ਨੈਸ਼ਨਲ ਡੈਸਕ: ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਪਿਛਲੇ ਤਕਰੀਬਨ 36 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਨੇ 32 ਲੋਕਾਂ ਦੀ ਜਾਨ ਲੈ ਲਈ ਹੈ। ਹੁਣ 3 ਦਿਨ ਹੋਰ ਬਾਰਿਸ਼ ਤੋਂ ਰਾਹਤ ਦੇ ਅਸਾਰ ਨਹੀਂ ਹਨ। ਪੰਜਾਬ ਸਮੇਤ ਘੱਟੋ-ਘੱਟ 14 ਸੂਬਿਆਂ ਵਿਚ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੇ ਚਾਚੇ ਘਰ NIA ਦੀ ਰੇਡ, ਚਾਚੀ ਨੂੰ ਲੈ ਗਏ ਥਾਣੇ (ਵੀਡੀਓ)
ਹਿਮਾਚਲ ਪ੍ਰਦੇਸ਼ ਦੇ 3 ਜ਼ਿਲ੍ਹਿਆਂ ਵਿਚ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। ਬਾਰਿਸ਼ ਨਾਲ ਦਿੱਲੀ-ਐੱਨ.ਸੀ.ਆਰ. ਦੀਆਂ ਕਈ ਸੜਕਾਂ 'ਤੇ ਪਾਣੀ ਭਰਨ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ ਵਿਚ ਡੇਢ ਦਿਨ ਤੋਂ ਹੋ ਰਹੀ ਬਾਰਿਸ਼ ਦੇ ਚਲਦਿਆਂ ਵੀਰਵਾਰ ਤੜਕੇ 4 ਵਜੇ ਰਾਜਗੜ੍ਹ ਕਿਲੇ ਦੀ ਕੰਧ ਨੇੜਲੇ ਮਕਾਨ 'ਤੇ ਡਿੱਗ ਗਈ। ਇਸ ਵਿਚ ਇੱਕੋ ਪਰਿਵਾਰ ਦੇ 9 ਲੋਕ ਦੱਬ ਗਏ, ਜਿਨ੍ਹਾਂ ਵਿਚੋਂ 7 ਦੀ ਜਾਨ ਚਲੀ ਗਈ। 2 ਲੋਕਾਂ ਨੂੰ ਮਲਬੇ 'ਚੋਂ ਜਿਉਂਦਾ ਕੱਢਿਆ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲ੍ਹੇ ਦੇ 3 ਪਿੰਡਾਂ ਵਿਚ ਘਰ ਦੀਆਂ ਕੰਧਾਂ ਡਿੱਗਣ ਨਾਲ 5 ਲੋਕਾਂ ਦੀ ਮੌਤ ਹੋਈ ਹੈ। ਜ਼ਿਲ੍ਹਾ ਅਧਿਕਾਰੀ ਰਾਮਜੀ ਮਿਸ਼ਰ ਨੇ ਦੱਸਿਆ ਕਿ ਹਾਦਸਿਆਂ ਵਿਚ ਮਰਨ ਵਾਲਿਆਂ ਵਿਚ ਢਾਈ ਸਾਲ ਅਤੇ 5 ਮਹੀਨਿਆਂ ਦੇ 2 ਬੱਚੇ ਵੀ ਸ਼ਾਮਲ ਹਨ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ
ਕੇਦਾਰਨਾਥ ਯਾਤਰਾ ਵੀ ਰੁਕੀ
ਬਾਰਿਸ਼ ਕਾਰਨ ਕੇਦਾਰਨਾਥ ਯਾਤਰਾ ਵੀ ਰੋਕ ਦਿੱਤੀ ਗਈ ਹੈ। ਉੱਤਰਾਖੰਡ ਦੇ ਰੁਦਰਪ੍ਰਯਾਗ ਜ਼ਿਲ੍ਹੇ ਵਿਚ ਬਾਰਿਸ਼ ਦੇ ਚਲਦਿਆਂ ਕੇਦਾਰਨਾਥ ਪੈਦਲ ਮਾਰਗ ਨੂੰ ਬੰਦ ਕਰਨਾ ਪਿਆ। ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਕੇਦਾਰਨਾਥ ਧਾਮ ਤੋਂ ਵੀ ਕਿਸੇ ਨੂੰ ਹੇਠਾਂ ਵੱਲ ਨਹੀਂ ਭੇਜਿਆ ਗਿਆ। ਯਾਤਰਾ ਬੰਦ ਹੋਣ ਕਾਰਨ ਸੋਨਪ੍ਰਯਾਗ ਵਿਚ ਤਕਰੀਬਨ 2500 ਯਾਤਰੀ ਫਸੇ ਹੋਏ ਹਨ। ਰੁਕ-ਰੁਕ ਕੇ ਹੋ ਰਹੀ ਬਾਰਿਸ਼ ਦੇ ਚੱਲਦਿਆਂ ਜ਼ਮੀਨ ਖਿਸਕਣ ਅਤੇ ਪਹਾੜੀਆਂ ਡਿੱਗਣ ਦਾ ਖ਼ਤਰਾ ਵੱਧ ਗਿਆ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪੰਚਾਇਤ ਸੰਮਤੀਆਂ ਹੋਈਆਂ ਭੰਗ, ਪੰਚਾਇਤੀ ਚੋਣਾਂ ਜਲਦ!
NEXT STORY