ਝਬਾਲ (ਲਾਲੂਘੁੰਮਣ)-ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਕ ਵੀਡੀਓ, ਜਿਸ 'ਚ ਛਬੀਲ ਦੌਰਾਨ ਡੀ.ਜੇ 'ਤੇ ਕੁਝ ਲੜਕੀਆਂ ਵੱਲੋਂ ਭੰਗੜਾ ਪਾਇਆ ਜਾ ਰਿਹਾ ਸੀ। ਉਕਤ ਮਾਮਲੇ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੰਜਾਬ ਨੇ ਸਖ਼ਤ ਨੋਟਿਸ ਲਿਆ ਅਤੇ ਛਬੀਲ ਲਾਉਣ ਵਾਲੇ ਸੇਵਾਦਾਰਾਂ ਖਿਲਾਫ਼ ਸਖਤ ਕਾਰਵਾਈ ਕੀਤੀ। ਉਕਤ ਲੋਕਾਂ ਵੱਲੋਂ ਆਪਣੀ ਗਲਤੀ ਮੰਨਦਿਆਂ ਸਿੱਖ ਸੰਗਤ ਕੋਲੋਂ ਲਿਖਤੀ ਮੁਆਫ਼ੀ ਮੰਗੀ ਗਈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਤਰਲੋਚਨ ਸਿੰਘ ਸੋਹਲ ਅਤੇ ਭਾਈ ਮਨਜੀਤ ਸਿੰਘ ਝਬਾਲ ਨੇ ਦੱਸਿਆ ਕਿ ਕਸਬਾ ਛੇਹਰਟਾ (ਅੰਮ੍ਰਿਤਸਰ) ਨਜ਼ਦੀਕ ਪਿੰਡ ਵਡਾਲਾ ਦੇ ਕੁਝ ਨੌਜਵਾਨਾਂ ਵੱਲੋਂ ਬੀਤੇ ਦਿਨੀਂ ਠੰਢੇ-ਮਿੱਠੇ ਜਲ ਦੀ ਛਬੀਲ ਲਗਾਈ ਗਈ ਸੀ। ਇਸ ਦੌਰਾਨ ਇਕ ਗੱਡੀ 'ਚ ਸਵਾਰ ਕੁਝ ਲੜਕੀਆਂ ਨੂੰ ਇਨ੍ਹਾਂ ਲੋਕਾਂ ਵੱਲੋਂ ਰੋਕ ਕੇ ਛਬੀਲ ਪਿਆਈ ਗਈ ਅਤੇ ਲੜਕੀਆਂ ਦੇ ਕਹਿਣ 'ਤੇ ਡੀ.ਜੇ. ਦੀਆਂ ਧੁਨਾਂ 'ਤੇ ਲਕੜੀਆਂ ਤੋਂ ਭੰਗੜਾ ਪੁਆਇਆ ਗਿਆ ਸੀ। ਉਕਤ ਨੌਜਵਾਨਾਂ ਨੇ ਆਪਣੀ ਗਲਤੀ ਸਵਿਕਾਰ ਕਰ ਲਈ ਅਤੇ ਲਿਖਤੀ ਮੁਆਫ਼ੀ ਮੰਗਦਿਆਂ ਅਜਿਹੀ ਗਲਤੀ ਨਾ ਕਰਨ ਦਾ ਵਿਸ਼ਵਾਸ਼ ਦਿਵਾਇਆ ਹੈ। ਉਨ੍ਹਾਂ ਦੱਸਿਆ ਕਿ ਨੌਜਵਾਨਾਂ ਨੂੰ ਜਥੇਬੰਦੀ ਵੱਲੋਂ ਧਾਰਮਿਕ ਸ਼ਜਾ ਲਗਾ ਕਿ ਮੁਆਫ਼ ਕਰ ਦਿੱਤਾ ਗਿਆ ਹੈ।
ਝੋਨੇ ਦੀ ਬਿਜਾਈ ਸਮੇਂ ਬੇਹੋਸ਼ ਹੋ ਕੇ ਡਿਗਿਆ ਮਜ਼ਦੂਰ, ਮੌਤ
NEXT STORY