ਅੰਮ੍ਰਿਤਸਰ (ਸੁਮਿਤ ਖੰਨਾ): ਅੰਮ੍ਰਿਤਸਰ 'ਚ ਤਾਲਾਬੰਦੀ ਦੌਰਾਨ ਅੱਜ ਦੁਕਾਨਾਂ ਬੰਦ ਅਤੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹਣ 'ਤੇ ਮਨਦੀਪ ਸਿੰਘ ਮੰਨਾ ਕੈਪਟਨ 'ਤੇ ਰੱਜ ਕੇ ਵਰ੍ਹੇ ਹਨ ਅਤੇ ਕੈਪਟਨ ਸਰਕਾਰ 'ਤੇ ਖੂਬ ਭੜਾਸ ਕੱਢੀ ਹੈ। ਮੰਨਾ ਨੇ ਕੈਪਟਨ ਸਰਕਾਰ ਕਹਿਰ ਢਾਉਂਦਿਆਂ ਕਿਹਾ ਕਿ ਅੱਜ ਸਰਕਾਰ ਪੈਸੇ ਕਮਾਉਣ ਦੇ ਚੱਕਰ 'ਚ ਠੇਕੇ ਖੋਲ੍ਹ ਕੇ ਪੰਜਾਬ ਦੇ ਲੋਕਾਂ ਨੂੰ ਬਦਨਾਮ ਕਰ ਰਹੀ ਹੈ, ਜੇ ਆਵਾਜਾਈ 'ਤੇ ਰੋਕ ਲਗਾਈ ਹੈ ਤਾਂ ਦੁਕਾਨਾਂ ਖੋਲ੍ਹਣ ਦਾ ਕੀ ਫਾਇਦਾ। ਉਨ੍ਹਾਂ ਨੇ ਕਿਹਾ ਕਿ ਜਿੱਥੇ ਤਾਲਾਬੰਦੀ 'ਚ ਲੋਕ ਭੁੱਖੇ ਮਰ ਰਹੇ ਹਨ, ਉੱਥੇ ਅੱਜ ਸਰਕਾਰ ਨੂੰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਪਈ ਹੈ, ਕਿਉਂਕਿ ਇਸ 'ਚ ਸਰਕਾਰ ਦਾ ਹੀ ਫਾਇਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਹੜੇ ਕੈਪਟਨ ਸਰਕਾਰ ਨੇ ਦੋ ਦਿਨ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਲੋਕ ਘਰਾਂ 'ਚ ਰਹਿਣ ਅਤੇ ਸ਼ਰਾਬ ਪੀਣ ਅਤੇ ਇਸ ਦਾ ਆਨੰਦ ਮਾਨਣ।
ਇਸ ਤੋਂ ਇਲਾਵਾ ਸਰਕਾਰ ਨੇ ਆਪਣਾ ਫਾਇਦਾ ਦੇਖਦਿਆਂ ਸਿਰਫ 2 ਚੀਜ਼ਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਪਹਿਲਾ ਕੰਟਸਟਕਸ਼ਨ ਕਰਨ ਲਈ ਅਤੇ ਦੂਜਾ ਰੈਸਟੋਰੈਂਟ ਖੋਲ੍ਹਣ ਦੀ। ਮੰਨਾ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਇਕ ਵਾਅਦਾ ਕੀਤਾ ਸੀ ਕਿ ਉਹ ਨਸ਼ੇ ਨੂੰ ਪੰਜਾਬ 'ਚੋਂ ਜੜ੍ਹੋ ਖਤਮ ਕਰ ਦੇਣਗੇ ਪਰ ਅੱਜ ਉਹ ਠੇਕੇ ਖੋਲ੍ਹ ਕੇ ਇਸ ਨਸ਼ੇ ਨੂੰ ਹੋਰ ਵਧਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬੱਸ ਗਰੀਬ ਲੋਕਾਂ ਨੂੰ ਲੁੱਟਣ 'ਤੇ ਲੱਗੀ ਹੋਈ ਹੈ, 200-200 ਦਾ ਲੋਕਾਂ ਦੇ ਘਰ 'ਚ ਰਾਸ਼ਨ ਪਾ ਕੇ 'ਤੇ ਮਾਸਕ ਨਾ ਪਾਉਣ ਵਾਲਿਆਂ ਦਾ 500 ਰੁਪਏ ਦਾ ਚਾਲਾਨ ਕੱਟ ਰਹੀ ਹੈ।ਮੰਨਾ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਜੇ ਤੁਹਾਡੇ ਕੋਲ ਇਸ ਦੀ ਕੋਈ ਦਵਾਈ ਨਹੀਂ ਮਿਲ ਰਹੀ ਤਾਂ 2 ਦਿਨ ਬੰਦ ਕਰਨ ਦਾ ਕੋਰੋਨਾ ਖਤਮ ਨਹੀਂ ਹੋ ਜਾਣਾ ਜਾਂ ਤਾਂ ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿਓ ਜਾਂ ਪੂਰਾ ਖੋਲ੍ਹ ਦਿਓ।
ਤਰਨਤਾਰਨ 'ਚ ਕੋਰੋਨਾ ਕਾਰਨ ਦੂਜੀ ਮੌਤ, ਏ.ਐੱਸ.ਆਈ. ਨੇ ਤੋੜਿਆ ਦਮ
NEXT STORY