ਮਲੋਟ (ਜੁਨੇਜਾ) : ਥਾਣਾ ਸਿਟੀ ਮਲੋਟ ਦੀ ਪੁਲਸ ਨੇ ਪਿੰਡ ਦਾਨੇਵਾਲਾ ਵਿਖੇ ਗੁਆਂਡੀਆਂ ਦੇ ਵਿਆਹ ਮੌਕੇ ਹਵਾਈ ਫਾਇਰ ਕਰਨ ਨੂੰ ਲੈ ਕੇ ਇਕ ਵਿਅਕਤੀ ਵਿਰੁੱਧ ਮੁਕਦਮਾ ਦਰਜ ਕੀਤਾ ਹੈ। ਇਸ ਸਬੰਧੀ ਬਲਵੰਤ ਸਿੰਘ ਪੁੱਤਰ ਮਾਲਾ ਸਿੰਘ ਪੁੱਤਰ ਪ੍ਰਤਾਪ ਸਿੰਘ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਕਿਹਾ ਕਿ ਉਸਦੇ ਲੜਕੇ ਦਾ ਵਿਆਹ ਸੀ ਅਤੇ 23 ਅਗਸਤ ਨੂੰ ਰਾਤ 9.30 'ਤੇ ਉਹ ਆਪਣੇ ਘਰ ਖੁਸ਼ੀ ਮਨਾ ਰਹੇ ਸਨ ਅਤੇ ਗਿੱਧਾ ਭੰਗੜਾ ਪਾ ਰਹੇ ਸਨ। ਇਸ ਦੌਰਾਨ ਗੁਆਂਢੀ ਮੁਨੀਤਪਾਲ ਸਿੰਘ ਉਰਫ ਮੰਨੂ ਪੁੱਤਰ ਸੁਰਿੰਦਰ ਸਿੰਘ ਆਪਣੇ ਘਰ ਦੀ ਛੱਤ ਤੇ ਚੜ ਕਿ ਬੰਦੂਕ ਨਾਲ ਫਾਇਰ ਕਰਨ ਲੱਗਾ।
ਉਨ੍ਹਾਂ ਗੋਲੀਆਂ ਦੀ ਆਵਾਜ਼ ਸੁਣੀ ਅਤੇ ਉਕਤ ਵਿਅਕਤੀ ਨੂੰ ਇਹ ਕਰਨ ਤੋਂ ਰੋਕਿਆ ਤਾਂ ਉਹ ਉਨ੍ਹਾਂ ਦੇ ਘਰ ਆ ਗਿਆ ਅਤੇ ਗਾਲ੍ਹਾਂ ਕੱਢਣ ਲੱਗਾ ਅਤੇ ਮੁਦਈ ਵੱਲ ਬੰਦੂਕ ਦੀ ਨਾਲੀ ਕਰਕੇ ਫਾਇਰ ਕਰਨ ਲੱਗਾ। ਇਸ ਦੌਰਾਨ ਹੀ ਮੁਦਈ ਦੇ ਰਿਸ਼ਤੇਦਾਰ ਹਰਗੋਬਿੰਦ ਸਿੰਘ ਨੇ ਬੰਦੂਕ ਦੀ ਨਾਲੀ ਫੜ ਕਿ ਮੂੰਹ ਉਪਰ ਨੂੰ ਕਰ ਦਿੱਤਾ ਜਿਸ ਕਰਕੇ ਗੋਲੀ ਲੱਗਣ ਤੋਂ ਬਚਾ ਹੋ ਗਿਆ। ਇਸ ਮਾਮਲੇ ਸਬੰਧੀ ਮਲੋਟ ਸਿਟੀ ਦੀ ਪੁਲਿਸ ਨੇ ਮੁਨੀਤਪਾਲ ਸਿੰਘ ਮੰਨੂ ਪੁੱਤਰ ਸੁਰਿੰਦਰ ਸਿੰਘ ਵਾਸੀ ਦਾਨੇਵਾਲਾ ਵਿਰੁੱਧ ਮੁਕਦਮਾ ਨੰਬਰ 247 ਮਿਤੀ 25/8/2020 ਅ/ਧ452,336,506 ਆਈ ਪੀ ,25/27/54/59 ਅਸਲਾ ਐਕਟ ਤਹਿਤ ਮੁਕਦਮਾ ਦਰਜ ਕਰ ਦਿੱਤਾ ਹੈ। ਮਾਮਲੇ ਦੀ ਜਾਂਚ ਏ ਐਸ ਆਈ ਕਰਨੈਲ ਸਿੰਘ ਕਰ ਰਿਹਾ ਹੈ। ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜਦ ਦੋਸ਼ੀ ਦੀ ਗ੍ਰਿਫਤਾਰੀ ਅਜੇ ਬਾਕੀ ਹੈ।
ਰੂਹ ਕੰਬਾਊ ਵਾਰਦਾਤ : 6 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ
NEXT STORY