ਮਾਛੀਵਾੜਾ ਸਾਹਿਬ (ਟੱਕਰ) : ਪੰਜਾਬ 'ਚ ਕਣਕ ਦੀ ਫਸਲ ਵਿਸਾਖੀ ਨੇੜ੍ਹੇ ਪੱਕ ਕੇ ਤਿਆਰ ਹੋ ਜਾਂਦੀ ਹੈ ਅਤੇ ਕਿਸਾਨਾਂ ਵਲੋਂ ਇਨ੍ਹਾਂ ਦਿਨਾਂ 'ਚ ਵਾਢੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਬੇਸ਼ੱਕ ਫਰਵਰੀ ਤੇ ਮਾਰਚ ਮਹੀਨੇ 'ਚ ਪਈਆਂ ਬੇਮੌਸਮੀ ਬਾਰਸ਼ਾਂ ਕਾਰਨ ਇਸ ਵਾਰ ਵਾਢੀ ਦੀ ਫਸਲ ਕੁੱਝ ਪੱਛੜ ਕੇ ਸ਼ੁਰੂ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ ਪਰ ਫਿਰ ਵੀ ਮਾਛੀਵਾੜਾ ਇਲਾਕੇ 'ਚ ਸ਼ੁੱਕਰਵਾਰ ਨੂੰ ਕਣਕ ਦੀ ਵਾਢੀ ਸ਼ੁਰੂ ਹੋਈ ਦਿਖਾਈ ਦਿੱਤੀ ਅਤੇ ਮਜ਼ਦੂਰ ਦਾਤੀਆਂ ਲੈ ਕੇ ਖੇਤਾਂ ਦੀ ਫਸਲ ਕੱਟ ਕਰ ਰਹੇ ਸਨ। ਕਿਸਾਨ ਤੇਜਿੰਦਰਪਾਲ ਸਿੰਘ ਰਹੀਮਾਬਾਦ ਨੇ ਦੱਸਿਆ ਕਿ ਅੱਜ ਪ੍ਰਮਾਤਮਾ ਦਾ ਨਾਂ ਲੈ ਕੇ ਉਨ੍ਹਾਂ ਆਪਣੇ ਖੇਤ 'ਚ ਫਸਲ ਦੀ ਹੱਥੀਂ ਕਟਾਈ ਸ਼ੁਰੂ ਕਰਵਾਈ ਹੈ ਅਤੇ ਕਿਹਾ ਕਿ 'ਮੁੱਕੀ ਫਸਲਾਂ ਦੀ ਰਾਖੀ, ਜੱਟਾ ਆਈ ਵਿਸਾਖੀ'।
ਕਿਸੇ ਸਮੇਂ ਪੰਜਾਬ ਦੀ ਹਾਟ ਸੀਟ ਸੀ 'ਫਰੀਦਕੋਟ', ਜਾਣੋ ਦਿਲਚਸਪ ਤੱਥ
NEXT STORY