ਚੰਡੀਗੜ੍ਹ : ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ ਮੌਸਮ ਵਿਭਾਗ ਨੇ ਸੂਬੇ ਵਿਚ ਠੰਡ ਦੇ ਅਚਾਨਕ ਵਧਣ ਦੀ ਸੰਭਾਵਨਾ ਜਤਾਈ ਹੈ। ਵਿਭਾਗ ਦਾ ਆਖਣਾ ਹੈ ਕਿ 26 ਤੋਂ 28 ਅਕਤੂਬਰ ਦਰਮਿਆਨ ਸੂਬੇ ਦੇ ਮੌਸਮ ਵਿਚ ਵੱਡਾ ਬਦਲਾਅ ਆ ਸਕਦਾ ਹੈ, ਜਿਸ ਕਾਰਨ ਠੰਡ ਵਧੇਗੀ। ਅਜਿਹੇ 'ਚ ਵਿਭਾਗ ਨੇ ਲੋਕਾਂ ਬਚਾਅ ਕਰਨ ਲਈ ਪੂਰੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਹੈ। ਦੱਸ ਦੇਈਏ ਕਿ ਮੰਗਲਵਾਰ ਨੂੰ ਸੂਬੇ ਦਾ ਸਭ ਤੋਂ ਵੱਧ ਤਾਪਮਾਨ ਫਰੀਦਕੋਟ ਜ਼ਿਲ੍ਹੇ 'ਚ ਦਰਜ ਕੀਤਾ ਗਿਆ, ਜਦਕਿ ਬਾਕੀ ਸਾਰੇ ਜ਼ਿਲ੍ਹਿਆਂ ਦਾ ਘੱਟੋ-ਘੱਟ ਤਾਪਮਾਨ 20 ਡਿਗਰੀ ਤੋਂ ਹੇਠਾਂ ਰਿਹਾ। ਮਾਹਿਰਾਂ ਮੁਤਾਬਕ ਠੰਡ ਦੇ ਸ਼ੁਰੂਆਤੀ ਦਿਨਾਂ ਦੌਰਾਨ ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣ ਦੀ ਲੋੜ ਹੈ। ਸ਼ੁਰੂਆਤ ਤੋਂ ਠੰਡ ਤੋਂ ਬਚਣ ਲਈ ਪੂਰੇ ਕੱਪੜੇ ਪਹਿਨੇ ਜਾਣ। ਬੱਚਿਆਂ ਨੂੰ ਸਕੂਲ ਛੱਡਣ ਸਮੇਂ ਵੀ ਠੀਕ ਤਰ੍ਹਾਂ ਢਕਿਆ ਜਾਵੇ।
ਇਹ ਵੀ ਪੜ੍ਹੋ : ਬਿਆਸ ਨੇੜੇ ਵੱਡੀ ਵਾਰਦਾਤ, ਆੜ੍ਹਤੀਏ 'ਤੇ ਮੀਂਹ ਵਾਂਗ ਵਰ੍ਹਾ ਦਿੱਤੀਆਂ ਗੋਲੀਆਂ
ਦੂਜੇ ਪਾਸੇ ਜਲੰਧਰ ਵਿਚ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਵਿਚ ਸਵੇਰੇ ਵੇਲੇ ਸੰਘਣੀ ਧੁੰਦ ਦੇਖਣ ਨੂੰ ਮਿਲੀ। ਸੀਜ਼ਨ ਦੀ ਪਈ ਇਸ ਪਹਿਲੀ ਧੁੰਦ ਨੇ ਕੌਮੀ ਮਾਰਗਾਂ 'ਤੇ ਵਾਹਨਾਂ ਦੀ ਰਫ਼ਤਾਰ ਹੌਲੀ ਕਰ ਦਿੱਤੀ। ਉਧਰ ਮੌਸਮ ਬਦਲਦੇ ਹੀ ਇਨਫਲੂਐਂਜ਼ਾ ਵਾਇਰਸ ਵੀ ਸਰਗਰਮ ਹੋ ਗਿਆ ਹੈ। ਇਨਫਲੂਐਂਜ਼ਾ ਵਾਇਰਸ ਦੋ ਮਹੀਨਿਆਂ ਤੋਂ 10 ਸਾਲ ਦੀ ਉਮਰ ਦੇ ਬੱਚਿਆਂ ਨੂੰ ਆਸਾਨੀ ਨਾਲ ਸੰਕਰਮਿਤ ਕਰਦਾ ਹੈ। ਇਸ ਵਰਗ ਦੇ ਵੱਡੀ ਗਿਣਤੀ ਬੱਚੇ ਸਰਕਾਰੀ ਹਸਪਤਾਲਾਂ ਅਤੇ ਪ੍ਰਾਈਵੇਟ ਡਾਕਟਰਾਂ ਕੋਲ ਇਲਾਜ ਲਈ ਆ ਰਹੇ ਹਨ। ਇਨਫਲੂਐਂਜ਼ਾ ਵਾਇਰਸ ਦੇ ਲੱਛਣ ਕੋਰੋਨਾ ਵਾਇਰਸ ਵਰਗੇ ਹੀ ਹਨ। ਜੇਕਰ ਮਾਪੇ ਉਕਤ ਵਾਇਰਸ ਨੂੰ ਹਲਕੇ ਨਾਲ ਲੈਂਦੇ ਹਨ ਤਾਂ ਕਈ ਵਾਰ ਇਹ ਵਾਇਰਸ ਬੱਚਿਆਂ ਲਈ ਘਾਤਕ ਸਾਬਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ, ਕੋਰੋਨਾ ਤੋਂ ਬਾਅਦ ਪੈਰ ਪਸਾਰਣ ਲੱਗਾ ਇਹ ਖ਼ਤਰਨਾਕ ਵਾਇਰਸ
ਪੰਜਾਬ ਦੇ ਉਦਯੋਗਾਂ ਲਈ ਗੁਆਂਢੀ ਸੂਬਿਆਂ ਦੀ ਤਰਜ਼ ’ਤੇ ਰਿਆਇਤਾਂ ਦਿੱਤੀਆਂ ਜਾਣ : ਮੁੱਖ ਮੰਤਰੀ
NEXT STORY