ਅੰਮ੍ਰਿਤਸਰ, (ਵੜੈਚ)- ਬਰਸਾਤ ਦੇ ਦਿਨਾਂ 'ਚ ਸੜਕ 'ਤੇ ਪਏ ਵੱਡੇ-ਵੱਡੇ ਟੋਇਆਂ ਤੋਂ ਲੋਕ ਪਹਿਲਾਂ ਹੀ ਦੁਖੀ ਹਨ, ਹੁਣ ਸੜਕਾਂ ਤੇ ਫੁੱਟਪਾਥਾਂ 'ਤੇ ਲਾਏ ਗਏ ਬੂਟਿਆਂ, ਝਾੜੀਆਂ ਤੋਂ ਸਹੀ ਤਰੀਕੇ ਨਾਲ ਕਮਾਈ ਨਾ ਹੋਣ ਕਰ ਕੇ ਬੂਟੇ ਕਈ ਫੁੱਟ ਸੜਕਾਂ ਵਿਚ ਆ ਗਏ ਹਨ। ਵੱਖ-ਵੱਖ ਪਾਰਟੀਆਂ ਦੇ ਨੇਤਾ, ਪ੍ਰਸ਼ਾਸਨ ਦੇ ਉੱਚ ਅਧਿਕਾਰੀ ਸਭ ਕੁਝ ਦੇਖਦੇ ਹੋਏ ਵੀ ਸਮਾਂ ਪਾਸ ਕਰ ਰਹੇ ਹਨ। ਸ਼ਾਇਦ ਪ੍ਰਸ਼ਾਸਨ ਸੜਕ ਦੁਰਘਟਨਾ ਦੇ ਹਾਦਸੇ ਦੀ ਉਡੀਕ ਕਰ ਰਿਹਾ ਹੈ।
ਮਹਾਨਗਰ ਦੀਆਂ ਲਗਭਗ ਹਰੇਕ ਸੜਕ ਤੇ ਸ਼ਹਿਰ ਨੂੰ ਹਰਿਆ-ਭਰਿਆ ਤੇ ਖੂਬਸੂਰਤ ਬਣਾਉਣ ਲਈ ਫੁੱਟਪਾਥਾਂ, ਬਾਗ-ਬਗੀਚਿਆਂ ਵਿਚ ਬੂਟੇ ਲਾਏ ਗਏ ਸਨ ਪਰ ਉਨ੍ਹਾਂ ਦੀ ਸਹੀ ਸੰਭਾਲ ਨਾ ਹੋਣ ਕਰ ਕੇ ਸੈਂਕੜੇ ਬੂਟੇ ਫੁੱਟਪਾਥ ਤੋਂ ਸੜਕਾਂ 'ਚ ਆ ਗਏ ਹਨ, ਜਿਨ੍ਹਾਂ ਦੀਆਂ ਟਾਹਣੀਆਂ ਰਾਹਗੀਰਾਂ ਦੇ ਚਿਹਰਿਆਂ ਤੇ ਸਰੀਰ 'ਚ ਵੱਜਣ ਨਾਲ ਵਾਹਨ ਚਾਲਕ ਸੰਤੁਲਨ ਗਵਾ ਕੇ ਡਿੱਗ ਜਾਂਦੇ ਹਨ। ਚੌਕ-ਚੌਰਾਹਿਆਂ ਦੀਆਂ ਨੁੱਕਰਾਂ ਤੇ ਗਲਤ ਤਰੀਕਿਆਂ ਨਾਲ ਲੱਗੇ ਬੂਟਿਆਂ ਕਰ ਕੇ ਮੋੜ ਦੇ ਦੂਸਰੇ ਪਾਸੇ ਆਉਂਦੇ ਵਾਹਨ ਨਜ਼ਰ ਨਾ ਆਉਣ ਕਰ ਕੇ ਸੜਕ ਦੁਰਘਟਨਾਵਾਂ ਵੱਧ ਰਹੀਆਂ ਹਨ। ਫੁੱਟਪਾਥਾਂ 'ਤੇ ਕਈ ਫੁੱਟ ਉੱਚਾ ਘਾਹ ਉੱਗਣ ਨਾਲ ਤੇ ਹੋਰ ਬੂਟੀ ਵੱਧ ਜਾਣ ਕਰ ਕੇ ਸ਼ਹਿਰ ਖੂਬਸੂਰਤ ਹੋਣ ਦੀ ਜਗ੍ਹਾ ਗੰਦਾ ਹੋ ਰਿਹਾ ਹੈ। ਕਈ ਸੰਸਥਾਵਾਂ ਦੇ ਅਹੁਦੇਦਾਰ ਤੇ ਮੈਂਬਰ ਫੋਟੋਆਂ ਖਿਚਵਾਉਣ ਤੇ ਪਬਲੀਸਿਟੀ ਲਈ ਬੂਟੇ ਲਾਉਂਦੇ ਹਨ ਪਰ ਬੂਟਿਆਂ ਦੀ ਸੰਭਾਲ ਨਹੀਂ ਕੀਤੀ ਜਾਂਦੀ, ਜਿਸ ਕਰ ਕੇ ਉਹ ਵੱਡੇ ਹੋਣ ਤੋਂ ਪਹਿਲਾਂ ਹੀ ਦਮ ਤੋੜ ਦਿੰਦੇ ਹਨ। ਕਈ ਬੂਟੇ ਵੱਡੇ ਹੋ ਜਾਂਦੇ ਹਨ ਪਰ ਉਨ੍ਹਾਂ ਦੀ ਬਣਤਰ ਸਹੀ ਨਾ ਹੋਣ ਕਰ ਕੇ ਮੁਸ਼ਕਿਲਾਂ ਪੈਦਾ ਹੋ ਰਹੀਆਂ ਹਨ। ਸੜਕਾਂ ਦੇ ਫੁੱਟਪਾਥਾਂ 'ਤੇ ਗਲਤ ਤਰੀਕੇ ਨਾਲ ਲੱਗੇ ਸੜਕਾਂ ਵਿਚ ਆਉਣ ਵਾਲੇ ਬੂਟੇ, ਬੇਤਹਾਸ਼ਾ ਉੱਗੇ ਘਾਹ ਦੀ ਸਫਾਈ ਅਤੇ ਬੂਟਿਆਂ ਨੂੰ ਦਰੁਸਤ ਕਰਨ ਲਈ ਸੰਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਐਕਟਿਵ ਹੋ ਕੇ ਸ਼ਹਿਰ ਨੂੰ ਸੁੰਦਰ ਬਣਾਉਣ ਅਤੇ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ।
ਕਿਸਾਨੋ ਸਾਵਧਾਨ ਹੋ ਜਾਓ! ਡਿਫਾਲਟਰਾਂ ਨੂੰ ਬੇਇੱਜ਼ਤ ਕਰ ਕੇ ਵਸੂਲਿਆ ਜਾਵੇਗਾ ਕਰਜ਼ਾ!
NEXT STORY