ਲੁਧਿਆਣਾ (ਖੁਰਾਣਾ) : ਰਾਜ 'ਚ ਜਿਵੇਂ-ਜਿਵੇਂ ਕਣਕ ਦੀ ਫਸਲ ਨੇੜੇ ਆ ਰਹੀ ਹੈ। ਪੰਜਾਬ ਦੀ ਕਾਂਗਰਸ ਸਰਕਾਰ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਵੀ ਵਧਦੀਆਂ ਜਾ ਰਹੀਆਂ ਹਨ, ਕਿਉਂਕਿ ਪੰਜਾਬ ਦੀਆਂ ਲੱਗਭਗ 134 ਟਰੱਕ ਆਪਰੇਟਰ ਯੂਨੀਅਨਾਂ ਅਤੇ ਟਰਾਂਸਪੋਰਟਰਾਂ ਨੇ ਸਰਕਾਰ ਵਲੋਂ ਜਾਰੀ ਕੀਤੀ ਗਈ ਢੁਆਈ ਕਿਰਾਇਆ ਪਾਲਿਸੀ ਦੇ ਵਿਰੋਧ ਵਿਚ ਮੰਡੀਆਂ ਤੋਂ ਕਣਕ ਦੀ ਲੋਡਿੰਗ ਦੇ ਬਾਈਕਾਟ ਦਾ ਐਲਾਨ ਕਰ ਰੱਖਿਆ ਹੈ, ਜੋ ਕਿ ਭਵਿੱਖ ਦੇ ਦਿਨਾਂ ਵਿਚ ਸਰਕਾਰ ਦੇ ਲਈ ਗਲੇ ਦਾ ਫਾਹਾ ਬਣ ਸਕਦਾ ਹੈ ਅਤੇ ਜੇਕਰ ਸਮਾਂ ਰਹਿੰਦੇ ਉਕਤ ਸਮੱਸਿਆ ਦਾ ਹੱਲ ਨਹੀਂ ਨਿਕਲ ਸਕਿਆ ਤਾਂ ਜਲਦੀ ਹੀ ਰਾਜਭਰ ਦੀਆਂ ਸਾਰੀਆਂ ਅਨਾਜ ਮੰਡੀਆਂ 'ਚ ਕਣਕ ਦੀ ਫਸਲ ਦੇ ਵੱਡੇ-ਵੱਡੇ ਅੰਬਾਰ ਲੱਗਣੇ ਸ਼ੁਰੂ ਹੋ ਜਾਣਗੇ। ਇਸ ਤਰ੍ਹਾਂ ਦੀ ਹਾਲਤ ਵਿਚ ਮਾਲ ਦੀ ਲਿਫਟਿੰਗ ਰੁਕਣ ਦੇ ਕਾਰਨ ਕਿਸਾਨ ਜ਼ਿਮੀਂਦਾਰ ਵਰਗ ਕੈਪਟਨ ਸਰਕਾਰ ਦੇ ਖਿਲਾਫ ਸੜਕਾਂ 'ਤੇ ਹੀ ਉਤਰ ਸਕਦਾ ਹੈ। ਇਸ ਲਈ ਸਰਕਾਰ ਨੇ ਕਿਸਾਨਾਂ ਅਤੇ ਜ਼ਿਮੀਂਦਾਰਾਂ ਦੀ ਨਾਰਾਜ਼ਗੀ ਕਿਸੇ ਵੀ ਹਾਲਤ ਵਿਚ ਮੁੱਲ ਲੈਣ ਤੋਂ ਬਚਣ ਦੇ ਲਈ ਟਰੱਕ ਯੂਨੀਅਨ ਅਤੇ ਟਰਾਂਸਪੋਰਟਰਾਂ 'ਤੇ ਸਾਮ, ਦਾਮ, ਦੰਡ, ਭੇਦ ਵਾਲੀ ਨੀਤੀ ਵਰਤਣ ਲਈ ਧਾਰ ਲਿਆ ਹੈ। ਇਸ ਦੇ ਲਈ ਸਿਵਲ ਅਤੇ ਪੁਲਸ ਪ੍ਰਸ਼ਾਸਨ ਵਲੋਂ ਟਰਾਂਸਪੋਰਟਰ ਯੂਨੀਅਨ ਅਤੇ ਟਰੱਕ ਆਪਰੇਟਰਾਂ ਨਾਲ ਲਗਾਤਾਰ ਸੰਪਰਕ ਕਰਕੇ ਵਿਸ਼ੇਸ਼ ਬੈਠਕਾਂ ਕਰਨ ਦਾ ਦੌਰ ਚਰਮ ਸੀਮਾ 'ਤੇ ਜਾ ਪਹੁੰਚਿਆ ਹੈ ਤਾਂ ਕਿ ਸਮਾਂ ਰਹਿੰਦੇ ਅਤੇ ਬਿਨਾਂ ਕਿਸੇ ਰੁਕਾਵਟ ਦੇ ਕਣਕ ਦਾ ਸੀਜ਼ਨ ਨਿਪਟਾਇਆ ਜਾ ਸਕੇ। ਕੁਝ ਇਸ ਤਰ੍ਹਾਂ ਹੀ ਨਜ਼ਾਰਾ ਅੱਜ ਦੁਪਹਿਰ ਫੂਡ ਸਪਲਾਈ ਵਿਭਾਗ ਦੇ ਸਰਾਭਾ ਨਗਰ ਸਥਿਤ ਦਫਤਰ 'ਚ ਦੇਖਣ ਨੂੰ ਮਿਲਿਆ, ਜਿਥੇ ਟੈਂਡਰ ਪਾਉਣ ਦੀ ਪ੍ਰਕਿਰਿਆ ਦੇ ਦੌਰਾਨ ਵੱਡੀ ਸੰਖਿਆਂ 'ਚ ਪੁਲਸ ਦੇ ਜਵਾਨਾਂ ਨੇ ਕਿਸੇ ਅਣਹੋਣੀ ਘਟਨਾ ਜਾਂ ਵਿਰੋਧ ਨਾਲ ਨਿਪਟਣ ਦੇ ਲਈ ਮੋਰਚਾ ਸੰਭਾਲੀ ਰੱਖਿਆ। ਇਸ ਦੌਰਾਨ ਮੌਕੇ 'ਤੇ ਮੌਜੂਦ ਕੁਝ ਠੇਕੇਦਾਰਾਂ ਨੇ ਦੱਬੀ ਜ਼ੁਬਾਨ ਵਿਚ ਕਬੂਲਿਆ ਕਿ ਪੁਲਸ ਅਤੇ ਪ੍ਰਸ਼ਾਸਨ ਉਨ੍ਹਾਂ 'ਤੇ ਕਥਿਤ ਦਬਾਅ ਬਣਾਉਂਦੇ ਹੋਏ ਟੈਂਡਰ ਪਾਉਣ ਦੇ ਲਈ ਮਜਬੂਰ ਕਰ ਰਿਹਾ ਹੈ। ਉਥੇ ਕੁਝ ਠੇਕੇਦਾਰਾਂ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਨੂੰ ਸਰਕਾਰ ਵਲੋਂ ਤੈਅ ਕੀਤੀ ਗਈ ਢੁਆਈ ਕਿਰਾਇਆ ਪਾਲਿਸੀ ਤੋਂ ਕੁਝ ਜ਼ਿਆਦਾ ਰਕਮ ਦਿਵਾਉਣ ਦਾ ਭਰੋਸਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵੇਂ ਹੀ ਹਾਲਾਤ ਵਿਚ ਕੰਮ ਕਰਨਾ ਸਾਡੀ ਮਜਬੂਰੀ ਅਤੇ ਜ਼ਰੂਰਤ ਵੀ ਹੈ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਨੇ ਕਿਹਾ ਕਿ ਜੀਵਨ ਵਿਚ ਕਦੇ ਕੁਝ ਹਾਲਾਤ ਇਸ ਤਰ੍ਹਾਂ ਵੀ ਆਉਂਦੇ ਹਨ, ਜਿਥੇ ਸਮੇਂ ਦੇ ਨਾਲ ਸਮਝੌਤਾ ਕਰਕੇ ਚੱਲਣਾ ਹੀ ਇਨਸਾਨ ਦੇ ਲਈ ਵਰਦਾਨ ਸਾਬਤ ਹੁੰਦਾ ਹੈ।
23 'ਚੋਂ 18 ਕਲੱਸਟਰਾਂ 'ਤੇ ਪਾਏ ਗਏ ਟੈਂਡਰ ਲੁਧਿਆਣਾ ਜ਼ਿਲੇ ਨਾਲ ਸਬੰਧਤ ਕੁਲ 23 'ਚੋਂ 18 ਕਲੱਸਟਰਾਂ 'ਤੇ ਠੇਕੇਦਾਰਾਂ ਵਲੋਂ ਟੈਂਡਰ ਪਾਏ ਜਾ ਚੁੱਕੇ ਹਨ ਜਦਕਿ ਹੋਰ 5 ਸਟੇਸ਼ਨਾਂ ਕਿਲਾ ਰਾਏਪੁਰ, ਹਠੂਰ, ਰਾਏਕੋਟ ਅਤੇ ਸਾਹਨੇਵਾਲ ਮੰਡੀ ਦੇ ਦੋ ਟੈਂਡਰ ਹੁਣ ਨਹੀਂ ਆਏ ਹਨ। ਉਮੀਦ ਹੈ ਕਿ ਉਕਤ 5 ਟੈਂਡਰ ਵੀ ਇਕ ਦੋ ਦਿਨ ਵਿਚ ਫਾਈਨਲ ਹੋ ਜਾਣਗੇ। ਇਹ ਕਹਿਣਾ ਹੈ ਵਿਭਾਗ ਦੇ ਕੰਟਰੋਲਰ ਸੁਰਿੰਦਰ ਬੇਰੀ ਦਾ। ਟਰਾਂਸਪੋਰਟਰਾਂ ਵਲੋਂ ਉਨ੍ਹਾਂ 'ਤੇ ਟੈਂਡਰ ਪਾਉਣ ਸਬੰਧੀ ਬਣਾਏ ਜਾ ਰਹੇ ਦਬਾਅ ਦੇ ਬਾਰੇ 'ਚ ਬੇਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਿਸੇ ਵੀ ਠੇਕੇਦਾਰ ਜਾਂ ਟਰੱਕ ਯੂਨੀਅਨ 'ਤੇ ਕਿਸੇ ਵੀ ਪ੍ਰਕਾਰ ਦਾ ਦਬਾਅ ਨਹੀਂ ਪਾਇਆ ਜਾ ਰਿਹਾ ਹੈ, ਸਗੋਂ ਉਹ ਖੁਦ ਹੀ ਸਰਕਾਰ ਦੀ ਪਾਲਿਸੀ 'ਤੇ ਮੋਹਰ ਲਾਉਂਦੇ ਹੋਏ ਟੈਂਡਰ ਪਾ ਰਹੇ ਹਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੁਲਾਜ਼ਮਾਂ ਨੂੰ ਫਾਰਗ ਕਰਨ ਦਾ ਫੈਸਲਾ ਵਾਪਸ ਨਾ ਲਿਆ ਤਾਂ ਲਵਾਂਗੇ ਸਖਤ ਐਕਸ਼ਨ : ਮਾਨ
NEXT STORY