ਚੰਡੀਗੜ੍ਹ : ਪਾਕਿਸਤਾਨ ਨੇ ਆਪਣੇ ਨਾਪਾਕ ਇਰਾਦਿਆਂ ਦੇ ਚੱਲਦਿਆਂ ਨਸ਼ਿਆਂ ਦੇ ਨਾਲ-ਨਾਲ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵੀ ਤੇਜ ਕਰ ਦਿੱਤੀ ਹੈ। ਪਿਛਲੇ ਤਿੰਨ ਸਾਲਾਂ ਤੋਂ ਸਰਹੱਦ ਪਾਰ ਤੋਂ ਹਥਿਆਰਾਂ ਦੀ ਤਸਕਰੀ ਵਧੀ ਹੈ। ਤਸਕਰ ਨਸ਼ਿਆਂ ਦੇ ਨਾਲ-ਨਾਲ ਚੀਨ, ਰੂਸ ਅਤੇ ਇਟਲੀ ਵਲੋਂ ਬਣਾਏ ਗਏ ਹਥਿਆਰ ਭਾਰਤ ਲਿਆ ਰਹੇ ਹਨ। ਇਹ ਤਸਕਰੀ ਪੰਜਾਬ, ਰਾਜਸਥਾਨ ਅਤੇ ਗੁਜਰਾਤ ਦੇ ਸਰਹੱਦੀ ਇਲਾਕੇ ਤੋਂ ਹੋ ਰਹੀ ਹੈ। ਇਸ ਨੂੰ ਮੁੱਖ ਰੱਖਦਿਆਂ ਅਲਰਟ ਬਾਰਡਰ ਸਕਿਓਰਿਟੀ ਫੋਰਸ (ਬੀ. ਐੱਸ. ਐੱਫ.) ਵੀ ਲਗਾਤਾਰ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲਿਆਂ ਦੇ ਨੈੱਟਵਰਕ ਨੂੰ ਤੋੜਨ 'ਚ ਲੱਗੀ ਹੋਈ ਹੈ। ਬੀ. ਐੱਸ. ਐੱਫ. ਨੇ ਪਿਛਲੇ ਤਿੰਨ ਸਾਲਾਂ 'ਚ ਕਈ ਤਸਕਰਾਂ ਨੂੰ ਹਥਿਆਰਾਂ ਨਾਲ ਫੜ੍ਹਿਆ ਹੈ। ਪਾਕਿਸਤਾਨ ਦੀ ਮਿਲੀ-ਭੁਗਤ ਕਾਰਨ ਤਸਕਰ ਬੇਹੱਦ ਆਸਾਨੀ ਨਾਲ ਬਾਰਡਰ ਤੱਕ ਪਹੁੰਚ ਜਾਂਦੇ ਹਨ ਅਤੇ ਫਿਰ ਭਾਰਤ ਦੀ ਸਰਹੱਦ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਜਦੋਂ ਇਹ ਹਥਿਆਰਬੰਦ ਤਸਕਰ ਬੀ. ਐੱਸ. ਐੱਫ. ਦੇ ਰਾਡਾਰ 'ਚ ਫਸਦੇ ਹਨ ਤਾਂ ਕਈ ਵਾਰ ਉਸ 'ਤੇ ਹਮਲਾਵਰ ਹੋ ਜਾਂਦੇ ਹਨ ਅਤੇ ਫਿਰ ਜਵਾਬੀ ਕਾਰਵਾਈ 'ਚ ਮਾਰੇ ਜਾਂਦੇ ਹਨ।
ਕਰੋੜਾਂ ਦੀ ਠਗੀ ਦੇ ਮਾਮਲੇ 'ਚ ਚੰਡੀਗੜ੍ਹ ਪ੍ਰਸ਼ਾਸਨ ਨੂੰ ਨੋਟਿਸ
NEXT STORY