ਮੋਹਾਲੀ (ਜੱਸੀ) : ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ’ਚ ਨਾਮਜ਼ਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ’ਚ ਵਿਜੀਲੈਸ ਬਿਊਰੋ ਵੱਲੋਂ ਹੋਰ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਗਿਆ ਹੈ।
ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਦੇ ਭਰਾ ਗਜਪਤ ਸਿੰਘ ਗਰੇਵਾਲ ਨੂੰ ਮਜੀਠੀਆ ਵਿਰੁੱਧ ਮੁਕੱਦਮਾ ਨੰਬਰ 22/ 2025 ’ਚ ਚੱਲ ਰਹੀ ਜਾਂਚ ’ਚ ਸ਼ਾਮਲ ਹੋਣ ਲਈ 16 ਸਤੰਬਰ ਨੂੰ ਸਵੇਰੇ 11 ਵਜੇ ਵਿਜੀਲੈਂਸ ਭਵਨ ਸੈਕਟਰ 68 ਮੋਹਾਲੀ ਵਿਖੇ ਮੁੜ ਤੋਂ ਬੁਲਾਇਆ ਗਿਆ ਹੈ।
ਵਿਜੀਲੈਂਸ ਵੱਲੋਂ 15 ਸਤੰਬਰ ਨੂੰ ਵੀ ਇਸ ਮੁਕੱਦਮੇ ਦੇ ਜਾਂਚ ਅਧਿਕਾਰੀ ਡੀ.ਐੱਸ.ਪੀ. ਵੱਲੋਂ ਬੁਲਾਇਆ ਗਿਆ ਸੀ ਪਰ ਉਹ ਸ਼ਾਮਲ ਨਹੀਂ ਹੋਏ, ਜਿਸ ਕਾਰਨ ਹੁਣ ਮੁੜ 16 ਸਤੰਬਰ ਨੂੰ ਵਿਜੀਲੈਂਸ ਦੇ ਮੁੱਖ ਦਫ਼ਤਰ ’ਚ ਬੁਲਾਇਆ ਗਿਆ ਹੈ।
ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਦੇ ਗੁਰਧਾਮਾਂ ਦੀ ਯਾਤਰਾ ’ਤੇ ਪਾਬੰਦੀ ਗੈਰ-ਵਾਜਬ: ਐਡਵੋਕੇਟ ਧਾਮੀ
NEXT STORY