ਮੋਗਾ (ਪਵਨ ਗਰੋਵਰ, ਗੋਪੀ ਰਾਊਕੇ )- ਮੋਗਾ ਜ਼ਿਲੇ ਦੇ ਪਿੰਡ ਮੰਗੇਵਾਲਾ 'ਚ ਮੰਗਲਵਾਰ ਦੁਪਹਿਰ ਅਚਾਨਕ ਲੱਗੀ ਅੱਗ ਨੇ ਕਿਸਾਨਾਂ ਦੀ ਪੁੱਤਾਂ ਵਾਗੂੰ ਪਾਲੀ ਕਣਕ ਦੀ ਫਸਲ ਨੂੰ ਸਾੜ ਕੇ ਸੁਆਹ ਕਰ ਦਿੱਤਾ।

ਅੱਗ ਲੱਗ ਦੇ ਕਾਰਨਾਂ ਦੀ ਹਾਲੇ ਤੱਕ ਅਧਿਕਾਰਤ ਤੌਰ 'ਤੇ ਪੁਸ਼ਟੀ ਤਾਂ ਨਹੀਂ ਹੋ ਸਕੀ ਹੈ ਪਰ ਪਿੰਡ ਦੇ ਕਿਸਾਨਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਕ ਕਿਸਾਨ ਵੱਲੋਂ ਆਪਣੇ ਖੇਤ 'ਚ ਧੂੜੀ ਬਣਾਈ ਜਾ ਰਹੀ ਸੀ ਅਤੇ ਮਸ਼ੀਨ 'ਚੋਂ ਉੱਡੀ ਚੰਗਿਆੜੀ ਨੇ ਕਣਕ ਦੀ ਫਸਲ ਨੂੰ ਆਪਣੀ ਲਪੇਟ 'ਚ ਲਿਆ, ਜਿਸ ਕਾਰਨ 75 ਏਕੜ ਕਣਕ ਦੀ ਫਸਲ ਸੜ ਕੇ ਸੁਆਹ ਹੋ ਗਈ।

ਮਲੋਟ ਰੋਡ 'ਤੇ ਹੋਈ ਦਿਨ-ਦਿਹਾੜੇ ਲੁੱਟ, ਖੋਹੀ ਲੱਖਾਂ ਦੀ ਨਕਦੀ
NEXT STORY