ਬੁਢਲਾਡਾ(ਮਨਜੀਤ)— ਸੰਸਦ ਆਦਰਸ਼ ਗ੍ਰਾਮ ਯੋਜਨਾ ਸਕੀਮ ਅਧੀਨ ਬੁੱਧਵਾਰ ਨੂੰ ਪਿੰਡ ਬਰ੍ਹੇ ਦੇ ਨੌਵੀ ਪਾਤਸ਼ਾਹੀ ਗੁਰਦੁਆਰਾ ਦੇ ਦੀਵਾਨ ਹਾਲ ਵਿਖੇ ਐਡੀਸ਼ਨਲ ਡਿਪਟੀ ਕਸ਼ਿਸਨਰ ਵਿਕਾਸ ਮਾਨਸਾ ਵੱਲੋਂ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਜ਼ਿਲੇ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਪਿੰਡ ਦੇ ਸਰਵਪੱਖੀ ਵਿਕਾਸ ਲਈ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆ ਵੱਖ-ਵੱਖ ਵਿਭਾਗਾਂ ਦੇ ਬੁਲਾਰਿਆ ਨੇ ਕਿਹਾ ਕਿ ਇਹ ਪਿੰਡ ਬਠਿੰਡਾ ਤੋਂ ਸੰਸਦ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਗੋਦ ਲਿਆ ਹੋਇਆ ਹੈ। ਇਸ ਪਿੰਡ ਨੂੰ ਸੰਸਦ ਆਦਰਸ ਗ੍ਰਾਮ ਯੋਜਨਾ ਸਕੀਮ ਅਧੀਨ ਪਿੰਡ ਨੂੰ ਹਰ ਪੱਖੋ ਮਜ਼ਬੂਤ ਕਰਨਾ ਹੈ। ਬੁਲਾਰਿਆਂ ਨੇ ਕਿਹਾ ਕਿ ਪਿੰਡ ਨੂੰ ਆਰਥਿਕ ਪੱਖੋ ਮਜ਼ਬੂਤ ਕਰਨ ਲਈ ਖਰਚੇ ਘੱਟ ਕਰਨਾ, ਸਹਾਇਕ ਧੰਦੇ ਕਰਨਾ, ਪਿੰਡ ਨੂੰ ਹਰਾ ਭਰਾ ਬਣਾਉਣ ਲਈ ਪੋਦੇ ਲਾਉਣਾ, ਸਵੱਛ ਭਾਰਤ ਮੁਹਿੰਮ ਅਧੀਨ ਪਿੰਡ ਨੂੰ ਸਾਫ ਸੁਥਰਾ ਰੱਖਣਾ, ਬੱਚਿਆ ਨੂੰ ਪੜ੍ਹਾਈ ਪੱਖੋਂ ਮਿਆਰ ਉੱਚਾ ਚੁੱਕਣਾ, ਆਪਣੇ ਘਰ, ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣਾ, ਪਿੰਡ ਦੇ ਨੋਜਵਾਨਾਂ ਨੂੰ ਕਿੱਤਾ ਮੁਖੀ ਨਾਲ ਜੋੜਨਾ, ਤਰੱਕੀ ਕਰਨਾ, ਸੋਸਲ ਐਕਟੀਵਿਟੀ ਕਰਨਾ, ਆਰਥਿਕ ਵਿਅਕਤੀਗਤ ਮੁੱਦਿਆ ਤੇ ਬੁਲਾਰਿਆ ਨੇ ਵਿਚਾਰ ਰੱਖੇ। ਅਖੀਰ 'ਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ, ਜਤਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਆਪਣੀ ਮਾਨਸਿਕਤਾ ਬਦਲਣ ਦੀ ਜ਼ਰੂਰਤ ਹੈ ਤਾਂ ਜੋ ਲੋਕਾਂ ਨੂੰ ਭਾਈਚਾਰਕ ਸਾਂਝ ਮਜ਼ਬੂਤ ਕੀਤੀ ਜਾਵੇ ਤਾਂ ਜੋ ਸਾਡਾ ਪਿੰਡ ਇਕ ਪਰਿਵਾਰ ਵਾਂਗ ਹੋ ਕੇ ਪਿੰਡ 'ਚ ਨਵੀ ਊਰਜਾ ਪੈਦਾ ਕਰ ਸਕਦਾ ਹੈ, ਇਸ ਲਈ ਹੰਭਲਾ ਮਾਰਨ ਦੀ ਲੋੜ ਹੈ। ਪਿੰਡ ਦੇ ਸਰਪੰਚ ਇਕਬਾਲ ਸਿੰਘ ਨੇ ਜ਼ਿਲੇ ਦੇ ਵੱਖ-ਵੱਖ ਅਧਿਕਾਰੀਆਂ ਦਾ ਪਿੰਡ 'ਚ ਪਹੁੰਚ ਕੇ ਕੈਂਪ ਲਾ ਕੇ ਪਿੰਡ ਦੀ ਤਰੱਕੀ ਲਈ ਹਰ ਤਰ੍ਹਾਂ ਦੀ ਜਾਣਕਾਰੀ ਦੇਣੇ 'ਤੇ ਧੰਨਵਾਦ ਕੀਤਾ। ਇਸ ਮੋਕੇ ਬੀ. ਡੀ. ਪੀ. ਓ. ਲੈਨਿਨ ਗਰਗ ਬੁਢਲਾਡਾ, ਸੁਪਰਡੈਂਟ ਪਵਨ ਕੁਮਾਰ, ਸੈਕਟਰੀ ਬਲਵਿੰਦਰ ਕੁਮਾਰ ਤੋ ਇਲਾਵਾ ਹੋਰ ਵੀ ਮੌਜੂਦ ਸਨ।
ਖੇਤੀ ਸੈਕਟਰ ਲਈ ਬਿਜਲੀ ਅਤੇ ਨਹਿਰੀ ਪਾਣੀ ਨਾ ਮਿਲਣ ਕਾਰਨ ਸਰਕਾਰ ਪ੍ਰਤੀ ਕਿਸਾਨਾਂ 'ਚ ਰੋਸ
NEXT STORY