ਮੋਗਾ(ਗਰੋਵਰ, ਗੋਪੀ, ਆਜ਼ਾਦ)— ਵਿਜੀਲੈਂਸ ਵਿਭਾਗ ਮੋਗਾ ਵੱਲੋਂ ਅੱਜ ਸਥਾਨਕ ਸਰਕਾਰੀ ਆਈ. ਟੀ. ਆਈ. ਮੋਗਾ 'ਚ ਤਾਇਨਾਤ ਇਕ ਇੰਸਟਰਕਟਰ ਰੰਗੇ ਹੱਥੀ ਰਿਸ਼ਵਤ ਦੇ ਪੈਸਿਆਂ ਸਮੇਤ ਕਾਬੂ ਕੀਤਾ ਗਿਆ। ਵਿਜੀਲੈਂਸ ਬਿਊਰੋ ਮੋਗਾ ਦੇ ਡੀ. ਐੱਸ. ਪੀ. ਪਲਵਿੰਦਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਮੋਗਾ ਵਿਖੇ ਬਣੀ ਆਈ. ਟੀ. ਆਈ. ਦੇ ਚੇਅਰਮੈਨ ਨਰਿੰਦਰ ਪਾਲ ਸਿੰਘ ਨੇ ਵਿਜੀਲੈਂਸ ਵਿਭਾਗ ਮੋਗਾ ਨੂੰ ਸ਼ਿਕਾਇਤ ਕੀਤੀ ਸੀ ਕਿ ਸਰਕਾਰੀ ਆਈ. ਟੀ. ਆਈ. ਮੋਗਾ ਵਿਖੇ ਤਾਇਨਾਤ ਜਸਵੀਰ ਸਿੰਘ ਸੁਪਰਡੈਂਟ ਕਮ ਗਰੁੱਪ ਇੰਸਟਰਕਟਰ ਉਨ੍ਹਾਂ ਦੀ ਆਈ .ਟੀ. ਆਈ. ਦੇ ਵਿਦਿਆਰਥੀਆਂ ਨੂੰ ਪੇਪਰਾਂ ਦੌਰਾਨ ਤੰਗ ਪਰੇਸ਼ਾਨ ਨਾ ਕਰਨ ਅਤੇ ਆਈ. ਟੀ. ਆਈ. ਵਿਦਿਆਰਪਥੀਆਂ ਨੂੰ ਨਕਲ ਕਰਵਾਉਣ ਬਦਲੇ 20 ਹਜ਼ਾਰ ਦੀ ਰਿਸ਼ਵਤ ਦੀ ਮੰਗ ਕਰ ਰਿਹਾ ਹੈ, ਜਿਸ 'ਤੇ ਫੌਰੀ ਕਾਰਵਾਈ ਕਰਦੇ ਵਿਜਿਲੈਂਸ ਵਿਭਾਗ ਨੇ ਅਮਰ ਸ਼ਹੀਦ ਆਈ. ਟੀ. ਆਈ. ਦੇ ਚੇਅਰਮੈਨ ਨਰਿੰਦਰਪਾਲ ਸਿੰਘ ਨੂੰ ਮੰਗੇ ਹੋਏ 20 ਹਜ਼ਾਰ ਦੇ ਦਿੱਤੇ ਅਤੇ ਜਦੋਂ ਨਰਿੰਦਰ ਪਾਲ ਸਿੰਘ ਇਹ ਰਕਮ ਜਸਵੀਰ ਸਿੰਘ ਸੁਪਰਡੈਂਟ ਨੂੰ ਦੇਣ ਲੱਗਾ ਤਾਂ ਵਿਜੀਲੈਂਸ ਵਿਭਾਗ ਨੇ ਉਸ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕਰ ਲਿਆ। ਵਿਭਾਗ ਨੇ ਇਸ ਸਬੰਧੀ ਉਕਤ ਇੰਸਟਰਕਟਰ ਜਸਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ। ਵਿਜੀਲੈਂਸ ਵਿਭਾਗ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਰੁੱਖਾਂ ਦੀ ਨਾਜਾਇਜ਼ ਕਟਾਈ ਨਾਲ ਸਰਕਾਰ ਨੂੰ ਲੱਖਾਂ ਦਾ ਚੂਨਾ
NEXT STORY