ਬੁਢਲਾਡਾ (ਬਾਂਸਲ)- ਫੌਜੀਆਂ ਨੂੰ ਦੇਸ਼ ਦੀ ਸ਼ਾਨ ਮੰਨਿਆ ਜਾਂਦਾ ਹੈ। ਦੇਸ਼ਵਾਸੀ ਜੇਕਰ ਚੈਨ ਦੀ ਨੀਂਦ ਸੌਂਦੇ ਹਨ ਤਾਂ ਇਸ 'ਚ ਸਭ ਤੋਂ ਵੱਡਾ ਯੋਗਦਾਨ ਫ਼ੌਜੀਆਂ ਦਾ ਹੀ ਹੁੰਦਾ ਹੈ। ਇਸੇ ਕਾਰਨ ਫੌਜੀਆਂ ਨੂੰ ਹਰ ਪਾਸੇ ਬੜੀ ਹੀ ਇੱਜ਼ਤ ਭਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਪਰ ਮਾਨਸਾ ਤੋਂ ਇਕ ਦਿਲ ਨੂੰ ਵਲੂੰਧਰ ਦੇਣ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 3 ਜੰਗਾਂ ਲੜ ਚੁੱਕੇ ਇਕ ਸਾਬਕਾ ਫ਼ੌਜੀ ਨੂੰ ਆਪਣੇ ਘਰ 'ਚ ਹੀ ਔਲਾਦ ਹੱਥੋਂ ਹਾਰਨਾ ਪਿਆ।
ਦੇਸ਼ ਦੀ ਸ਼ਾਨ ਲਈ 3 ਜੰਗਾਂ ਲੜ ਚੁੱਕਿਆ ਸਾਬਕਾ ਫੌਜੀ ਘਰ ਦੀ ਜੰਗ ਹਾਰ ਗਿਆ, ਜਦੋਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਪੈਸਿਆਂ ਦੀ ਖਾਤਰ ਉਸ ਦੀ ਕੁੱਟਮਾਰ ਕਰ ਦਿੱਤੀ, ਜਿਸ ਕਾਰਨ ਇਲਾਕੇ ’ਚ ਪਰਿਵਾਰਿਕ ਮੈਂਬਰਾਂ ਖਿਲਾਫ ਭਾਰੀ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ''ਮੇਰਾ ਇਕ ਭਰਾ ਜੇਲ੍ਹ 'ਚ ਤੇ ਦੂਜਾ...'', ਅੱਤਵਾਦੀ ਦੀ ਭੈਣ ਨੇ ਕੰਬਦੀ ਆਵਾਜ਼ 'ਚ ਸੁਣਾਈ ਹੱਡਬੀਤੀ
ਇਹ ਮਾਮਲਾ ਥਾਣਾ ਸਿਟੀ ਬੁਢਲਾਡਾ ਵਿਚ ਉਸ ਸਮੇਂ ਪੁੱਜਾ ਜਦੋਂ ਨੇੜਲੇ ਪਿੰਡ ਫੁੱਲੂਵਾਲਾ ਡੋਗਰਾ ਦੇ ਬਜ਼ੁਰਗ ਸਾਬਕਾ ਫੌਜੀ ਸੁਖਦੇਵ ਸਿੰਘ ਨੇ ਜ਼ੇਰੇ ਇਲਾਜ ਸਿਵਲ ਹਸਪਤਾਲ ਬੁਢਲਾਡਾ ਵਿਚ ਆਪਣੀ ਧੀ ਦੀ ਹਾਜ਼ਰੀ ’ਚ ਪੁੱਤ ਅਤੇ ਪੋਤੇ ਵੱਲੋਂ ਪੈਸਿਆਂ ਦੀ ਖਾਤਰ ਉਸ ਦੀ ਕੁੱਟਮਾਰ ਕਰਨ ਦੀ ਗੱਲ ਦੱਸੀ।
ਇਸ ਮੌਕੇ ਪਰਿਵਾਰਕ ਮੈਂਬਰ ਜਵਾਈ ਜਗਵਿੰਦਰ ਸਿੰਘ, ਧੀ ਪ੍ਰਕਾਸ਼ ਕੌਰ, ਗੀਤਾ ਕੌਰ ਆਦਿ ਮੌਜੂਦ ਸਨ। ਐੱਸ.ਐੱਚ.ਓ. ਸਿਟੀ ਭੁਪਿੰਦਰਜੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ- 'ਪਾਕਿਸਤਾਨੀਆਂ ਦੀ ਪਛਾਣ ਕਰ ਭੇਜੋ ਵਾਪਸ...', ਅਮਿਤ ਸ਼ਾਹ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਖੜਕਾ'ਤੇ ਫ਼ੋਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅੱਗ ਲੱਗਣ ਕਾਰਨ 25 ਏਕੜ ਕਣਕ ਤੇ 50 ਏਕੜ ਫ਼ਸਲ ਦਾ ਨਾੜ ਸੜ ਕੇ ਸੁਆਹ
NEXT STORY