ ਸੀ. ਸੀ. ਟੀ. ਵੀ. ਕੈਮਰੇ 'ਚ ਕੈਦ ਹੋ ਗਈ। ਸ਼ਿਕਾਇਤ ਦੇ ਬਾਅਦ ਮੌਕੇ 'ਤੇ ਪਹੁੰਚੀ ਪੁਲਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਨੰਬਰਦਾਰ ਦੇਸਰਾਜ ਬਾਲੀ ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਰਮੇਸ਼ ਬਾਲੀ ਜੋ ਰਿਟਾਇਰਡ ਬੈਂਕ ਮੈਨੇਜਰ ਹਨ, ਕੁਲਾਮ ਰੋਡ 'ਤੇ ਰਹਿੰਦੇ ਹਨ। ਉਨ੍ਹਾਂ ਦੀ ਇਕ ਲੜਕੀ ਦਿੱਲੀ 'ਚ ਵਿਆਹੁਤਾ ਹੈ ਜਦੋਂ ਕਿ ਲੜਕਾ ਕੈਨੇਡਾ 'ਚ ਰਹਿੰਦਾ ਹੈ, ਜਿਸ ਨੂੰ ਮਿਲਣ ਲਈ ਉਨ੍ਹਾਂ ਦੇ ਭਰਾ-ਭਰਜਾਈ 22 ਅਪ੍ਰੈਲ ਦੇ ਕੈਨੇਡਾ ਗਏ ਹੋਏ ਹਨ। ਦੇਸਰਾਜ ਬਾਲੀ ਨੇ ਦੱਸਿਆ ਕਿ ਭਰਾ ਦੀ ਕੋਠੀ ਦੀ ਦੇਖਭਾਲ ਉਹ ਕਰ ਰਹੇ ਹਨ ਅਤੇ ਗੁਆਂਢ 'ਚ ਵੀ ਚਾਬੀ ਦਿੱਤੀ ਹੋਈ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੇਰ ਸ਼ਾਮ ਜਦੋਂ ਗੁਆਂਢੀ ਘਰ ਦੀ ਬਿਜਲੀ ਜਗਾਉਣ ਗਿਆ ਤਾਂ ਚਾਬੀ ਲਾਉਣ ਦੇ ਬਾਵਜੂਦ ਘਰ ਦਾ ਕਮਰਾ ਨਾ ਖੁੱਲ੍ਹਿਆ। ਉਸ ਨੇ ਮੈਨੂੰ ਫੋਨ ਕਰ ਕੇ ਦੱਸਿਆ ਕਿ ਕਮਰੇ ਨੂੰ ਅੰਦਰੋਂ ਤਾਲਾ ਲੱਗਾ ਹੋਇਆ ਹੈ। ਦੇਸਰਾਜ ਬਾਲੀ ਨੇ ਦੱਸਿਆ ਕਿ ਜਦੋਂ ਉਨ੍ਹਾਂ ਕੋਠੀ ਦੇ ਪਿਛਲੇ ਪਾਸੇ ਜਾ ਕੇ ਦੇਖਿਆ ਤਾਂ ਉੱਥੇ ਇਕ ਖਿੜਕੀ ਦਾ ਸ਼ੀਸ਼ਾ ਟੁੱਟਾ ਹੋਇਆ ਸੀ, ਜਿਸ ਦੀ ਸਹਾਇਤਾ ਨਾਲ ਹੀ ਅਣਪਛਾਤਾ ਚੋਰ ਅੰਦਰ ਵੜਿਆ ਹੋਵੇਗਾ। ਘਰ ਦਾ ਪੂਰਾ ਸਾਮਾਨ ਖਿੱਲਰਿਆ ਪਿਆ ਸੀ। ਚੋਰੀ ਨਾਲ ਕਿੰਨਾ ਕੁ ਨੁਕਸਾਨ ਹੋਇਆ, ਦੀ ਜਾਣਕਾਰੀ ਉਨ੍ਹਾਂ ਦੇ ਭਰਾ ਦੇ ਵਾਪਸ ਆਉਣ 'ਤੇ ਹੀ ਮਿਲ ਸਕੇਗੀ।
ਪੰਥ ਵਿਰੋਧੀਆਂ ਦੀਆਂ ਚੁਣੌਤੀਆਂ ਨੂੰ ਦਮਦਮੀ ਟਕਸਾਲ ਚੱਟਾਨ ਬਣ ਕੇ ਰੋਕੇਗੀ
NEXT STORY