ਸੰਗਰੂਰ (ਵਿਵੇਕ ਸਿੰਧਵਾਨੀ, ਯਾਦਵਿੰਦਰ) – ਦੋ ਦਿਨਾਂ ਤੋਂ ਅੱਤ ਦੀ ਪੈ ਰਹੀ ਗਰਮੀ ’ਚ ਜ਼ਿਲਾ ਪੱਧਰੀ ਸਿਵਲ ਹਸਪਤਾਲ ’ਚ ਮਰੀਜ਼ਾਂ ਨੂੰ ਪਾਣੀ ਦੀ ਕਿੱਲਤ ਨਾਲ ਜੂਝਣਾ ਪੈ ਰਿਹਾ ਹੈ। ਬੁੱਧਵਾਰ ਅਤੇ ਵੀਰਵਾਰ ਨੂੰ ਸਿਵਲ ਹਸਪਤਾਲ ’ਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਮਰੀਜ਼ ਅਤੇ ਉਨ੍ਹਾਂ ਨਾਲ ਆਏ ਲੋਕਾਂ ਨੂੰ ਪਾਣੀ ਦੀ ਦਿੱਕਤ ਕਾਰਨ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਵੱਖ-ਵੱਖ ਵਾਰਡਾਂ ’ਚ ਇਲਾਜ ਕਰਵਾਉਣ ਆਏ ਮਰੀਜ਼ ਅਤੇ ਹੋਰ ਲੋਕ ਠੰਡੇ ਪਾਣੀ ਲਈ ਇੱਧਰੋਂ-ਉਧਰੋਂ ਇੰਤਜ਼ਾਮ ਕਰਦੇ ਵੇਖੇ ਗਏ।
ਪਾਣੀ ਦੀ ਸਪਲਾਈ ਨਾ ਆਉਣ ਕਾਰਨ ਹਸਪਤਾਲ ਅੰਦਰ ਸਫਾਈ ਪ੍ਰਬੰਧ ਵੀ ਅਧੂਰੇ ਰਹੇ। ਹਸਪਤਾਲ ’ਚ ਬਾਥਰੂਮਾਂ ’ਚ ਸਫਾਈ, ਪਾਣੀ ਨਾ ਹੋਣ ਕਾਰਨ ਮਰੀਜ਼ਾਂ ਨੂੰ ਬਦਬੂਦਾਰ ਬਾਥਰੂਮਾਂ ’ਚ ਹੀ ਮਜਬੂਰੀਵਸ ਕੰਮ ਚਲਾਉਣਾ ਪਿਆ। ‘ਜਗ ਬਾਣੀ’ ਨੂੰ ਹਸਪਤਾਲ ’ਚ ਮੌਜੂਦ ਵੱਖ-ਵੱਖ ਪਿੰਡਾਂ ’ਚੋਂ ਇਲਾਜ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਕੱਲ ਤੋਂ ਪਾਣੀ ਦੀ ਸਮੱਸਿਆ ਆ ਰਹੀ ਹੈ ਅਤੇ ਇੰਨੀ ਗਰਮੀ ’ਚ ਹਸਪਤਾਲ ਵਾਲਿਆਂ ਨੇ ਜੋ ਥੋਡ਼੍ਹੇ-ਬਹੁਤੇ ਪੀਣ ਵਾਲੇ ਪਾਣੀ ਦੇ ਆਰਜ਼ੀ ਪ੍ਰਬੰਧ ਕੀਤੇ ਹਨ, ਉਹ ਨਾਕਾਫੀ ਹਨ ਅਤੇ ਪਾਣੀ ਲੈਣ ਲਈ ਮਰੀਜ਼ਾਂ ਦੇ ਵਾਰਸਾਂ ਨੂੰ ਦੂੁਰ ਜਾਣਾ ਪੈ ਰਿਹਾ ਹੈ। ਉਕਤ ਲੋਕਾਂ ਨੇ ਮੰਗ ਕੀਤੀ ਕਿ ਜਲਦ ਤੋਂ ਜਲਦ ਹਸਪਤਾਲ ’ਚ ਪਾਣੀ ਦੀ ਸਪਲਾਈ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਗਰਮੀ ’ਚ ਪਾਣੀ ਦੀ ਸਮੱਸਿਆ ਤੋਂ ਰਾਹਤ ਮਿਲ ਸਕੇ।
12 ਲੱਖ ਰੁਪਏ ਦੀ ਹੈਰੋਇਨ ਸਣੇ ਨੱਪਿਆ
NEXT STORY