ਚੰਡੀਗੜ੍ਹ (ਸੁਸ਼ੀਲ) : ਹੌਲੀ ਬੋਲੋ, ਕਿਤੇ ਕੋਈ ਅਫ਼ਸਰ ਸੁਣ ਨਾ ਲਵੇ, ਇਹ ਗੱਲ ਅੱਜ-ਕੱਲ੍ਹ ਪੁਲਸ ਹੈੱਡਕੁਆਰਟਰ ਜਾਣ ਵਾਲੇ ਹਰ ਪੁਲਸ ਮੁਲਾਜ਼ਮ ਦੇ ਮੂੰਹੋਂ ਨਿਕਲ ਰਹੀ ਹੈ। ਇਸ ਦਾ ਕਾਰਨ ਇਹ ਹੈ ਕਿ ਹੁਣ ਪੁਲਸ ਹੈੱਡਕੁਆਰਟਰ ’ਚ ਵਾਇਸ ਰਿਕਾਰਡਿੰਗ ਵਾਲੇ ਸੀ. ਸੀ. ਟੀ. ਵੀ. ਕੈਮਰੇ ਲੱਗ ਚੁੱਕੇ ਹਨ। ਪੁਲਸ ਅਧਿਕਾਰੀ ਹੁਣ ਆਪਣੇ ਦਫ਼ਤਰਾਂ ’ਚ ਬੈਠ ਕੇ ਹੈੱਡਕੁਆਰਟਰ ਦੇ ਅੰਦਰ ਆਉਣ-ਜਾਣ ਵਾਲਿਆਂ ਨੂੰ ਦੇਖ ਸਕਣਗੇ ਅਤੇ ਨਾਲ ਹੀ ਉਨ੍ਹਾਂ ਦੀ ਗੱਲਬਾਤ ਵੀ ਆਸਾਨੀ ਨਾਲ ਸੁਣ ਸਕਣਗੇ। ਵਾਇਸ ਰਿਕਾਰਡਿੰਗ ਵਾਲੇ ਕੈਮਰੇ ਐੱਸ. ਐੱਸ. ਪੀ. ਤੋਂ ਡੀ. ਜੀ. ਪੀ. ਦੇ ਦਫ਼ਤਰ ਵੱਲ ਜਾਣ ਵਾਲੀ ਗੈਲਰੀ ’ਚ ਲਾਏ ਗਏ ਹਨ। ਇਹ ਕੈਮਰੇ ਲਾਉਣ ਤੋਂ ਬਾਅਦ ਹੁਣ ਡਰ ਕਾਰਨ ਦਿਨ ਭਰ ਗੈਲਰੀ ’ਚ ਚੁੱਪ ਪੱਸਰੀ ਰਹਿੰਦੀ ਹੈ। ਗੈਲਰੀ ਅੰਦਰ ਇਕ ਦਰਜਨ ਕੈਮਰੇ ਇਕ-ਦੂਜੇ ਦੇ ਬਹੁਤ ਨੇੜੇ ਲਾਏ ਗਏ ਹਨ। ਕੈਮਰੇ ਲੱਗਣ ਤੋਂ ਬਾਅਦ ਪੁਲਸ ਮੁਲਾਜ਼ਮ ਹੁਣ ਬਿਨਾਂ ਕਿਸੇ ਕਾਰਨ ਆਪਣੀ ਹਾਜ਼ਰੀ ਲਾਉਣ ਲਈ ਪੁਲਸ ਅਧਿਕਾਰੀਆਂ ਦੇ ਦਫ਼ਤਰਾਂ ਦੇ ਬਾਹਰ ਨਹੀਂ ਦਿਖਾਈ ਦਿੰਦੇ।
ਇਹ ਵੀ ਪੜ੍ਹੋ : ਪੰਜਾਬ 'ਚ ਤੂਫ਼ਾਨ ਤੇ ਮੀਂਹ ਬਾਰੇ ਨਵੀਂ ਅਪਡੇਟ, 10 ਤਾਰੀਖ਼ ਤੱਕ ਮੌਸਮ ਵਿਭਾਗ ਨੇ ਕਰ 'ਤੀ ਭਵਿੱਖਬਾਣੀ
ਕਈ ਇੰਸਪੈਕਟਰਾਂ ਤੋਂ ਲੈ ਕੇ ਡੀ. ਐੱਸ. ਪੀ. ਡਵੀਜ਼ਨ ਅਤੇ ਥਾਣਿਆਂ ’ਚ ਤਾਇਨਾਤੀ ਲਈ ਅਧਿਕਾਰੀਆਂ ਦੇ ਕਮਰਿਆਂ ’ਚ ਸਲਾਮ ਕਰਨ ਦੇ ਬਹਾਨੇ ਆਉਂਦੇ ਸਨ। ਜਦੋਂ ਤੋਂ ਕੈਮਰੇ ਲੱਗੇ ਹਨ, ਕੋਈ ਵੀ ਦਿਖਾਈ ਨਹੀਂ ਦੇ ਰਿਹਾ। ਸੈਕਟਰ-9 ਪੁਲਸ ਹੈੱਡਕੁਆਰਟਰ ਦੇ ਗਰਾਊਂਡ ਫਲੋਰ ’ਤੇ ਗੈਲਰੀ ’ਚ ਸਭ ਤੋਂ ਪਹਿਲਾਂ ਐੱਸ. ਐੱਸ. ਪੀ. ਕੰਵਰਦੀਪ ਕੌਰ ਦਾ ਦਫ਼ਤਰ ਹੈ ਅਤੇ ਉਸ ਤੋਂ ਬਾਅਦ ਐੱਸ. ਐੱਸ. ਪੀ. ਟ੍ਰੈਫਿਕ ਸੁਮੇਰ ਪ੍ਰਤਾਪ ਸਿੰਘ, ਆਈ. ਜੀ. ਆਰ. ਕੇ. ਸਿੰਘ ਦਾ ਦਫ਼ਤਰ ਅਤੇ ਉਨ੍ਹਾਂ ਦੇ ਅੱਗੇ ਡੀ. ਜੀ. ਪੀ. ਸੁਰਿੰਦਰ ਸਿੰਘ ਦਾ ਦਫ਼ਤਰ ਹੈ। ਇਸ ਤੋਂ ਇਲਾਵਾ ਚੌਥੀ ਮੰਜ਼ਿਲ ’ਤੇ ਐੱਸ. ਪੀ. ਹੈੱਡਕੁਆਰਟਰ ਮਨਜੀਤ, ਐੱਸ. ਪੀ. ਕ੍ਰਾਈਮ ਜਸਬੀਰ ਸਿੰਘ ਅਤੇ ਐੱਸ. ਪੀ. ਸਿਟੀ ਗੀਤਾਂਜਲੀ ਖੰਡੇਲਵਾਲ ਦਾ ਦਫ਼ਤਰ ਹੈ। ਇਸ ਮੰਜ਼ਲ ’ਤੇ ਵਾਇਸ ਰਿਕਾਰਡਿੰਗ ਕੈਮਰੇ ਵੀ ਲਾਏ ਜਾਣਗੇ।
ਅਜੇ ਪੁਲਸ ਸਟੇਸ਼ਨ ਇੰਚਾਰਜਾਂ ਦੇ ਦਫ਼ਤਰਾਂ ’ਚ ਲੱਗੇ ਸਨ ਕੈਮਰੇ
ਚੰਡੀਗੜ੍ਹ ਪੁਲਸ ਅਧਿਕਾਰੀਆਂ ਨੇ ਸਭ ਤੋਂ ਪਹਿਲਾਂ ਸਾਰੇ ਸਟੇਸ਼ਨ ਇੰਚਾਰਜਾਂ ਦੇ ਕਮਰਿਆਂ ’ਚ ਵਾਇਸ ਰਿਕਾਰਡਿੰਗ ਕੈਮਰੇ ਲਾਏ ਸਨ। ਇਸ ਪਿੱਛੇ ਮਕਸਦ ਇਹ ਦੇਖਣਾ ਸੀ ਕਿ ਥਾਣਾ ਇੰਚਾਰਜ ਉਨ੍ਹਾਂ ਲੋਕਾਂ ਨਾਲ ਕਿੰਝ ਗੱਲ ਕਰਦੇ ਹਨ, ਜੋ ੳਨ੍ਹਾਂ ਨੂੰ ਮਿਲਣ ਅਤੇ ਇਨਸਾਫ਼ ਮੰਗਣ ਆਉਂਦੇ ਹਨ। ਉਹ ਆਮ ਲੋਕਾਂ ਨਾਲ ਕਿੰਝ ਵਿਵਹਾਰ ਕਰਦੇ ਹਨ? ਇਨ੍ਹਾਂ ਕੈਮਰਿਆਂ ਰਾਹੀਂ ਆਪਣੇ ਦਫ਼ਤਰ ’ਚ ਬੈਠੇ ਪੁਲਸ ਅਧਿਕਾਰੀ ਦੇਖਦੇ ਹਨ ਕਿ ਕਿਹੜਾ ਥਾਣਾ ਇੰਚਾਰਜ ਆਪਣੇ ਦਫ਼ਤਰ ’ਚ ਕਿੰਨੀ ਦੇਰ ਤੱਕ ਕੰਮ ਕਰ ਰਿਹਾ ਹੈ। ਸਟੇਸ਼ਨ ਇੰਚਾਰਜਾਂ ਦੇ ਦਫ਼ਤਰਾਂ ’ਚ ਕੈਮਰੇ ਲੱਗਣ ਤੋਂ ਬਾਅਦ ਉਹ ਸੁਚੇਤ ਹੋ ਗਏ। ਪੁਲਸ ਸਟੇਸ਼ਨ ਇੰਚਾਰਜ ਨੂੰ ਕੋਈ ਵੀ ਨਿੱਜੀ ਗੱਲਬਾਤ ਜਾਂ ਨਿੱਜੀ ਮੋਬਾਇਲ ਕਾਲ ਆਪਣੇ ਕਮਰੇ ਜਾਂ ਰੈਸਟ ਰੂਮ ਤੋਂ ਕਰਨੀ ਪੈ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬੀਆਂ ਨੂੰ ਮਿਲਿਆ ਵੱਡਾ ਤੋਹਫ਼ਾ, CM ਮਾਨ ਨੇ ਦਿੱਤੀਆਂ ਵਧਾਈਆਂ (ਵੀਡੀਓ)
ਬਿਨਾਂ ਪਾਸ ਦੇ ਹੈੱਡਕੁਆਰਟਰ ’ਚ ’ਨੋ ਐਂਟਰੀ’
ਹਾਲ ਹੀ ’ਚ ਚੰਡੀਗੜ੍ਹ ਪੁਲਸ ਨੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦਿਆਂ ਪੁਲਸ ਹੈੱਡਕੁਆਰਟਰ ’ਚ ਦਾਖ਼ਲ ਹੋਣ ਵਾਲੇ ਹਰੇਕ ਵਿਅਕਤੀ ਲਈ ਐਂਟਰੀ ਪਾਸ ਬਣਾਉਣ ਦੇ ਹੁਕਮ ਜਾਰੀ ਕੀਤੇ ਸਨ। ਇਸ ਤੋਂ ਬਾਅਦ ਪੁਲਸ ਹੈੱਡਕੁਆਰਟਰ ਜਾਣ ਵਾਲੇ ਪੁਲਸ ਮੁਲਾਜ਼ਮਾਂ ਦੀ ਗਿਣਤੀ ਘਟ ਗਈ। ਹੁਣ ਸਾਰਿਆਂ ਨੂੰ ਪਾਸ ਬਣਾਉਣ ਤੋਂ ਬਾਅਦ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾ ਰਹੀ ਹੈ। ਸੂਤਰਾਂ ਦੀ ਮੰਨੀਏ ਤਾਂ ਪੁਲਸ ਅਧਿਕਾਰੀਆਂ ਨੂੰ ਪਤਾ ਲੱਗਾ ਕਿ ਬਹੁਤ ਸਾਰੇ ਪੁਲਸ ਮੁਲਾਜ਼ਮ ਵਿਭਾਗ ’ਚ ਹੋਣ ਵਾਲੀਆਂ ਕਾਰਵਾਈਆਂ ਬਾਰੇ ਜਾਣਨ ਲਈ ਹੈੱਡਕੁਆਰਟਰ ਆਉਂਦੇ ਸਨ, ਭਾਵੇਂ ਉਹ ਹੈੱਡਕੁਆਰਟਰ ਤੋਂ ਬਾਹਰ ਤਾਇਨਾਤ ਸਨ।
ਡੀ. ਜੀ. ਪੀ. ਨੂੰ ਬਦਨਾਮ ਕਰਨ ਵਾਲਿਆਂ ’ਤੇ ਹੈ ਨਜ਼ਰ
ਡੀ. ਜੀ. ਪੀ. ਨੂੰ ਬਦਨਾਮ ਕਰਨ ਲਈ ਸੋਸ਼ਲ ਮੀਡੀਆ ’ਤੇ ਪੱਤਰ ਜਾਰੀ ਕਰਨ ਦੇ ਦੋਸ਼ ’ਚ ਤਿੰਨ ਪੁਲਸ ਮੁਲਾਜ਼ਮਾਂ ਜਸਪਾਲ, ਓਮਪ੍ਰਕਾਸ਼ ਅਤੇ ਮਹਿਲਾ ਪੁਲਸ ਮੁਲਾਜ਼ਮ ਜਸਵਿੰਦਰ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਇਸ ਤੋਂ ਬਾਅਦ ਹੀ ਪੁਲਸ ਹੈੱਡਕੁਆਰਟਰ ’ਚ ਅਧਿਕਾਰੀਆਂ ਦੇ ਦਫ਼ਤਰ ਦੇ ਸਾਹਮਣੇ ਗੈਲਰੀ ’ਚ ਵਾਇਸ ਰਿਕਾਰਡਿੰਗ ਕੈਮਰੇ ਲਾਏ ਗਏ ਹਨ। ਹੁਣ ਪੁਲਸ ਅਧਿਕਾਰੀ ਕਹਿੰਦੇ ਹਨ ਕਿ ਜੇਕਰ ਕੋਈ ਕਿਸੇ ਅਧਿਕਾਰੀ ਨੂੰ ਬਦਨਾਮ ਕਰਦਾ ਹੈ ਤਾਂ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਡੀ. ਜੀ. ਪੀ. ਖ਼ਿਲਾਫ਼ ਕਈ ਇੰਸਪੈਕਟਰਾਂ ਨੇ ਮੋਹਾਲੀ ਦੇ ਇਕ ਫਾਰਮ ਹਾਊਸ ’ਚ ਮੀਟਿੰਗ ਕੀਤੀ ਸੀ ਅਤੇ ਉਨ੍ਹਾਂ ਖ਼ਿਲਾਫ਼ ਪੱਤਰ ਵਾਇਰਲ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਯੁੱਧ ਨਸ਼ਿਆਂ ਵਿਰੁੱਧ: ਮਹਿਲਾ ਨਸ਼ਾ ਤਸਕਰ ਦਾ ਘਰ ਢਾਹਿਆ
NEXT STORY