ਫਰੀਦਕੋਟ (ਰਾਜਨ) - ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫਰੀਦਕੋਟ ਵਿਖੇ ਸੀਨੀਅਰ ਸਹਾਇਕ ਦੀ ਆਸਾਮੀ ਲਈ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ ਵੱਲੋਂ ਬੀਤੀ 9 ਫਰਵਰੀ ਨੂੰ ਲਈ ਗਈ ਲਿਖਤੀ ਪ੍ਰੀਖਿਆ ਵਿਚ ਅਸਲ ਉਮੀਦਵਾਰ ਦੀ ਥਾਂ ਹੋਰ ਕੁੜੀ ਵੱਲੋਂ ਪ੍ਰੀਖਿਆ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪਤਾ ਲੱਗਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਉਮੀਦਵਾਰ ਸਮੇਤ ਦੋ ਕੁੜੀਆਂ ’ਤੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਕਲਯੁੱਗੀ ਪਤੀ ਦਾ ਕਾਰਾ: ਪਤਨੀ ਦੇ ਸਿਰ ’ਚ ਘੋਟਣਾ ਮਾਰ ਕੀਤਾ ਕਤਲ, ਪਿੱਛੋਂ ਖੁਰਦ-ਬੁਰਦ ਕੀਤੀ ਲਾਸ਼
ਯੂਨੀਵਰਸਿਟੀ ਕਾਲਜ ਆਫ ਨਰਸਿੰਗ ਦੇ ਪ੍ਰਿੰਸੀਪਲ ਕਮ ਕੋਆਰਡੀਨੇਟਰ ਸੈਂਟਰ ਨੰਬਰ 102 ਯੂਨੀਵਰਸਿਟੀ ਕਾਲਜ ਆਫ ਨਰਸਿੰਗ ਫਰੀਦਕੋਟ ਨੇ ਥਾਣਾ ਸਿਟੀ ਨੂੰ ਲਿਖੇ ਗਏ ਪੱਤਰ ਨੰਬਰ ਯੂ. ਪੀ. ਐੱਨ 2021/1217 ’ਚ ਦੋਸ਼ ਲਾਇਆ ਕਿ ਪ੍ਰੀਅੰਕਾ ਰੋਲ ਨੰਬਰ 210394 ਪੁੱਤਰੀ ਹਰਭੋਲ ਸਿੰਘ ਵਾਸੀ ਪਿੰਡ ਰੋਗਲਾ, ਤਹਿਸੀਲ ਦਿਰਬਾ ਜ਼ਿਲ੍ਹਾ ਸੰਗਰੂਰ ਨੇ ਸੀਨੀਅਰ ਸਹਾਇਕ ਦੀ ਆਸਾਮੀ ਦੀ ਪ੍ਰੀਖਿਆ ਵਿਚ ਖੁਦ ਬੈਠਣ ਦੀ ਬਜਾਏ ਸੁਜਾਤਾ ਪੁੱਤਰੀ ਸਤਬੀਰ ਸਿੰਘ ਵਾਸੀ ਹਿਸਾਰ ਨੂੰ ਪੇਪਰ ਦੇਣ ਲਈ ਬਿਠਾ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਰੰਜ਼ਿਸ਼ ਤਹਿਤ ਇਕ ਜਨਾਨੀ ਨੇ ਦੂਜੀ ਜਨਾਨੀ ਦੇ ਸਿਰ ’ਚ ਕੁੱਕਰ ਮਾਰ ਕੀਤਾ ਕਤਲ
ਪੜ੍ਹੋ ਇਹ ਵੀ ਖ਼ਬਰ - ਬੱਸ ’ਚ ਦੋਸਤ ਨਾਲ ਹੋਈ ਤਕਰਾਰ ਤੋਂ ਬਾਅਦ ਕੁੜੀ ਨੇ ਨਿਗਲਿਆ ਜ਼ਹਿਰ, ਮੌਤ
ਇਸ ਗੱਲ ਦਾ ਪਤਾ ਲੱਗਦੇ ਸਾਰ ਯੂਨੀਵਰਸਿਟੀ ਓਬਜ਼ਰਵਰ ਅਤੇ ਸੈਂਟਰ ਸੁਪਰਡੈਂਟ ਨੇ ਉਕਤ ਕੁੜੀ ਨੂੰ ਮੌਕੇ ’ਤੇ ਫੜ੍ਹ ਲਿਆ। ਲਿਖੇ ਗਏ ਪੱਤਰ ਵਿਚ ਦੋਨਾਂ ਕੁੜੀਆਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਲਈ ਲਿਖਿਆ ਗਿਆ ਸੀ। ਦੱਸਣਯੋਗ ਹੈ ਕਿ ਅਸਲ ਉਮੀਦਵਾਰ ਦੀ ਥਾਂ ’ਤੇ ਪੇਪਰ ਦੇਣ ਵਾਲੀ ਸੁਜਾਤਾ ਜਿਸਨੂੰ ਮੌਕੇ ’ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਪ੍ਰਿਅੰਕਾ ’ਤੇ ਅਧੀਨ ਧਾਰਾ 417/419 ਅਤੇ 420 ਤਹਿਤ ਦਰਜ ਮੁਕੱਦਮੇ ਦੇ ਤਫਤੀਸ਼ੀ ਐੱਸ. ਆਈ. ਭੁਪਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਸੁਜਾਤਾ ਦਾ ਪੁਲਸ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਕਰਵਾਉਣ ਦੀ ਚਾਹਵਾਨ ਸੰਗਤ ਲਈ ਅਹਿਮ ਖ਼ਬਰ
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਪ੍ਰੇਮ ਸਬੰਧਾਂ ’ਚ ਰੋੜਾ ਬਣੇ ਪਤੀ ਦਾ ਆਸ਼ਕ ਨਾਲ ਮਿਲ ਪਤਨੀ ਨੇ ਕੀਤਾ ਸੀ ਕਤਲ
ਬਟਾਲਾ 'ਚ ਵੋਟਾਂ ਕਾਰਨ ਇਸ ਐਤਵਾਰ ਮੁਲਤਵੀ ਕੀਤੀ ਗਈ 'ਬੱਸ ਯਾਤਰਾ'
NEXT STORY