ਲੁਧਿਆਣਾ (ਤਰੁਣ) : ਸਬਜ਼ੀ ਦੀ ਰੇਹੜੀ ਲਗਾਉਣ ਵਾਲੇ ਇਕ ਵਿਅਕਤੀ ਦੇ ਘਰ ਵਿਚ ਥਾਣਾ ਡਵੀਜ਼ਨ ਨੰ. 3 ਦੀ ਪੁਲਸ ਨੇ ਰੇਡ ਕੀਤੀ। ਜਿਥੋਂ ਪੁਲਸ ਨੂੰ ਚਾਈਨਾ ਡੋਰ ਦੇ 98 ਗੱਟੂ ਬਰਾਮਦ ਹੋਏ ਹਨ। ਰਣਜੀਤ ਸਿੰਘ ਪਾਰਕ ਨਿਵਾਸੀ ਵਿਜੇ ਗੰਭੀਰ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ ਜਦ ਕਿ ਉਸਦਾ ਬੇਟਾ ਮਨੀ ਫਰਾਰ ਦੱਸਿਆ ਜਾ ਰਿਹਾ ਹੈ। ਉਕਤ ਖੁਲਾਸਾ ਪੱਤਰਕਾਰ ਸੰਮੇਲਨ ਰਾਹੀਂ ਹੋਇਆ।
ਏ.ਸੀ.ਪੀ. ਮਨਦੀਪ ਸਿੰਘ ਨੇ ਦੱਸਿਆ ਕਿ ਦੋਸ਼ੀ ਵਿਜੇ ਅਤੇ ਉਸਦਾ ਬੇਟਾ ਮਨੀ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਪੁਲਸ ਨੂੰ ਸੂਚਨਾ ਮਿਲੀ ਕਿ ਉਕਤ ਦੇ ਘਰ ਭਾਰੀ ਮਾਤਰਾ ਵਿਚ ਚਾਈਨਾ ਡੋਰ ਦੀ ਖੇਪ ਪਈ ਹੈ। ਪੁਲਸ ਨੇ ਰੇਡ ਕੀਤੀ ਅਤੇ ਮੌਕੇ ਤੋਂ 80 ਗੱਟੂ ਬਰਾਮਦ ਕੀਤੇ ਹਨ। ਪੁਲਸ ਨੇ ਦੋਸ਼ੀ ਵਿਜੇ ਨੂੰ ਮੌਕੇ ਤੋਂ ਕਾਬੂ ਕਰ ਲਿਆ ਹੈ।
ਮੁੱਢਲੀ ਪੁੱਛਗਿੱਛ ਦੌਰਾਨ ਵਿਜੇ ਨੇ ਦੱਸਿਆ ਕਿ ਉਸ ਦਾ ਬੇਟਾ ਮਨੀ ਚਾਈਨਾ ਡੋਰ ਸਸਤੇ ਰੇਟਾਂ 'ਤੇ ਖਰੀਦ ਕੇ ਲਿਆਉਂਦਾ ਸੀ। ਜਿਸ ਨੂੰ ਖੁਦਰਾ ਵਿਚ ਮਹਿੰਗੇ ਰੇਟਾਂ 'ਤੇ ਵੇਚ ਰਿਹਾ ਸੀ। ਪੁਲਸ ਨੇ ਦੋਸ਼ੀਆਂ ਖਿਲਾਫ ਦਰਜ ਕਰ ਲਿਆ ਹੈ ਅਤੇ ਫਰਾਰ ਮਨੀ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।
ਨਸ਼ੀਲੇ ਕੈਪਸੂਲ ਸਮੇਤ ਔਰਤ ਕਾਬੂ
NEXT STORY