ਨੰਗਲ, (ਗੁਰਭਾਗ ਸਿੰਘ)- ਵਿਸ਼ਵ ਪ੍ਰਸਿੱਧ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ 1678.24 ਫੁੱਟ ਤੇ ਪਹੁੰਚ ਗਿਆ ਹੈ। ਜੋ ਕਿ ਖਤਰੇ ਦੇ ਨਿਸ਼ਾਨ ਤੋਂ ਸਿਰਫ ਡੇਢ ਫੁੱਟ ਦੂਰ ਹੈ। ਭਾਖੜਾ ਡੈਮ ਦੇ ਪਿੱਛੇ ਬਣੀ ਗੋਬਿੰਦ ਸਾਗਰ ਝੀਲ ਵਿੱਚ 109000 ਕਿਊਸੀਕ ਤੋਂ ਵੱਧ ਪਾਣੀ ਆ ਰਿਹਾ ਹੈ ਜੋ ਕਿ ਪਿਛਲੇ ਸਾਲ ਨਾਲੋਂ ਕਾਫੀ ਜ਼ਿਆਦਾ ਹੈ।
ਉਥੇ ਹੀ ਜੇ ਗੱਲ ਕਰੀਏ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਤੋਂ 75000 ਕਿਊਸੀਕ ਦੇ ਕਰੀਬ ਪਾਣੀ ਛੱਡਿਆ ਜਾ ਰਿਹਾ ਹੈ। ਜੇ ਗੱਲ ਨੰਗਲ ਡੈਮ ਦੀ 26 ਗੇਟਾਂ ਦੀ ਕਰੀਏ ਤਾਂ ਨੰਗਲ ਡੈਮ ਤੋਂ 57000 ਕਿਊਸੀਕ ਤੋਂ ਵੱਧ ਪਾਣੀ ਸਤਲੁਜ ਦਰਿਆ ਵਿੱਚ ਛੱਡਿਆ ਜਾ ਰਿਹਾ, ਉੱਥੇ ਹੀ ਨੰਗਲ ਹਾਈਡਲ ਨਹਿਰ ਵਿਚ ਸਮਰੱਥਾ ਅਨੁਸਾਰ 9000 ਕਿਊਸਿਕ ਤੋਂ ਉੱਪਰ ਪਾਣੀ ਛੱਡਿਆ ਜਾ ਰਿਹਾ ਅਤੇ ਅਨੰਦਪੁਰ ਹਾਈਡਲ ਨਹਿਰ ਵਿਚ ਵੀ 9000 ਕਿਊਸੀਕ ਪਾਣੀ ਛੱਡਿਆ ਜਾ ਰਿਹਾ ਹੈ। ਇਹ ਵੀ ਜ਼ਰੂਰੀ ਹੈ ਕਿ ਵਿਸ਼ਵ ਪ੍ਰਸਿੱਧ ਭਾਖੜਾ ਡੈਮ ਦਾ ਲੈਵਲ 1680 ਫੁੱਟ ਤੱਕ ਹੀ ਭਰਿਆ ਜਾਦਾਂ ਹੈ।
ਬਲਾਕ ਪੱਟੀ ਦੇ ਕਾਂਗਰਸ ਪ੍ਰਧਾਨ ਦਾ ਅਣਪਛਾਤੇ ਵਿਅਕਤੀਆਂ ਵਲੋਂ ਕਤਲ
NEXT STORY