ਪਠਾਨਕੋਟ, (ਸ਼ਾਰਦਾ) - ਪਿਛਲੇ 2-3 ਦਹਾਕਿਆਂ ਤੋਂ ਸਿੰਚਾਈ ਅਤੇ ਹੋਰ ਕੰਕਰੀਟ ਦੇ ਜੰਗਲਾਂ ਲਈ ਇਸਤੇਮਾਲ ਕੀਤਾ ਜਾ ਰਿਹਾ ਅੰਨ੍ਹੇਵਾਹ ਪਾਣੀ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਪਏ ਔਸਤ ਨਾਲੋਂ ਵੀ ਘੱਟ ਮੀਂਹ ਕਾਰਨ ਸੂਬੇ ਦੇ ਪਾਣੀ ਦੇ ਪੱਧਰ 'ਚ ਤੇਜ਼ੀ ਨਾਲ ਗਿਰਾਵਟ ਹੋਈ ਹੈ, ਜੋ ਕਿ ਇਕ ਡੂੰਘੀ ਚਿੰਤਾ ਦਾ ਸਬੱਬ ਬਣੀ ਹੋਈ ਹੈ। ਮਾਹਿਰ ਇਸ ਗੱਲ ਨੂੰ ਲੈ ਕੇ ਚਿੰਤਿਤ ਹਨ ਕਿ ਜੇਕਰ ਇਸੇ ਤਰ੍ਹਾਂ ਪਾਣੀ ਦਾ ਪੱਧਰ ਥੱਲੇ ਡਿੱਗਦਾ ਰਿਹਾ ਤਾਂ ਭਵਿੱਖ 'ਚ ਖੇਤੀ ਅਤੇ ਪਾਣੀ ਨੂੰ ਲੈ ਕੇ ਹੋਰ ਮਨੁੱਖੀ ਜ਼ਰੂਰਤਾਂ ਨੂੰ ਪੂਰਾ ਕਰਨਾ ਮੁਸ਼ਕਲ ਹੋ ਜਾਵੇਗਾ।
ਸੂਬੇ 'ਚ ਆਈ ਨਵੀਂ ਸਰਕਾਰ ਨੇ ਲਗਾਤਾਰ ਡਿਗ ਰਹੇ ਪਾਣੀ ਦੇ ਪੱਧਰ ਨੂੰ ਬਚਾਉਣ ਲਈ ਵੱਡੇ ਪੱਧਰ 'ਤੇ ਫੈਸਲਾ ਲਿਆ ਹੈ ਅਤੇ ਮਾਲੀਆ ਵਿਭਾਗ ਇਸ ਮਾਮਲੇ 'ਚ ਤੇਜ਼ੀ ਨਾਲ ਹਰਕਤ 'ਚ ਆਇਆ ਹੈ। ਮਾਲੀਆ ਵਿਭਾਗ ਵੱਲੋਂ ਲਿਆਂਦੇ ਗਏ ਇਸ ਜਲ ਬਚਾਉਣ ਸਬੰਧੀ ਫੈਸਲੇ ਅਨੁਸਾਰ ਨਗਰ ਨਿਗਮ ਵੱਲੋਂ ਜਿੰਨੇ ਵੀ ਨਕਸ਼ੇ ਪਾਸ ਕੀਤੇ ਜਾਣਗੇ ਉਸ ਮੁਤਾਬਕ ਹਰੇਕ ਭਵਨ 'ਚ ਪਾਣੀ ਦੀ ਸਾਂਭ-ਸੰਭਾਲ ਲਈ ਵਾਟਰ ਰਿਚਾਰਜ ਬੋਰਵੈੱਲ ਬਣਾਏ ਜਾਣਗੇ। ਇਸ ਤੋਂ ਇਲਾਵਾ ਨਿਗਮਾਂ ਵੱਲੋਂ ਕਸਬਿਆਂ ਵਿਚ ਵੀ ਰਿਚਾਰਜਿੰਗ ਬੋਰਵੈੱਲ ਬਣਾਏ ਜਾਣੇ ਸਨ। ਸਪੋਰਟਸ ਨਗਰ ਜਲੰਧਰ 'ਚ ਨਿਗਮ ਵੱਲੋਂ ਇਕ ਸਥਾਨ 'ਤੇ ਇਹ ਬੋਰਵੈੱਲ ਬਣਾਇਆ ਗਿਆ ਸੀ ਪਰ ਪਾਣੀ ਪ੍ਰਦੂਸ਼ਣ ਦੇ ਕਾਰਨ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ।
ਕੀ ਹੈ ਵਾਟਰ ਰਿਚਾਰਜ ਬੋਰਵੈੱਲ
ਮੁੱਖ ਤੌਰ 'ਤੇ ਵਾਟਰ ਰਿਚਾਰਜ ਬੋਰਵੈੱਲ ਪੰਪਿੰਗ ਬੋਰਵੈੱਲ ਦੇ ਪੂਰੀ ਤਰ੍ਹਾਂ ਉਲਟ ਹੈ। ਰਿਚਾਰਜ ਬੋਰਵੈੱਲ ਸੱਤਾ 'ਤੇ ਆਏ ਪਾਣੀ ਨੂੰ ਗਰਾਊਂਡ ਸਿਸਟਮ ਵਿਚ ਲੈ ਜਾਂਦਾ ਹੈ। ਆਮ ਤੌਰ 'ਤੇ ਵਾਟਰ ਰਿਚਾਰਜ ਬੋਰਵੈੱਲ ਇਕ ਮੀਟਰ ਹੱਦ (ਡਾਇਆਮੀਟਰ) 'ਚ ਅਤੇ 6 ਮੀਟਰ ਡੂੰਘਾ ਹੁੰਦਾ ਹੈ ਜੋ ਕਿ ਕੰਕਰੀਟਨੁਮਾ ਰਿੰਗਾਂ ਨਾਲ ਤਿਆਰ ਹੁੰਦਾ ਹੈ। ਬਰਸਾਤੀ ਪਾਣੀ ਜੋ ਕਿ ਛੱਤਾਂ ਆਦਿ 'ਚੋਂ ਥੱਲੇ ਜ਼ਮੀਨੀ ਪੱਧਰ ਵੱਲ ਡਿਗਦਾ ਹੈ, ਨੂੰ ਅੱਗੇ ਵਾਟਰ ਰਿਚਾਰਜ ਬੋਰਵੈੱਲ ਵੱਲ ਇਕੱਤਰ ਕੀਤਾ ਜਾਂਦਾ ਹੈ। ਇਸ ਤਰ੍ਹਾਂ ਵਾਟਰ ਰਿਚਾਰਜ ਬੋਰਵੈੱਲ ਗਰਾਊਂਡ ਵਾਟਰ ਟੇਬਲ ਨੂੰ ਵਧਾਉਣ ਦੀ ਦਿਸ਼ਾ 'ਚ ਕੰਮ ਕਰਦਾ ਹੈ।
ਕੀ ਕਹਿੰਦੇ ਹਨ ਆਰਕੀਟੈਕਟ
ਇਸ ਸਬੰਧੀ ਆਰਕੀਟੈਕਟ ਭਾਰਤ ਭੂਸ਼ਣ ਦਾ ਮੰਨਣਾ ਹੈ ਕਿ ਇਕ ਵਾਟਰ ਰਿਚਾਰਜ ਬੋਰਵੈੱਲ ਲਈ 8 ਤੋਂ 12 ਹਜ਼ਾਰ 'ਚ ਲਾਗਤ ਆਉਂਦੀ ਹੈ, ਜੋ ਕਿ ਇਕ ਮੀਟਰ ਚੌੜਾ ਅਤੇ 6 ਮੀਟਰ ਤੱਕ ਡੂੰਘਾ ਬਣਾਇਆ ਜਾਂਦਾ ਹੈ। ਇਹ 5 ਹਜ਼ਾਰ ਲੀਟਰ ਦੇ ਕਰੀਬ ਪਾਣੀ ਸਟੋਰ ਕਰਨ ਦੀ ਸਮਰੱਥਾ ਰੱਖਦਾ ਹੈ। 3 ਫੁੱਟ ਚੌੜਾ ਅਤੇ 20 ਫੁੱਟ ਡੂੰਘਾ ਬੋਰਵੈੱਲ ਇਕ ਹਜ਼ਾਰ ਵਰਗ ਮੀਟਰ ਦੇ ਭੂ ਰਕਬੇ ਦੇ ਗਰਾਊਂਡ ਵਾਟਰ ਨੂੰ ਰਿਚਾਰਜ ਕਰ ਸਕਦਾ ਹੈ।
ਇਕ ਸਾਲ 'ਚ ਸਾਧਾਰਨ 900 ਮਿ. ਮੀ. ਵਰਖਾ ਹੋਣ ਦਾ ਭਾਵ ਇਕ ਮਿਲੀਅਨ ਲੀਟਰ ਪਾਣੀ ਬਚਾਉਣਾ ਹੈ। ਅਜਿਹੇ 'ਚ ਕਿਸੇ ਵੀ ਭਵਨ ਨਿਰਮਾਣ ਦੇ ਦੌਰਾਨ ਵਾਟਰ ਰਿਚਾਰਜ ਬੋਰਵੈੱਲ ਦੀ ਮਹੱਤਤਾ ਖੁਦ ਹੀ ਆਂਕੀ ਜਾ ਸਕਦੀ ਹੈ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਕਿਸੇ ਵੀ ਭਵਨ ਨਿਰਮਾਣ ਦੇ ਦੌਰਾਨ ਵਾਟਰ ਰਿਚਾਰਜ ਬੋਰਵੈੱਲ ਦੀ ਉਸਾਰੀ ਤੋਂ ਪਹਿਲੇ ਇਸ ਦੀ ਲੋਕੇਸ਼ਨ ਜ਼ਿਆਦਾ ਮਹੱਤਵਪੂਰਨ ਹੈ। ਕੈਚਮੈਂਟ ਏਰੀਆ ਸਾਫ਼ ਅਤੇ ਪ੍ਰਦੂਸ਼ਣ ਮੁਕਤ ਹੋਣਾ ਚਾਹੀਦਾ ਹੈ। ਇਸ ਨਾਲ ਹੀ ਨਿਰਮਿਤ ਬੋਰਵੈੱਲ ਸਵੱਛ ਹੋਣਾ ਚਾਹੀਦਾ ਹੈ। ਇਸ ਦੀ ਸਫਾਈ ਅਤੇ ਜਾਂਚ ਕਰਨੀ ਚਾਹੀਦੀ ਹੈ। ਜੇਕਰ ਉਸਾਰਿਆ ਗਿਆ ਵਾਟਰ ਰਿਚਾਰਜ ਬੋਰਵੈੱਲ ਉਪਯੁਕਤ ਨਹੀਂ ਹੈ ਅਤੇ ਗਰਾਊਂਡ ਵਾਟਰ ਲੈਵਲ ਨੂੰ ਨਹੀਂ ਵਧਾ ਪਾ ਰਿਹਾ ਤਾਂ ਇਸ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।
50,000 ਰਿਹਾਇਸ਼ੀ ਇਮਾਰਤਾਂ 'ਚ ਵੀ ਨਹੀਂ ਹਨ ਰਿਚਾਰਜ ਬੋਰਵੈੱਲ
ਉਥੇ ਹੀ ਦੂਜੇ ਪਾਸੇ ਇੰਨੀ ਮਹੱਤਵਪੂਰਨ ਯੋਜਨਾ ਸਿਰਫ਼ ਜਾਗਰੂਕਤਾ ਦੀ ਘਾਟ ਅਤੇ ਵਿਭਾਗੀ ਅਣਗਹਿਲੀ ਨਾਲ ਸਿਰੇ ਨਹੀਂ ਚੜ੍ਹ ਸਕੀ। ਨਗਰ ਨਿਗਮ ਦੇ ਅਧੀਨ ਆਉਂਦੇ ਕਰੀਬ 50 ਹਜ਼ਾਰ ਰਿਹਾਇਸ਼ੀ ਇਮਾਰਤਾਂ ਹੋਣਗੀਆਂ ਪਰ ਇਨ੍ਹਾਂ 'ਚ ਜ਼ਿਆਦਾਤਰ ਵਾਟਰ ਰਿਚਾਰਜ ਬੋਰਵੈੱਲ ਨਹੀਂ ਹਨ। ਵਾਟਰ ਰਿਚਾਰਜ ਬੋਰਵੈੱਲ ਨੂੰ ਲੈ ਕੇ ਜਿਥੇ ਆਮ ਜਨਤਾ ਸਰਗਰਮ ਨਹੀਂ ਹੈ, ਉਥੇ ਹੀ ਵਿਭਾਗੀ ਅਣਗਹਿਲੀ ਵੀ ਇਸ ਦੇ ਆੜੇ ਆ ਰਹੀ ਹੈ।
ਜੇਕਰ ਗੱਲ ਬਿਲਡਿੰਗ ਮਾਲਕਾਂ ਵੱਲੋਂ ਵਾਟਰ ਰਿਚਾਰਜ ਬਣਾਉਣ ਲਈ ਜਮ੍ਹਾ ਕਰਵਾਈ ਗਈ ਰਾਸ਼ੀ ਦੀ ਕੀਤੀ ਜਾਵੇ ਤਾਂ ਇਹ ਸਾਫ਼ ਹੈ ਅਤੇ ਵਾਟਰ ਰਿਚਾਰਜ ਬੋਰਵੈੱਲ ਬਣਨ ਦੇ ਬਾਅਦ ਰਿਫੰਡ ਕੀਤੀ ਗਈ ਰਾਸ਼ੀ ਵੀ ਨਾ ਦੇ ਬਰਾਬਰ ਹੈ। ਇਸ ਦਾ ਮੁੱਖ ਕਾਰਨ ਨਾ ਤਾਂ ਭਵਨ ਨਿਰਮਾਤਾ ਵੱਲੋਂ ਇਸ ਸਬੰਧੀ 'ਚ ਰੁਚੀ ਹੈ ਅਤੇ ਨਾ ਹੀ ਵਿਭਾਗੀ ਜਾਗਰੂਕਤਾ। ਅਜਿਹੇ 'ਚ ਪਿਛਲੇ ਲੰਬੇ ਸਮੇਂ ਦਾ ਦੌਰਾ ਵਾਟਰ ਰਿਚਾਰਜ ਬੋਰਵੈੱਲ ਬਣਾਉਣ ਲਈ ਬਿਨਾਂ ਰਾਸ਼ੀ ਜਮ੍ਹਾ ਕੀਤੇ ਨਕਸ਼ੇ ਪਾਸ ਹੋ ਰਹੇ ਹਨ।
ਜ਼ਿਲਾ ਮੈਜਿਸਟਰੇਟ ਵੱਲੋਂ ਵੱਖ-ਵੱਖ ਪਾਬੰਦੀਆਂ ਦੇ ਹੁਕਮ ਜਾਰੀ
NEXT STORY