ਪੋਜੇਵਾਲ/ਸੜੋਆ (ਕਟਾਰੀਆ/ਕਿਰਨ) - ਗੜ੍ਹਸ਼ੰਕਰ ਤੋਂ ਸ੍ਰੀ ਆਨੰਦਪੁਰ ਸਾਹਿਬ ਰੋਡ 'ਤੇ ਕਸਬਾ ਸਿੰਘਪੁਰ ਨੇੜੇ ਹਾਈਵੇ 'ਤੇ ਪੁਲੀ ਦੀ ਟੁੱਟੀ ਰੇਲਿੰਗ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਹੈ। ਇਥੋਂ ਹਜ਼ਾਰਾਂ ਛੋਟੇ-ਵੱਡੇ ਵਾਹਨ ਲੰਘਦੇ ਹਨ। ਕੁਝ ਮਹੀਨੇ ਪਹਿਲਾਂ ਹੀ ਇਕ ਗੁਰਦਾਸਪੁਰ ਤੋਂ ਸੰਗਤਾਂ ਨਾਲ ਭਰੀ ਟਰੈਕਟਰ-ਟਰਾਲੀ ਤੰਗ ਪੁਲੀ ਨੂੰ ਪਾਰ ਕਰਨ ਸਮੇਂ ਪੁਲੀ ਤੋਂ 20 ਫੁੱਟ ਹੇਠਾਂ ਡਿੱਗ ਪਈ ਸੀ, ਜਿਸ ਕਾਰਨ 2 ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਸਨ ਤੇ ਟਰੈਕਟਰ-ਟਰਾਲੀ ਨੁਕਸਾਨੀ ਗਈ ਸੀ। ਲੋਕਾਂ ਦਾ ਕਹਿਣਾ ਹੈ ਕਿ ਇਸ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਰੇਲਿੰਗ ਨੂੰ ਠੀਕ ਨਾ ਕਰਵਾਉਣਾ ਕਿਸੇ ਹੋਰ ਵੱਡੇ ਹਾਦਸੇ ਦਾ ਕਾਰਨ ਬਣਦਾ ਜਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਉਕਤ ਰੇਲਿੰਗ ਨੂੰ ਬਣਵਾਏ ਤਾਂ ਜੋ ਲੋਕਾਂ ਦੇ ਹੋ ਰਹੇ ਜਾਨੀ ਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕਦੇ।
ਫਗਵਾੜਾ : ਦੇਰ ਰਾਤ ਜਨਮ ਦਿਨ ਦੀ ਪਾਰਟੀ ਕਰ ਰਹੇ ਲਵਲੀ ਯੂਨੀਵਰਸਿਟੀ ਦੇ ਵਿਦਿਆਰਥੀ ਦਾ ਕਤਲ
NEXT STORY