ਲੁਧਿਆਣਾ (ਹਿਤੇਸ਼): ਲੁਧਿਆਣਾ ਦੇ ਰਾਹੋਂ ਰੋਡ 'ਤੇ ਸਥਿਤ ਇਕ ਕਾਲੋਨੀ ਦਾ ਰਾਹ ਖੋਲ੍ਹਣ ਲਈ ਨਗਰ ਨਿਗਮ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਹੰਗਾਮਾ ਹੋਇਆ ਹੈ। ਨਗਰ ਨਿਗਮ ਵੱਲੋਂ ਇਹ ਕਾਰਵਾਈ ਰਾਹੋਂ ਰੋਡ ਸਥਿਤ ਜੈਨ ਕਾਲੋਨੀ, ਭਾਗਿਆ ਹੋਮਸ ਤੋਂ ਟਿੱਬਾ ਰੋਡ, ਤਾਜਪੁਰ ਰੋਡ ਵੱਲ ਹਾਈ ਟੈਂਸ਼ਨ ਤਾਰਾਂ ਹੇਠੋਂ ਹੋ ਕੇ ਗੁਜ਼ਰ ਰਹੇ ਰਸਤਿਆਂ ਨੂੰ ਖੋਲ੍ਹਣ ਦੇ ਨਾਂ 'ਤੇ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਲਈ ਖ਼ਤਰੇ ਦੀ ਘੰਟੀ! ਜੇ ਅਜੇ ਵੀ ਨਾ ਸੰਭਲੇ ਤਾਂ...
ਇਸ ਕਾਰਵਾਈ ਚਾਰੋ ਜ਼ੋਨਾਂ ਦੀ ਬਿਲਡਿੰਗ ਬ੍ਰਾਂਚ ਦੇ ਨਾਲ ਭਾਰੀ ਪੁਲਸ ਫ਼ੋਰਸ ਦੀ ਮਦਦ ਲਈ ਗਈ। ਇਸ ਕਾਰਵਾਈ ਦਾ ਇਲਾਕੇ ਦੇ ਲੋਕਾਂ ਵੱਲੋਂ ਵਿਰੋਧ ਕੀਤਾ ਗਿਆ, ਜਿਨ੍ਹਾੰ ਨੇ ਨਗਰ ਨਿਗਮ ਦੀ ਟੀਮ ਤੇ ਗੱਡੀਆਂ ਦਾ ਘਿਰਾਓ ਕਰਨ ਤੋਂ ਇਲਾਵਾ ਮੇਨ ਰਾਹੋਂ ਰੋਡ 'ਤੇ ਧਰਨਾ ਲਗਾ ਕੇ ਨਗਰ ਨਿਗਮ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਜ਼ਿਮਨੀ ਚੋਣਾਂ : ਬਿੱਟੂ ਨੇ ਜਾਖੜ ’ਤੇ ਭੰਨ੍ਹਿਆ ਭਾਜਪਾ ਦੀ ਹਾਰ ਦਾ ਠੀਕਰਾ
NEXT STORY