ਲੁਧਿਆਣਾ (ਸੰਨੀ) : ਆਪਣੇ ਹੌਜ਼ਰੀ ਅਤੇ ਸਾਈਕਲ ਉਤਪਾਦਾਂ ਲਈ ਵਿਸ਼ਵ ਭਰ ਵਿਚ ਪ੍ਰਸਿੱਧ ਲੁਧਿਆਣਾ ਹੁਣ ਜੁਗਾੜੂ ਵਾਹਨਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। ਅਜਿਹੇ ਵਾਹਨ ਸੜਕ 'ਤੇ ਚੱਲਣ ਲਈ ਸੁਰੱਖਿਅਤ ਨਹੀਂ ਹੁੰਦੇ ਅਤੇ ਹੋਰਨਾਂ ਲੋਕਾਂ ਦੀ ਜਾਨ ਲਈ ਵੀ ਖਤਰਾ ਪੈਦਾ ਕਰ ਸਕਦੇ ਹਨ ਪਰ ਇਸ ਦੇ ਉਲਟ ਅਜਿਹੇ ਵਾਹਨਾਂ ਖਿਲਾਫ ਪੁਲਸ ਕਾਰਵਾਈ ਨਾਮਾਤਰ ਹੀ ਹੈ। ਅਜਿਹੇ ਹੀ ਕੁੱਝ ਜੁਗਾੜੂ ਵਾਹਨਾਂ ਨੂੰ ਸਾਡੇ ਫੋਟੋਗ੍ਰਾਫਰ ਨੇ ਕੈਮਰੇ 'ਚ ਕੈਦ ਕੀਤਾ ਹੈ, ਜਿਨ੍ਹਾਂ ਵਿਚ ਰੇਹੜੀਆਂ ਦੇ ਅੱਗੇ ਬਾਈਕ ਫਿੱਟ ਕੀਤੇ ਗਏ ਹਨ ਅਤੇ ਭਾਰੀ ਮਸ਼ੀਨਰੀ ਅਤੇ ਰਾਈਸ ਫੱਕ ਢੋਹਣ ਲਈ ਟਰਾਲੀਆਂ ਅਤੇ ਟਰੱਕਾਂ ਨੂੰ ਜੁਗਾੜੂ ਢੰਗ ਨਾਲ ਤਿਆਰ ਕੀਤਾ ਗਿਆ ਹੈ।
ਲੁੱਟ-ਖੋਹ ਦੌਰਾਨ ਔਰਤ ਦੀ ਹੋਈ ਮੌਤ ਦੇ ਮਾਮਲੇ 'ਚ 2 ਦੋਸ਼ੀ ਕਾਬੂ
NEXT STORY