ਚੰਡੀਗੜ੍ਹ (ਬਿਊਰੋ)-ਕੇਂਦਰ ਸਰਕਾਰ ਵੱਲੋਂ ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੇ ਫ਼ੈਸਲੇ ਦਾ ਹਰ ਪਾਸਿਓਂ ਸਵਾਗਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਵੀ ਇਸ ਦਾ ਸਵਾਗਤ ਕੀਤਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਮੈਂ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਵਾਰ ਚਿੱਠੀਆਂ ਲਿਖੀਆਂ। ਮੈਂ ਅਤੇ ਹਰਸਿਮਰਤ ਕੌਰ ਬਾਦਲ ਨੇ ਸੰਸਦ ’ਚ ਵੀ ਇਹ ਮਾਮਲਾ ਉਠਾਇਆ ਸੀ। ਉਨ੍ਹਾਂ ਕਿਹਾ ਕਿ ਪੂਰੀ ਕੌਮ ਦੀ ਇਹ ਮੰਗ ਸੀ, ਜੋ ਪੂਰੀ ਹੋ ਰਹੀ ਹੈ। ਇਸ ਦੌਰਾਨ ਗੱਲਬਾਤ ਕਰਦਿਆਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਕੌਮ ਦੀ ਸਦੀਆਂ ਪੁਰਾਣੀ ਅਰਦਾਸ ਸੁਣਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ 500 ਸਾਲਾ ਜਨਮ ਦਿਹਾੜੇ ’ਤੇ ਬਹੁਤ ਵੱਡੀ ਰਹਿਮਤ ਕਰ ਕੇ ਕਰਤਾਰਪੁਰ ਸਾਹਿਬ ਲਾਂਘੇ ਨੂੰ ਖੋਲ੍ਹਿਆ ਸੀ ਤੇ ਸਾਡੇ ਵਰਗੇ ਹਜ਼ਾਰਾਂ ਲੋਕਾਂ ਨੂੰ ਪਾਵਨ ਪਵਿੱਤਰ ਅਸਥਾਨ ’ਤੇ ਨਤਮਸਤਕ ਹੋਣ ਦਾ ਮੌਕਾ ਮਿਲਿਆ।
ਇਹ ਵੀ ਪੜ੍ਹੋ : ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਸਵਾਗਤਯੋਗ, PM ਮੋਦੀ ਨੇ ਪੰਜਾਬ ਦੇ ਹਿੱਤਾਂ ਨੂੰ ਹਮੇਸ਼ਾ ਦਿੱਤਾ ਬੜ੍ਹਾਵਾ : ਚੁੱਘ
ਪਿਛਲੇ ਸਮੇਂ ’ਚ ਕੁਝ ਕਾਰਨਾਂ ਕਰਕੇ ਇਹ ਲਾਂਘਾ ਬੰਦ ਹੋ ਗਿਆ ਤੇ ਇਕ ਵਾਰ ਫਿਰ ਆਪ ਜੀ ਨੇ ਅਰਦਾਸ ਸੁਣ ਕੇ ਦਰਸ਼ਨ ਨਸੀਬ ਕੀਤੇ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਚਰਨਾਂ ’ਚ ਅਰਦਾਸ ਹੈ ਕਿ ਉਹ ਭਾਰਤ ਤੇ ਪਾਕਿ ਸਰਕਾਰਾਂ ਨੂੰ ਸੁਮੱਤ ਬਖ਼ਸ਼ਣ ਕਿ ਜਿਹੜੀ ਚਿੱਠੀ ਲਿਖੀ ਹੈ ਪ੍ਰਧਾਨ ਮੰਤਰੀ ਨੂੰ ਕਿ 1948 ’ਚ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਰੱਖੀ ਸੀ ਕਿ ਜਿਸ ਤਰ੍ਹਾਂ ਜਦ ਦੇਸ਼ ਦੀ ਵੰਡ 1947 ’ਚ ਹੋਈ ਸੀ, ਉਹ ਸ਼ਹੀਦ ਭਗਤ ਸਿੰਘ ਦੀ ਧਰਤੀ ਫਿਰੋਜ਼ਪੁਰ ’ਚ ਜਿਹੜਾ ਪਾਕਿਸਤਾਨ ਦਾ ਹਿੱਸਾ ਸੀ ਤੇ ਤਬਾਦਲਾ ਕਰਕੇ ਭਾਰਤ ਦਾ ਹਿੱਸਾ ਬਣਾਇਆ ਗਿਆ। ਇਹੀ ਮੰਗ ਸ਼੍ਰੋਮਣੀ ਅਕਾਲੀ ਦਲ ਨੇ ਉਸ ਸਮੇਂ ਵੀ ਰੱਖੀ, ਉਸੇ ਤਰ੍ਹਾਂ ਗੁਰੂ ਸਾਹਿਬ ਦੀ ਚਰਨਛੋਹ ਧਰਤੀ ਕਰਤਾਰਪੁਰ ਸਾਹਿਬ, ਜੋ ਸਿਰਫ਼ 4 ਕਿਲੋਮੀਟਰ ਦੂਰ ਹੈ, ਕੁਝ ਤਬਾਦਲਾ ਕਰ ਕੇ ਸਾਡੇ ਪੰਜਾਬ ਦਾ ਹਿੱਸਾ ਬਣਾਈ ਜਾਵੇ। ਗੁਰੂ ਸਾਹਿਬ ਦੇ ਚਰਨਾਂ ’ਚ ਅਰਦਾਸ ਹੈ ਕਿ ਖੁੱਲ੍ਹੇ ਦਰਸ਼ਨ-ਦੀਦਾਰ ਬਖ਼ਸ਼ਣ ਵਾਲੇ ਵੀ ਤੁਸੀਂ ਆਪ ਹੋ, ਹੁਣ ਸੇਵਾ ਸੰਭਾਲ ਵੀ ਸਿੱਖ ਕੌਮ ਨੂੰ ਬਖ਼ਸ਼ੋ, ਖਾਲਸਾ ਪੰਥ ਨੂੰ ਬਖ਼ਸ਼ੋ ਕਿ ਜਿਸ ਗ਼ਰੀਬ ਦੇ ਮਨ ’ਚ ਦਰਸ਼ਨ-ਦੀਦਾਰ ਦੀ ਖਿੱਚ ਹੋਵੇ, ਸਾਨੂੰ ਇੰਤਜ਼ਾਰ ਨਾ ਕਰਨਾ ਪਵੇ ਕਿ ਸਾਡੀਆਂ ਸਰਕਾਰਾਂ ਸਾਨੂੰ ਇਜਾਜ਼ਤ ਦੇਣ। ਬਾਦਲ ਨੇ ਕਿਹਾ ਕਿ ਜਦੋਂ ਜੀਅ ਕਰੇ ਆਪ ਜੀ ਦੇ ਪਾਵਨ ਅਸਥਾਨ ’ਤੇ ਨਤਮਸਤਕ ਹੋ ਕੇ ਆਪ ਜੀ ਦੀ ਰਹਿਮਤ ਨਾਲ ਅਸੀਂ ਆਪਣੀਆਂ ਝੋਲੀਆਂ ਭਰ ਸਕੀਏ।
ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਮੁੜ ਖੋਲ੍ਹਣਾ ਸਵਾਗਤਯੋਗ, PM ਮੋਦੀ ਨੇ ਪੰਜਾਬ ਦੇ ਹਿੱਤਾਂ ਨੂੰ ਹਮੇਸ਼ਾ ਦਿੱਤਾ ਬੜ੍ਹਾਵਾ : ਚੁੱਘ
NEXT STORY