ਚੰਡੀਗੜ੍ਹ (ਸ਼ੀਨਾ) : ਪੀ. ਐੱਸ. ਪੀ. ਸੀ. ਐੱਲ. ਖਰੜ ਵੱਲੋਂ ਪਾਈਪ ਲਾਈਨ ’ਚ ਲੀਕੇਜ ਨੂੰ ਬੰਦ ਕਰਨ ਲਈ ਕੰਮ ਕੀਤਾ ਜਾਣਾ ਹੈ। ਇਸ ਲਈ 9 ਤੋਂ 10 ਅਪ੍ਰੈਲ ਨੂੰ ਕਈ ਜਗ੍ਹਾ ਘੱਟ ਦਬਾਅ ਨਾਲ ਪਾਣੀ ਆਵੇਗਾ। ਵਾਟਰ ਵਰਕਸ ਕਜੌਲੀ ਫੇਜ਼-1 ਤੋਂ 6 ਤੱਕ 9 ਅਪ੍ਰੈਲ ਨੂੰ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਪਾਣੀ ਦੀ ਪੰਪਿੰਗ ਨਹੀਂ ਹੋਵੇਗੀ।
ਇਸੇ ਤਰ੍ਹਾਂ 10 ਅਪ੍ਰੈਲ ਨੂੰ ਫ਼ੇਸ-3 ਤੋਂ ਸਪਲਾਈ ’ਚ ਕਮੀ ਆਵੇਗੀ। 9 ਅਪ੍ਰੈਲ ਨੂੰ ਸਵੇਰੇ 3.30 ਤੋਂ 9 ਤੇ ਸ਼ਾਮ ਨੂੰ 6 ਤੋਂ 8 ਵਜੇ ਤੱਕ ਪਾਣੀ ਘੱਟ ਦਬਾਅ ਨਾਲ ਮਿਲੇਗਾ। 10 ਨੂੰ ਸਵੇਰੇ 4 ਤੋਂ 8.30 ਵਜੇ ਤੇ ਸ਼ਾਮ 6 ਤੋਂ 8 ਵਜੇ ਤੱਕ ਪੂਰੇ ਪ੍ਰੈਸ਼ਰ ਨਾਲ ਪਾਣੀ ਦੀ ਸਪਲਾਈ ਨਹੀਂ ਹੋਵੇਗੀ।
ਅਪ੍ਰੈਲ ਦੇ ਪਹਿਲੇ ਹਫ਼ਤੇ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਰੀਕਾਂ ਨੂੰ ਪਵੇਗਾ ਮੀਂਹ
NEXT STORY