ਜਲੰਧਰ (ਜ. ਬ.)— ਡਿਪਟੀ ਕਮਿਸ਼ਨਰ ਪੁਲਸ ਜਲੰਧਰ ਰਾਜਿੰਦਰ ਸਿੰਘ ਨੇ ਫੌਜਦਾਰੀ ਕਾਨੂੰਨ 1973 ਦੀ ਧਾਰਾ 144 ਦੇ ਅਧੀਨ ਮਿਲੇ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਪੁਲਸ ਕਮਿਸ਼ਨਰੇਟ ਜਲੰਧਰ ਦੀ ਹੱਦ ਅੰਦਰ ਨੰਬਰ ਪਲੇਟਾਂ ਨੂੰ ਲਿਖਣ ਵਾਲੇ ਪੇਂਟਰ ਅਤੇ ਲੇਖਕਾਂ ਵੱਲੋਂ ਲਿਖੇ ਜਾਣ ਵਾਲੀਆਂ ਵਾਹਨਾਂ ਦੀਆਂ ਨੰਬਰ ਪਲੇਟਾਂ ਨੂੰ ਹੇਠ ਲਿਖੇ ਸਟੈਂਡਰਡ ਅਨੁਸਾਰ ਲਿਖਿਆ ਜਾਵੇਗਾ ਅਤੇ ਇਸ ਸਬੰਧੀ ਰਿਕਾਰਡ ਆਪਣੇ ਰਜਿਸਟਰਡ ਵਿਚ ਦਰਜ ਕਰ ਕੇ ਨੰਬਰ ਲਿਖਾਉਣ ਵਾਲੇ ਵਿਅਕਤੀ ਦਾ ਆਈ. ਡੀ. ਪਰੂਫ, ਮੋਬਾਇਲ ਨੰਬਰ, ਵਾਹਨ ਦੀ ਆਰ. ਸੀ. ਆਦਿ ਫੋਟੋ ਕਾਪੀਆਂ ਨੂੰ ਆਪਣੇ ਰਿਕਾਰਡ ਵਿਚ ਰੱਖਣਗੇ। ਉਪਰੋਕਤ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਨਾਲ ਨੰਬਰ ਪਲੇਟਾਂ 'ਤੇ ਨੰਬਰ ਲਿਖਣ ਅਤੇ ਤਸਵੀਰਾਂ ਨੂੰ ਬਣਾਉਣ 'ਤੇ ਪਾਬੰਦੀ ਹੋਵੇਗੀ। ਵਾਹਨਾਂ ਦੀਆਂ ਨੰਬਰ ਪਲੇਟਾਂ ਲਿਖਣ ਵਾਲੇ ਪੇਂਟਰ, ਲੇਖਕ ਇਨ੍ਹਾਂ ਆਦੇਸ਼ਾਂ ਨੂੰ ਅਮਲ ਵਿਚ ਲਿਆਉਣ ਨੂੰ ਯਕੀਨੀ ਬਣਾਉਣ ਦੇ ਜ਼ਿੰਮੇਵਾਰ ਹੋਣਗੇ।
ਨਵੀਆਂ ਹਦਾਇਤਾਂ ਅਨੁਸਾਰ ਨਿਰਧਾਰਿਤ ਕੀਤੇ ਨਵੇਂ ਮਾਪਦੰਡਾਂ ਦੇ ਅਧੀਨ 70 ਸੀ. ਸੀ. ਦੀ ਸਮਰੱਥਾ ਤੋਂ ਘੱਟ ਵਾਲੇ ਮੋਟਰਸਾਈਕਲ ਲਈ ਪ੍ਰਮੁੱਖ ਨੰਬਰ ਪਲੇਟ 'ਤੇ ਲਿਖੇ ਜਾਣ ਵਾਲੇ ਸ਼ਬਦਾਂ ਅਤੇ ਅੰਕਾਂ ਦੀ ਉਚਾਈ 15 ਮਿਲੀਮੀਟਰ, ਮੋਟਾਈ 2.5 ਮਿਲੀਮੀਟਰ ਹੋਵੇਗੀ। ਇਸ ਤੋਂ ਇਲਾਵਾ ਸਾਰੇ ਮੋਟਰਸਾਈਕਲਾਂ ਅਤੇ 3 ਪਹੀਆ ਵਾਲੇ ਵਾਹਨਾਂ ਦੀ ਪਿਛਲੀ ਨੰਬਰ ਪਲੇਟ 'ਤੇ ਸ਼ਬਦਾਂ ਦੀ ਉਚਾਈ 35 ਐੱਮ. ਐੱਮ., ਮੋਟਾਈ 7 ਐੱਮ. ਐੱਮ. ਅਤੇ ਆਪਸ ਵਿਚ ਫਾਸਲਾ 5 ਐੱਮ. ਐੱਮ. ਹੋਵੇਗਾ। ਪਿਛਲੀ ਨੰਬਰ ਪਲੇਟ 'ਤੇ ਅੰਕਾਂ ਦੀ ਉਚਾਈ 40 ਐੱਮ. ਐੱਮ., ਮੋਟਾਈ 7 ਐੱਮ. ਐੱਮ. ਅਤੇ ਆਪਸ ਵਿਚ ਫਾਸਲਾ 5 ਐੱਮ. ਐੱਮ. ਹੋਵੇਗਾ। ਅੱਗੇ ਵਾਲੀ ਨੰਬਰ ਪਲੇਟ 'ਤੇ ਸ਼ਬਦਾਂ ਅਤੇ ਅੰਕਾਂ ਦੀ ਲਿਖਾਵਟ 30 ਐੱਮ. ਐੱਮ., ਮੋਟਾਈ 5 ਐੱਮ. ਐੱਮ. ਅਤੇ ਫਾਸਲਾ 5 ਐੱਮ. ਐੱਮ. ਹੋਵੇਗਾ।
500 ਸੀ. ਸੀ. ਤੋਂ ਹੇਠਾਂ ਦੇ ਇੰਜਣ ਵਾਲੇ ਤਿੰਨ ਪਹੀਆ ਵਾਹਨਾਂ ਦੇ ਅਗਲੇ ਅਤੇ ਪਿਛਲੇ ਨੰਬਰ ਪਲੇਟ 'ਤੇ ਲਿਖਾਏ ਜਾਣ ਅੰਕਾਂ ਅਤੇ ਸ਼ਬਦਾਂ ਦੀ ਉਚਾਈ 35 ਐੱਮ. ਐੱਮ., ਮੋਟਾਈ 7 ਐੱਮ. ਐੱਮ. ਅਤੇ ਆਪਸੀ ਫਾਸਲਾ 5 ਐੱਮ. ਐੱਮ. ਹੋਵੇਗਾ। ਇਸ ਤਰ੍ਹਾਂ 500 ਸੀ. ਸੀ. ਤੋਂ ਜ਼ਿਆਦਾ ਦੀ ਸਮਰੱਥਾ ਵਾਲੇ ਤਿੰਨ ਪਹੀਆ ਵਾਹਨਾਂ ਦੇ ਅਗਲੇ ਤੇ ਪਿਛਲੇ ਨੰਬਰ ਪਲੇਟ ਲਈ ਉਚਾਈ 40 ਐੱਮ. ਐੱਮ., ਮੋਟਾਈ 7 ਐੱਮ. ਐੱਮ. ਤੇ ਫਾਸਲਾ 5 ਐੱਮ. ਐੱਮ. ਹੋਵੇਗਾ। ਇਸ ਤੋਂ ਇਲਾਵਾ ਬਾਕੀ ਸਾਰੇ ਵਾਹਨਾਂ ਲਈ ਅੱਗੇ ਤੇ ਪਿੱਛੇ ਵਾਲੀ ਨੰਬਰ ਪਲੇਟ 'ਤੇ ਲਿਖੇ ਜਾਣ ਵਾਲੇ ਅੰਕਾਂ ਤੇ ਸ਼ਬਦਾਂ ਦੀ ਉਚਾਈ 65 ਐੱਮ. ਐੱਮ., ਮੋਟਾਈ 10 ਐੱਮ. ਐੱਮ. ਤੇ ਸਪੇਸ 10 ਐੱਮ. ਐੱਮ. ਹੋਵੇਗੀ। ਡਿਪਟੀ ਕਮਿਸ਼ਨਰ ਪੁਲਸ ਜਲੰਧਰ ਸ਼੍ਰੀ ਰਾਜਿੰਦਰ ਸਿੰਘ ਨੇ ਇਕ ਪਾਸੇ ਆਦੇਸ਼ ਨਾਲ ਫੌਜਦਾਰੀ ਐਕਟ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦਾ ਇਸਤੇਮਾਲ ਕਰਦੇ ਹੋਏ ਇਹ ਆਦੇਸ਼ ਜਾਰੀ ਕੀਤਾ ਹੈ ਕਿ ਕੋਈ ਵੀ ਦੁਕਾਨਦਾਰ, ਦਰਜ਼ੀ ਸੈਨਿਕ ਅਤੇ ਅਰਧ ਸੈਨਿਕ ਬਲ ਅਤੇ ਪੁਲਸ ਦੀ ਬਣੀ ਬਣਾਈ ਵਰਦੀ ਜਾਂ ਕੱਪੜੇ ਲੈ ਕੇ ਸੀਤੀ ਸਿਲਾਈ ਵਰਦੀ ਬਿਨਾਂ ਖਰੀਦਦਾਰ ਦੀ ਜਾਂਚ ਕੀਤੇ ਨਹੀਂ ਵੇਚੇਗਾ।
ਵਰਦੀ ਖਰੀਦਣ ਵਾਲੇ ਵਿਅਕਤੀ ਦੀ ਫੋਟੋ, ਪਛਾਣ ਪੱਤਰ ਜੋ ਸਮਰੱਥ ਅਧਿਕਾਰੀ ਵਲੋਂ ਉਸ ਨੂੰ ਜਾਰੀ ਕੀਤਾ ਗਿਆ ਹੋਵੇ, ਦੀ ਤਸਦੀਕਸ਼ੁਦਾ ਕਾਪੀ ਰੱਖੇਗਾ ਅਤੇ ਖਰੀਦਣ ਵਾਲੇ ਦਾ ਰੈਂਕ, ਨਾਂ, ਪਤਾ, ਫੋਨ ਨੰਬਰ ਅਤੇ ਤਾਇਨਾਤੀ ਦੇ ਸਥਾਨ ਸਬੰਧਤ ਰਿਕਾਰਡ ਰਜਿਸਟਰਡ 'ਤੇ ਮੇਨਟੇਨ ਕਰਨ ਉਪਰੰਤ 2 ਮਹੀਨਿਆਂ ਦੇ ਵਿਚ ਇਕ ਵਾਰ ਸਬੰਧਤ ਮੁੱਖ ਅਧਿਕਾਰਕ ਥਾਣੇ ਤੋਂ ਤਸਦੀਕ ਕਰਵਾਏਗਾ ਅਤੇ ਜ਼ਰੂਰਤ ਪੈਣ 'ਤੇ ਰਿਕਾਰਡ ਪੁਲਸ ਨੂੰ ਮੁਹੱਈਆ ਕਰਵਾਏਗਾ। ਇਹ ਆਦੇਸ਼ 25 ਅਪ੍ਰੈਲ ਤੱਕ ਲਾਗੂ ਰਹਿਣਗੇ।
ਟਾਈਟਲਰ ਵਲੋਂ ਭੇਜੇ ਗਏ ਨੋਟਿਸ ਦਾ ਮਨਜੀਤ ਸਿੰਘ ਜੀ.ਕੇ. ਨੇ ਦਿੱਤਾ ਤਿੱਖਾ ਜਵਾਬ
NEXT STORY