ਮੋਹਾਲੀ (ਨਿਆਮੀਆਂ) : ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਦੇਖ-ਰੇਖ 'ਚ ਸੂਬੇ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਨੂੰ ਗਿਆਨਵਰਧਕ ਚਿੱਤਰਾਂ ਅਤੇ ਲਿਖਤਾਂ ਨਾਲ ਮਨਮੋਹਕ ਦਿੱਖ ਦੇਣ ਲਈ ਸਿੱਖਿਆ ਮਹਿਕਮੇ ਵਲੋਂ 292.50 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਸ ਨਾਲ ਸੂਬੇ ਦੇ 5125 ਸਕੂਲਾਂ ਨੂੰ ਬਾਲਾ (ਬਿਲਡਿੰਗ ਐਜ਼ ਲਰਨਿੰਗ ਏਡ) ਤਹਿਤ ਆਕਰਸ਼ਕ ਦਿੱਖ ਦਿੱਤੀ ਜਾਵੇਗੀ। ਸਕੱਤਰ ਸਕੂਲ ਸਿੱਖਿਆ ਕ੍ਰਿਸ਼ਨ ਕੁਮਾਰ ਦੀ ਦੇਖ-ਰੇਖ 'ਚ ਪਾਠਕ੍ਰਮ ਦੀਆਂ ਪੁਸਤਕਾਂ ਵਿਚ ਸਿੱਖਣ ਪਰਿਣਾਮਾਂ ਦੀ ਪ੍ਰਾਪਤੀ ਲਈ ਵਰਤੀ ਜਾਣ ਵਾਲੀ ਸਿੱਖਣ-ਸਿਖਾਉਣ ਸਹਾਇਕ ਸਮੱਗਰੀ ਵਾਲੇ ਮਾਡਲ ਤੇ ਚਿੱਤਰ ਪੰਜਾਬ ਦੇ ਸਰਕਾਰੀ ਸਕੂਲਾਂ ਦੀਆਂ ਇਮਾਰਤਾਂ ਦੀਆ ਕੰਧਾਂ 'ਤੇ ਬਣਾਏ ਜਾਣਗੇ, ਜੋ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਣਗੇ। ਮਹਿਕਮੇ ਦੇ ਬੁਲਾਰੇ ਅਨੁਸਾਰ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਤੇ ਮਿਡਲ ਸਕੂਲਾਂ ਨੂੰ 5000 ਰੁਪਏ ਪ੍ਰਤੀ ਸਕੂਲ ਅਤੇ ਸੈਕੰਡਰੀ ਸਕੂਲਾਂ ਨੂੰ 10000 ਰੁਪਏ ਪ੍ਰਤੀ ਸਕੂਲ ਗ੍ਰਾਂਟ ਜਾਰੀ ਕੀਤੀ ਗਈ ਹੈ। ਸੂਬੇ ਦੇ 725 ਸੈਕੰਡਰੀ ਸਕੂਲਾਂ ਨੂੰ ਜਾਰੀ ਕੀਤੀ ਗ੍ਰਾਂਟ ਤਹਿਤ ਲੁਧਿਆਣਾ ਦੇ 100, ਪਟਿਆਲਾ, ਅੰਮ੍ਰਿਤਸਰ ਅਤੇ ਬਠਿੰਡਾ ਦੇ 75-75, ਸੰਗਰੂਰ ਦੇ 70, ਫਾਜ਼ਿਲਕਾ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਦੇ 50-50, ਤਰਨਤਾਰਨ ਅਤੇ ਮੋਗਾ ਦੇ 40-40, ਮਾਨਸਾ ਦੇ 30, ਫਿਰੋਜ਼ਪੁਰ ਅਤੇ ਜਲੰਧਰ ਦੇ 25-25, ਰੂਪਨਗਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ 10-10 ਸਕੂਲਾਂ ਲਈ ਬਾਲਾ ਗ੍ਰਾਂਟ ਭੇਜੀ ਗਈ ਹੈ।
ਇਹ ਵੀ ਪੜ੍ਹੋ : ਵਣ ਨਿਗਮ 'ਚ ਪ੍ਰਮੋਸ਼ਨ ਘੋਟਾਲੇ 'ਚ ਐੱਮ. ਡੀ. ਦਾ ਖੁਲਾਸਾ
ਜਿਨ੍ਹਾਂ 3150 ਪ੍ਰਾਇਮਰੀ ਸਕੂਲਾਂ ਨੂੰ ਗ੍ਰਾਂਟ ਜਾਰੀ ਕੀਤੀ ਗਈ ਹੈ, ਉਨ੍ਹਾਂ 'ਚ ਫਿਰੋਜ਼ਪੁਰ ਦੇ 350, ਗੁਰਦਾਸਪੁਰ ਦੇ 330, ਅੰਮ੍ਰਿਤਸਰ ਦੇ 270, ਹੁਸ਼ਿਆਰਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਤਰਨਤਾਰਨ ਦੇ 200-200, ਮਾਨਸਾ ਦੇ 190, ਮੋਗਾ ਦੇ 180, ਕਪੂਰਥਲਾ ਦੇ 160, ਜਲੰਧਰ ਦੇ 150, ਰੂਪਨਗਰ ਦੇ 120, ਸ਼ਹੀਦ ਭਗਤ ਸਿੰਘ ਨਗਰ, ਬਠਿੰਡਾ, ਸੰਗਰੂਰ, ਪਠਾਨਕੋਟ, ਪਟਿਆਲਾ ਅਤੇ ਫਾਜ਼ਿਲਕਾ ਦੇ 100-100, ਲੁਧਿਆਣਾ ਅਤੇ ਫਰੀਦਕੋਟ ਦੇ 80-80 ਅਤੇ ਬਰਨਾਲਾ ਦੇ 40 ਸਕੂਲ ਸ਼ਾਮਲ ਹਨ। ਇਸੇ ਤਰ੍ਹਾਂ 1250 ਮਿਡਲ ਸਕੂਲਾਂ ਨੂੰ ਜਾਰੀ ਕੀਤੀ ਗ੍ਰਾਂਟ ਤਹਿਤ ਫਿਰੋਜ਼ਪੁਰ ਅਤੇ ਗੁਰਦਾਸਪੁਰ ਦੇ 100-100, ਕਪੂਰਥਲਾ ਦੇ 90, ਅੰਮ੍ਰਿਤਸਰ, ਹੁਸ਼ਿਆਰਪੁਰ, ਜਲੰਧਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ 80-80, ਫਤਿਹਗੜ੍ਹ ਸਾਹਿਬ, ਸ. ਭ. ਸ. ਨਗਰ ਅਤੇ ਪਟਿਆਲਾ ਦੇ 70-70, ਪਠਾਨਕੋਟ ਅਤੇ ਸੰਗਰੂਰ ਦੇ 60-60, ਰੂਪਨਗਰ ਦੇ 50, ਫਾਜ਼ਿਲਕਾ ਦੇ 40, ਬਠਿੰਡਾ, ਫਰੀਦਕੋਟ, ਲੁਧਿਆਣਾ, ਮਾਨਸਾ, ਮੋਗਾ, ਮੋਹਾਲੀ ਅਤੇ ਤਰਨਤਾਰਨ ਦੇ 30-30 ਅਤੇ ਬਰਨਾਲਾ ਦੇ 10 ਸਕੂਲਾਂ ਨੂੰ ਬਾਲਾ ਗ੍ਰਾਂਟ ਭੇਜੀ ਗਈ ਹੈ।
ਇਹ ਵੀ ਪੜ੍ਹੋ : ਗੜ੍ਹਸ਼ੰਕਰ 'ਚ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕਿਆ
ਕਾਰ ਨੂੰ ਟੱਕਰ ਮਾਰ ਕੇ ਭੱਜੇ ਫ਼ੌਜੀਆਂ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ, ਹੋਸ਼ ਤਾਂ ਉਦੋਂ ਉੱਡੇ ਜਦੋਂ ਸਾਹਮਣੇ ਆਇਆ ਸੱਚ
NEXT STORY