ਕੋਟਕਪੂਰਾ, ਬਰਗਾੜੀ (ਨਰਿੰਦਰ, ਭਾਵਿਤ, ਕੁਲਦੀਪ) - ਕੋਟਕਪੂਰਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪੈਂਦੇ ਕਸਬਾ ਬਰਗਾੜੀ ਦੇ ਲੋਕ ਪਿਛਲੇ ਢਾਈ ਮਹੀਨਿਆਂ ਤੋਂ ਪੀਣ ਯੋਗ ਪਾਣੀ ਦੀ ਸਪਲਾਈ ਠੱਪ ਹੋਣ ਕਾਰਨ ਭਾਰੀ ਪ੍ਰੇਸ਼ਾਨੀ 'ਚ ਹਨ। ਮਜਬੂਰੀਵੱਸ ਲੋਕਾਂ ਨੇ ਘਰਾਂ 'ਚ ਆਰ. ਓ. ਤੇ ਮੱਛੀ ਮੋਟਰਾਂ ਲਾ ਕੇ ਆਪਣੀ ਪਾਣੀ ਦੀ ਲੋੜ ਨੂੰ ਪੂਰਾ ਕਰ ਲਿਆ ਪਰ ਆਰਥਿਕ ਪੱਖੋਂ ਕਮਜ਼ੋਰ ਵਰਗ 'ਤੇ ਪਾਣੀ ਦੀ ਸਪਲਾਈ ਬੰਦ ਹੋਣ ਦਾ ਅਸਰ ਜ਼ਿਆਦਾ ਪਿਆ ਹੈ। ਪਿੰਡ ਬਰਗਾੜੀ 'ਚ ਕੁਝ ਕੁ ਅਜਿਹਾ ਇਲਾਕਾ ਵੀ ਹੈ, ਜਿਥੇ ਪਾਣੀ ਦੀ ਸਪਲਾਈ ਪਿਛਲੇ ਇਕ ਸਾਲ ਤੋਂ ਬੰਦ ਹੈ।
ਇਸ ਸਬੰਧੀ ਬਰਗਾੜੀ ਜਲ ਵਿਭਾਗ ਦੇ ਜੇ. ਈ. ਗੁਰਮੀਤ ਸਿੰਘ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕੌਮੀ ਸ਼ਾਹ ਮਾਰਗ ਦੇ ਚਹੁੰ ਮਾਰਗੀ ਹੋਣ ਕਾਰਨ ਪਾਣੀ ਦੀ ਸਪਲਾਈ ਵਾਲੀਆਂ ਪਾਈਆਂ ਪਾਈਪਾਂ ਕੱਟੀਆਂ ਗਈਆਂ ਸਨ, ਜਿਨ੍ਹਾਂ ਨੂੰ ਦੁਬਾਰਾ ਨਵੇਂ ਸਿਰਿਓਂ ਪਾਉਣ ਦਾ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਬਰਗਾੜੀ ਦੇ ਦਸਮੇਸ਼ ਨਗਰ 'ਚ ਪਾਣੀ ਦੀ ਸਪਲਾਈ ਸ਼ੁਰੂ ਹੋ ਗਈ ਹੈ ਤੇ ਬਾਕੀ ਰਹਿੰਦੇ ਨਗਰਾਂ 'ਚ ਵੀ 10 ਤੋਂ 15 ਦਿਨਾਂ 'ਚ ਪਾਣੀ ਦੀ ਸਪਲਾਈ ਸ਼ੁਰੂ ਹੋ ਜਾਵੇਗੀ।
2 ਘਰਾਂ 'ਚੋਂ ਨਕਦੀ ਤੇ ਗਹਿਣੇ ਚੋਰੀ
NEXT STORY