ਪੱਟੀ, (ਸੌਰਭ)- ਪੁਲਸ ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਉਬੋਕੇ ਵਿਖੇ ਬੀਤੀ ਰਾਤ ਚੋਰਾਂ ਵੱਲਂੋ ਇਕ ਘਰ 'ਚ ਦਾਖਲ ਹੋ ਕੇ ਨਕਦੀ ਤੇ ਗਹਿਣੇ ਚੋਰੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਧਰਮ ਸਿੰਘ ਪੁੱਤਰ ਗੁਰਬਚਨ ਸਿੰਘ ਵਾਸੀ ਉਬੋਕੇ ਨੇ ਦੱਸਿਆ ਕਿ ਉਹ ਡੀ. ਜੇ. ਦਾ ਕੰਮ ਕਰਦਾ ਹੈ। ਬੀਤੀ ਰਾਤ ਉਹ ਕੰਮ 'ਤੇ ਗਿਆ ਸੀ, ਜਦਕਿ ਉਸ ਦੇ ਪਰਿਵਾਰਕ ਮੈਂਬਰ ਪਿੰਡ ਵਿਚ ਕਿਸੇ ਲੜਕੀ ਦੇ ਵਿਆਹ ਸਮਾਗਮ 'ਚ ਗਏ ਹੋਏ ਸਨ। ਜਦੋਂ ਉਹ ਵਾਪਸ ਆਏ ਤਾਂ ਵੇਖਿਆ ਕਿ ਘਰ ਦੇ ਤਾਲੇ ਟੁੱਟੇ ਹੋਏ ਸਨ। ਘਰ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਘਰ 'ਚੋਂ 7 ਤੋਲੇ ਸੋਨਾ ਤੇ 60,000 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਇਸੇ ਤਰ੍ਹਾਂ ਸ਼ਹਿਰ ਦੀ ਵਾਰਡ ਨੰਬਰ-4 'ਚ ਬੀਤੀ ਰਾਤ ਚੋਰ ਇਕ ਘਰ 'ਚ ਦਾਖਲ ਹੋ ਕੇ ਨਕਦੀ, ਸੋਨੇ ਤੇ ਚਾਂਦੀ ਦੇ ਗਹਿਣੇ ਚੋਰੀ ਕਰ ਕੇ ਰਫੂਚੱਕਰ ਹੋ ਗਏ।
ਇਸ ਸਬੰਧੀ ਸਤਨਾਮ ਸਿੰਘ ਪੁੱਤਰ ਇੰਦਰਜੀਤ ਸਿੰਘ ਨੇ ਦੱਸਿਆ ਕੇ ਉਹ ਪਰਿਵਾਰ ਸਮੇਤ ਨਜ਼ਦੀਕੀ ਪਿੰਡ ਸਰਹਾਲੀ ਕਲਾਂ ਵਿਖੇ ਆਪਣੀ ਭੈਣ ਤੇ ਮਾਤਾ ਦਾ ਪਤਾ ਲੈਣ ਲਈ ਗਏ ਸਨ, ਜਦੋਂ ਉਹ ਸਵੇਰੇ ਵਾਪਸ ਆਏ ਤਾਂ ਦੇਖਿਆ ਕਿ ਤਾਲੇ ਟੁੱਟੇ ਪਏ ਸਨ ਅਤੇ ਘਰ 'ਚੋਂ 31000 ਰੁਪਏ ਦੀ ਨਕਦੀ, ਇਕ ਜੋੜੀ ਟਾਪਸ, ਇਕ ਜੋੜੀ ਵਾਲੀਆਂ, ਦੋ ਮੁੰਦਰੀਆਂ ਤੇ ਚਾਂਦੀ ਦੀਆਂ ਝਾਂਜਰਾਂ ਗਾਇਬ ਸਨ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਣ ਵਿਭਾਗ ਨੇ ਰਾਜਸਥਾਨ ਫੀਡਰ ਨਹਿਰ 'ਤੇ ਲਾਏ 1 ਲੱਖ 6 ਹਜ਼ਾਰ ਬੂਟੇ
NEXT STORY