ਫਰੀਦਕੋਟ (ਜਗਤਾਰ) : ਪਿਛਲੇ ਕੁੱਝ ਦਿਨਾਂ ਤੋਂ ਫਰੀਦਕੋਟ ਦੇ ਪੋਸ਼ ਇਲਾਕੇ ਹਰਿੰਦਰ ਨਗਰ ਵਿਚ ਰਾਤ ਨੂੰ ਤੇਜ਼ਧਾਰ ਹਥਿਆਰ ਲੈ ਕੇ ਕੁਝ ਅਣਪਛਾਤੇ ਵਿਅਕਤੀਆਂ ਅਤੇ ਕੁਝ ਜਨਾਨੀਆਂ ਦੇ ਘੁੰਮਣ ਦੀਆਂ ਤਸਵੀਰਾਂ ਸੀ. ਸੀ. ਟੀ. ਵੀ. ਕੈਮਰੇ ਰਾਹੀਂ ਸਾਹਮਣੇ ਆਈਆ ਸਨ। ਇਸ ਦੇ ਚੱਲਦੇ ਫਰੀਦਕੋਟ ਸ਼ਹਿਰ ਦੇ ਹਰਿੰਦਰ ਨਗਰ ਦੇ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਜਿਸ ਤੋਂ ਬਾਅਦ ਫਰੀਦਕੋਟ ਪੁਲਸ ਵੱਲੋਂ ਰਾਤ ਦੀ ਗਸ਼ਤ ਤੇਜ਼ ਕਰਦਿਆਂ ਇਸ ਇਲਾਕੇ ਦੀਆਂ ਗਲੀਆਂ ਵਿਚ ਪੀ. ਸੀ. ਆਰ. ਦੀ ਗਸ਼ਤ ਲਗਾਤਾਰ ਕੀਤੀ ਜਾ ਰਹੀ ਹੈ। ਦੂਜੇ ਪਾਸੇ ਫਰੀਦਕੋਟ ਦੇ ਹਰਿੰਦਰਾ ਨਗਰ ਦੇ ਲੋਕਾਂ ਨੇ ਖੁਦ ਆਪਣੀ ਟੀਮ ਬਣਾ ਕੇ ਰਾਤ ਨੂੰ ਨਗਰ ਦੀਆਂ ਸਾਰੀਆਂ ਗਲੀਆਂ ’ਚ ਗਸ਼ਤ ਸ਼ੁਰੂ ਕਰ ਦਿਤੀ ਹੈ ਅਤੇ ਪੁਲਸ ਵਲੋਂ ਵਧਾਈ ਗਸ਼ਤ ਦੀ ਸ਼ਲਾਘਾ ਕੀਤੀ ਹੈ।
ਇਹ ਵੀ ਪੜ੍ਹੋ : ਸਿੱਧੂ ਦੇ ਸਲਾਹਕਾਰਾਂ ਦੇ ਬਿਆਨਾਂ ਨਾਲ ਕਾਂਗਰਸ ’ਚ ਫਿਰ ਘਮਸਾਨ, ਹੁਣ ਮਨੀਸ਼ ਤਿਵਾੜੀ ਨੇ ਦਿੱਤਾ ਵੱਡਾ ਬਿਆਨ
ਫਰੀਦਕੋਟ ਪੁਲਸ ਵਲੋਂ ਅਪਰਾਧੀ ਕਿਸਮ ਦੇ ਲੋਕਾਂ ਜਾਂ ਰਾਤ ਨੂੰ ਵਾਰਦਾਤਾਂ ਕਰਨ ਵਾਲੇ ਲੋਕਾਂ ਨੂੰ ਪਕੜਨ ਲਈ ਪੁਲਸ ਮੁਸ਼ਤੈਦ ਹੋ ਗਈਆ ਹੈ। ਜਿਸ ਦੇ ਚੱਲਦੇ 6 ਪੀ. ਸੀ. ਆਰ. ਟੀਮਾਂ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ’ਚ 8 ਬੀਟਾ ਰਾਹੀਂ ਗਸ਼ਤ ਕਰ ਰਹੀਆਂ ਹਨ। ਪੁਲਸ ਨੇ ਲੋਕਾਂ ਨੂੰ ਨੰਬਰ ਜਾਰੀ ਕੀਤੇ ਹੋਏ ਹਨ ( ਕੰਟਰੋਲ ਰੂਮ 7527017100, SHO city 7527017021 ਅਤੇ 112 ) ਜੇ ਕਿਤੇ ਵੀ ਕੋਈ ਗਲਤ ਅਨਸਰ ਦਿਖਾਈ ਦਿੰਦਾ ਹੈ ਤਾਂ ਤੁਰੰਤ ਫੋਨ ਕਰਨ ’ਤੇ 5 ਮਿੰਟ ’ਚ ਪੁਲਸ ਪਹੁੰਚ ਜਾਵੇਗੀ।
ਇਹ ਵੀ ਪੜ੍ਹੋ : ਵਿਵਾਦ ਵਧਣ ਤੋਂ ਬਾਅਦ ਐਕਸ਼ਨ ’ਚ ਨਵਜੋਤ ਸਿੱਧੂ, ਸਲਾਹਕਾਰਾਂ ਨੂੰ ਕੀਤਾ ਤਲਬ
ਉਧਰ ਹਰਿੰਦਰਾ ਨਗਰ ਦੇ ਵਾਸੀਆਂ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸ਼ਹਿਰ ’ਚ ਘੁੰਮ ਰਹੇ ਅਣਪਛਾਤੇ ਵਿਅਕਤੀ ਅਤੇ ਔਰਤਾਂ ਦੀਆਂ ਵੀਡੀਓ ਸਾਹਮਣੇ ਆਉਣ ਨਾਲ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ। ਉਸਦੇ ਚੱਲਦੇ ਨਗਰ ਦੇ ਲੋਕਾਂ ਨੇ ਖੁਦ ਵੀ ਟੀਮ ਬਣਾਈ ਹੈ ਜੋ ਲਗਾਤਾਰ ਰਾਤ ਨੂੰ ਗਸ਼ਤ ਕਰਦੀ ਹੈ ਜੇ ਕਿਸੇ ਨੂੰ ਮੁਸੀਬਤ ਆਉਂਦੀ ਹੈ ਤਾਂ ਉਹ ਟੀਮ ਦੇ ਮੈਂਬਰਾਂ ਨਾਲ ਫੋਨ ’ਤੇ ਸੰਪਰਕ ਕਰ ਸਕਦੇ ਹਨ। ਦੂਜੇ ਪਾਸੇ ਉਨ੍ਹਾਂ ਪੁਲਸ ਦੀ ਵੀ ਸ਼ਲਾਘਾ ਕੀਤੀ ਕਿ ਪੁਲਸ ਦੀ ਗਸ਼ਤ ਵੀ ਤੇਜ਼ ਹੋਣ ਕਾਰਨ ਉਨ੍ਹਾਂ ਨੂੰ ਸਹਿਯੋਗ ਮਿਲਦਾ ਹੈ, ਇਸਦੇ ਚੱਲਦੇ ਅੱਗੇ ਤੋਂ ਨਗਰ ’ਚ ਕੋਈ ਮੁਸ਼ਕਲ ਨਾ ਆਉਣ ਦੇਣ ਦੀ ਕੋਸ਼ਿਸ ਜਾਰੀ ਰਹੇਗੀ। ਇਸ ਮੌਕੇ ਗੱਲਬਾਤ ਕਰਦਿਆਂ ਹੋਇਆਂ ਸਿਟੀ ਥਾਣਾ ਦੇ ਐੱਸ. ਐੱਚ. ਓ. ਕਿਰਨਬੀਰ ਨੇ ਦੱਸਿਆ ਕਿ ਇਸ ਤਰ੍ਹਾਂ ਦੀਆਂ ਸ਼ਕਾਇਤਾਂ ਉਨ੍ਹਾਂ ਨੂੰ ਮਿਲਿਆ ਸਨ, ਜਿਸ ਦੇ ਆਧਾਰ ’ਤੇ ਉਨ੍ਹਾਂ ਵੱਲੋਂ ਲਗਾਤਾਰ ਸ਼ਹਿਰ ਵਿਚ ਗਸ਼ਤ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪਿਆਰ ’ਚ ਧੋਖਾ ਮਿਲਣ ’ਤੇ ਟੁੱਟਿਆ ਮੁੰਡਾ, ਘਰੋਂ ਸਬ-ਇੰਸਪੈਕਟਰ ਦਾ ਪੇਪਰ ਦੇਣ ਗਏ ਨੇ ਹੋਟਲ ’ਚ ਕੀਤੀ ਖ਼ੁਦਕੁਸ਼ੀ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਨੌਵੇਂ ਪਾਤਸ਼ਾਹ ਨੇ ਹਿੰਦੂ ਧਰਮ ਦੀ ਰਾਖੀ ਲਈ ਦਿੱਤੀ ਕੁਰਬਾਨੀ : ਬੀਬੀ ਜਗੀਰ ਕੌਰ
NEXT STORY