ਮੋਹਾਲੀ (ਨਿਆਮੀਆਂ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਮੋਹਾਲੀ ਸ਼ਹਿਰ 'ਚ ਸਵੇਰ ਦੇ ਪਾਣੀ ਦੀ ਸਪਲਾਈ 'ਚ ਇਕ ਘੰਟਾ ਅਤੇ ਦੁਪਹਿਰ ਦੀ ਸਪਲਾਈ 'ਚ ਅੱਧੇ ਘੰਟੇ ਦਾ ਵਾਧਾ ਕੀਤਾ ਗਿਆ ਹੈ। ਇਸ ਉਪਰੰਤ ਸ਼ਹਿਰ ਦੀ ਜਲ ਸਪਲਾਈ ਦੇ ਪ੍ਰੈਸ਼ਰ 'ਚ ਚੋਖਾ ਸੁਧਾਰ ਵੀ ਕੀਤਾ ਹੈ, ਤਾਂ ਜੋ ਪਾਣੀ ਉੱਪਰਲੀਆਂ ਮੰਜ਼ਿਲਾਂ ਤੱਕ ਪਹੁੰਚ ਸਕੇ। ਗਰਮੀ ਦੇ ਮੌਸਮ 'ਚ ਪਾਣੀ ਦੀ ਸਪਲਾਈ ਨੂੰ ਠੀਕ ਢੰਗ ਨਾਲ ਚਲਾਉਣ ਲਈ 15 ਅਪ੍ਰੈਲ ਤੋਂ 30 ਜੂਨ ਤੱਕ ਪਾਣੀ ਦੀ ਦੁਰਵਰਤੋਂ ਭਾਵ ਘਰ 'ਚ ਬਗੀਚਿਆਂ, ਗਮਲਿਆਂ ਆਦਿ 'ਚ ਪਾਣੀ ਲਾਉਣ, ਸਕੂਟਰ, ਕਾਰਾਂ ਜਾਂ ਗੱਡੀਆਂ ਧੋਣ, ਵਿਹੜੇ, ਫਰਸ਼ ਜਾਂ ਸੜਕ ਆਦਿ ਧੋਣ, ਟੁੱਲੂ ਪੰਪ ਦੀ ਵਰਤੋਂ ਕਰਨ, ਘਰ ਦੀ ਛੱਤ 'ਤੇ ਰੱਖੀ ਟੈਂਕੀ ਜਾਂ ਡੈਜਰਟ ਕੂਲਰਾਂ ਦਾ ਓਵਰਫਲੋਅ ਕਰਨ 'ਤੇ ਪਾਬੰਦੀ ਲਾਈ ਗਈ ਹੈ, ਜੇਕਰ ਕੋਈ ਵੀ ਖਪਤਕਾਰ ਪਾਣੀ ਦੀ ਦੁਰਵਰਤੋਂ ਕਰਦਾ ਹੈ ਤਾਂ ਵਿਭਾਗ ਉਸ ਦੇ ਖਿਲਾਫ ਸਖਤੀ ਵਰਤਦਾ ਹੋਇਆ ਪਹਿਲੀ ਉਲੰਘਣਾ ਲਈ 1000 ਰੁਪਏ, ਦੂਜੀ ਲਈ 2000 ਰੁਪਏ ਜ਼ੁਰਮਾਨਾ ਅਤੇ ਤੀਜੀ ਵਾਰ ਉਲੰਘਣਾ ਕਰਨ 'ਤੇ ਖਪਤਕਾਰ ਦਾ ਬਿਨਾਂ ਨੋਟਿਸ ਦਿੱਤੇ ਕੁਨੈਕਸ਼ਨ ਕੱਟ ਕੇ ਸੂਚਿਤ ਕਰ ਦਿੱਤਾ ਜਾਵੇਗਾ ਅਤੇ 5000 ਰੁਪਏ ਜ਼ੁਰਮਾਨਾ ਵਸੂਲਿਆ ਜਾਵੇਗਾ ਅਤੇ ਹਲਫੀਆ ਬਿਆਨ ਲੈਣ ਤੋਂ ਬਾਅਦ ਹੀ ਕੁਨੈਕਸ਼ਨ ਲਾਉਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ, ਜਿਸ ਦਾ ਅਧਿਕਾਰ ਸਿਰਫ ਕਾਰਜਕਾਰੀ ਇੰਜੀਨੀਅਰ ਨੂੰ ਹੀ ਹੋਵੇਗਾ। ਇਸ ਲਈ ਵਿਭਾਗ ਨੇ ਖਪਤਕਾਰਾਂ ਨੂੰ ਪਾਣੀ ਦੀ ਸਹੀ ਵਰਤੋਂ ਕਰਨ ਦੀ ਅਪੀਲ ਕੀਤੀ ਹੈ।
'ਜੇ ਕੰਜਕ ਪੂਜਨ ਕਰਦੇ ਹੋ ਤਾਂ ਫਿਰ ਜਨਮ ਦੇਣ ਤੋਂ ਕਿਉ ਡਰਦੇ ਹੋ'
NEXT STORY