ਸਮਰਾਲਾ (ਗਰਗ, ਬੰਗੜ) : ਪੰਜਾਬ ’ਚ ‘ਪਿੰਡ ਦੀ ਸਰਕਾਰ’ ਚੁਣਨ ਲਈ ਅੱਜ ਪੈ ਰਹੀਆਂ ਵੋਟਾਂ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ ਹੈ। ਲੋਕਾਂ ਵੱਲੋਂ ਪਾਰਟੀਬਾਜ਼ੀ ਤੋਂ ਉੱਪਰ ਉੱਠਦਿਆਂ ਆਪਸੀ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕਰਦੇ ਹੋਏ ਬੜੇ ਹੀ ਸ਼ਾਂਤਮਈ ਮਾਹੌਲ ’ਚ ਵੋਟਾਂ ਪਾਈਆਂ ਜਾ ਰਹੀਆ ਹਨ।
ਇਹ ਵੀ ਪੜ੍ਹੋ : Live Update : ਪੰਜਾਬ 'ਚ ਪੰਚਾਇਤੀ ਚੋਣਾਂ ਲਈ ਪੈ ਰਹੀਆਂ ਵੋਟਾਂ, ਕਿਤੇ ਇੱਟਾਂ-ਰੋੜੇ ਤਾਂ ਕਿਤੇ ਚੱਲੀ ਗੋਲੀ (ਵੀਡੀਓ)
ਸਮਰਾਲਾ ਵਿਧਾਨ ਸਭਾ ਹਲਕੇ ’ਚ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਦੇ ਪਿੰਡ ਦਿਆਲਪੁਰਾ, ਉਨ੍ਹਾਂ ਦੇ ਪੀ. ਏ. ਨਵਦੀਪ ਸਿੰਘ ਦੇ ਪਿੰਡ ਉਟਾਲਾਂ ਅਤੇ ਉੱਘੇ ਕਾਂਗਰਸੀ ਆਗੂ ਜਤਿੰਦਰ ਸਿੰਘ ਬਲਾਲਾ ਦੇ ਪਿੰਡ ਬਲਾਲਾ ਸਮੇਤ 14 ਪਿੰਡਾਂ ਨੂੰ ਸਵੇਦਨਸ਼ੀਲ ਐਲਾਨਦੇ ਹੋਏ ਇਨ੍ਹਾਂ ਪਿੰਡਾਂ ਵਿੱਚ ਸੁੱਰਖਿਆ ਪ੍ਰਬੰਧ ਕਾਫੀ ਮਜ਼ਬੂਤ ਕੀਤੇ ਗਏ ਸਨ ਪਰ ਇਨ੍ਹਾਂ ਸਾਰੇ ਹੀ ਸੰਵੇਦਨਸ਼ੀਲ ਐਲਾਨੇ ਪਿੰਡਾਂ ਵਿਚ ਵੀ ਅਮਨ-ਅਮਾਨ ਨਾਲ ਵੋਟਾਂ ਪਾਈਆ ਜਾ ਰਹੀਆ ਹਨ।
ਇਹ ਵੀ ਪੜ੍ਹੋ : ਪੰਜਾਬੀਓ ਚੋਣਾਂ ਲਈ ਫਿਰ ਹੋ ਜਾਓ ਤਿਆਰ! ਅੱਜ ਹੋ ਸਕਦੈ ਤਾਰੀਖ਼ਾਂ ਦਾ ਐਲਾਨ
ਸਾਰੀਆਂ ਹੀ ਪਾਰਟੀਆਂ ਦੇ ਲੋਕ ਆਪਸੀ ਸਹਿਯੋਗ ਕਰ ਰਹੇ ਹਨ ਅਤੇ ਕਿਸੇ ਵੀ ਪਿੰਡ ਵਿੱਚ ਕੋਈ ਗੜਬੜੀ ਦੀ ਸੂਚਨਾ ਨਹੀਂ ਹੈ। ਉਪਰੋਕਤ ਪਿੰਡਾਂ ਤੋਂ ਇਲਾਵਾ ਪਿੰਡ ਮਾਣਕੀ, ਮੁਸ਼ਕਾਬਾਦ, ਗਗੜਾ, ਗੋਸਲਾਂ ਸਮੇਤ ਬਲਾਕ ਮਾਛੀਵਾੜਾ ਦੇ ਪਿੰਡ ਬਹਿਲੋਲਪੁਰ, ਜਲਾਹਮਾਜਰਾ, ਮਾਣੇਵਾਲ, ਸਹਿਜੋਮਾਜਰਾ, ਸ਼ਤਾਬਗੜ੍ਹ ਅਤੇ ਪਿੰਡ ਤੱਖਰਾਂ ਨੂੰ ਸੰਵੇਦਨਸ਼ੀਲ ਐਲਾਨਦੇ ਹੋਏ ਅੱਜ ਇੱਥੇ ਸਖ਼ਤ ਸੁੱਰਖਿਆ ਪ੍ਰਬੰਧ ਕੀਤੇ ਗਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਜਨਾਲਾ 'ਚ ਵੋਟ ਪਾਉਣ ਨੂੰ ਲੈ ਕੇ ਹੋਈ ਬਹਿਸਬਾਜ਼ੀ, ਰੋਕੀ ਵੋਟਿੰਗ ਪ੍ਰਕਿਰਿਆ
NEXT STORY