ਬਠਿੰਡਾ, (ਸੁਖਵਿੰਦਰ)- ਪੰਜਾਬ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਰੱਦ ਕਰਨ ਦੇ ਫੈਸਲੇ ਖਿਲਾਫ਼ ਟਰੱਕ ਆਪ੍ਰੇਟਰਾਂ ਵੱਲੋਂ ਟਹਿਲ ਸਿੰਘ ਬੁੱਟਰ ਦੀ ਅਗਵਾਈ ਹੇਠ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਮੌਕੇ ਜ਼ਿਲੇ ਦੀਆਂ ਲਗਭਗ 9 ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਜਾਣਕਾਰੀ ਦਿੰਦਿਆਂ ਬਠਿੰਡਾ ਟਰੱਕ ਯੂਨੀਅਨ ਦੇ ਸਕੱਤਰ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕੇ 18 ਅਗਸਤ ਨੂੰ ਟਰੱਕ ਆਪ੍ਰੇਟਰਾਂ ਵੱਲੋਂ ਲਾਏ ਜਾਣ ਵਾਲੇ ਧਰਨਿਆਂ ਸਬੰਧੀ ਯੂਨੀਅਨ ਵਿਖੇ ਮੀਟਿੰਗ ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਧਰਨੇ ਸਬੰਧੀ ਵਿਚਾਰ-ਵਟਾਂਦਾਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ 16 ਅਗਸਤ ਨੂੰ ਸੁਰੇਸ਼ ਅਰੋੜਾ ਸੈਕਟਰੀ ਮੁੱਖ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਹੀ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਡੀ. ਸੀ. ਵੱਲੋਂ ਵੀ ਸਪੈਸ਼ਲ ਗੱਡੀਆਂ ਨੂੰ ਲੋਡ ਕਰਨ ਲਈ ਯੂਨੀਅਨ ਦੇ ਨੁਮਾਇੰਦਿਆਂ ਨਾਲ ਇਕ ਮੀਟਿੰਗ ਕੀਤੀ ਗਈ, ਜਿਸ 'ਚ ਟਰੱਕ ਆਪ੍ਰੇਟਰਾਂ ਵੱਲੋਂ ਮੰਗਾਂ ਪੂਰੀਆਂ ਨਾ ਹੋਣ ਤੱਕ ਨਾ-ਮਨਜ਼ੂਰ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਟਰੱਕ ਯੂਨੀਅਨਾਂ ਨੂੰ ਬਹਾਲ ਜਾਂ ਫਿਰ ਇਸ ਦਾ ਕੋਈ ਢੁੱਕਵਾਂ ਹੱਲ ਨਹੀਂ ਕੱਢਿਆ ਜਾਂਦਾ, ਉਦੋਂ ਤੱਕ ਸਰਕਾਰੀ ਕੰਮਕਾਜ ਦਾ ਵਿਰੋਧ ਜਾਰੀ ਰਹੇਗਾ।
ਇਸ ਮੌਕੇ ਕਰਮਜੀਤ ਸਿੰਘ ਪ੍ਰਧਾਨ ਰਾਮਪੁਰਾ, ਜਰਨੈਲ ਸਿੰਘ ਪ੍ਰਧਾਨ ਭਗਤਾ, ਟੇਕ ਸਿੰਘ ਗੋਨਿਆਣਾ, ਸੁਭਾਸ਼ ਪ੍ਰਧਾਨ ਗੋਨਿਆਣਾ, ਅਮਰਿੰਦਰ ਸਿੰਘ ਗਰੇਵਾਲ ਪ੍ਰਧਾਨ ਗੋਨਿਆਣਾ, ਰੇਸ਼ਮ ਸਿੰਘ ਮੌੜ, ਬਾਬੂ ਸਿੰਘ ਪ੍ਰਧਾਨ ਬਠਿੰਡਾ ਟਰੱਕ ਯੂਨੀਅਨ ਮੌਜੂਦ ਸਨ।
ਅਗਵਾ ਨੌਜਵਾਨ 8 ਘੰਟਿਆਂ 'ਚ ਬਰਾਮਦ
NEXT STORY