ਅੰਮ੍ਰਿਤਸਰ (ਨੀਰਜ) : ਕਦੇ ਸਾਬਕਾ ਅਕਾਲੀ-ਭਾਜਪਾ ਗੱਠਜੋੜ ਸਰਕਾਰ, ਕਦੇ ਸਾਬਕਾ ਕਾਂਗਰਸ ਸਰਕਾਰ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹਰ ਪਾਰਟੀ ਦੀ ਸਰਕਾਰ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੀ ਸਰਕਾਰ ’ਚ ਹੈਰੋਇਨ ਦੀ ਸਮੱਗਲਿੰਗ ਬੰਦ ਹੋਈ ਹੈ ਅਤੇ ਨਸ਼ੇ ਦੀ ਵਿੱਕਰੀ ’ਤੇ ਠੱਲ੍ਹ ਪਾ ਲਈ ਗਈ ਹੈ ਪਰ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ’ਚ ਜਿਸ ਤਰ੍ਹਾਂ ਡਰੋਨ ਅਤੇ ਜ਼ਮੀਨੀ ਰਸਤਿਆਂ ਰਾਹੀਂ ਹੈਰੋਇਨ ਦੀਆਂ ਵੱਡੀਆਂ ਖੇਪਾਂ ਆ ਰਹੀਆਂ ਹਨ। ਉਸ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਸਮੱਗਲਰਾਂ ਨੂੰ ਨਾ ਤਾਂ ਸਰਕਾਰ ਦਾ ਡਰ ਹੈ, ਨਾ ਹੀ ਪੁਲਸ ਅਤੇ ਨਾ ਹੀ ਕਿਸੇ ਹੋਰ ਸੁਰੱਖਿਆ ਏਜੰਸੀ ਦਾ। ਡਰੋਨ ਅਤੇ ਜ਼ਮੀਨੀ ਰਸਤੇ ਦੇ ਨਾਲ-ਨਾਲ ਸਮੱਗਲਰਾਂ ਨੇ ਹੁਣ ਸਮੁੰਦਰੀ ਰਸਤਾ ਵੀ ਅਪਨਾ ਲਿਆ ਹੈ ਅਤੇ ਸਮੁੰਦਰੀ ਰਸਤੇ ਰਾਹੀਂ ਅਜਿਹੀਆਂ ਵੱਡੀਆਂ ਖੇਪਾਂ ਲਿਆਂਦੀਆਂ ਜਾ ਰਹੀਆਂ ਹਨ, ਜਿਸ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਡਰੋਨਾਂ ਦੇ ਨਾਲ-ਨਾਲ ਹੈਰੋਇਨ ਦੇ ਸਮੱਗਲਰ ਜ਼ੁਰਾਬਾਂ ਅਤੇ ਪਾਈਪਾਂ ਰਾਹੀਂ ਹੈਰੋਇਨ ਭੇਜਣ ਦੇ ਰਵਾਇਤੀ ਤਰੀਕੇ ਵੀ ਅਪਨਾ ਰਹੇ ਹਨ ਅਤੇ ਉਸੇ ਪਾਸੇ ਨੂੰ ਨਿਸ਼ਾਨਾ ਬਣਾਉਂਦੇ ਹਨ ਜਿੱਥੇ ਸੁਰੱਖਿਆ ਵਿਚ ਕੁਤਾਹੀ ਹੁੰਦੀ ਹੈ।
ਇਹ ਵੀ ਪੜ੍ਹੋ : ਮੌਸਮ ਅਪਡੇਟ : ਹੁਣ ਰਾਤਾਂ ਵੀ ਹੋਈਆਂ ਗਰਮ, ਸੋਮਵਾਰ ਦੀ ਰਾਤ ਸੀਜਨ ਦੀ ਸਭ ਤੋਂ ਗਰਮ ਰਹੀ
ਰਾਜਪਾਲ ਤੋਂ ਲੈ ਕੇ ਸੰਸਦ ਮੈਂਬਰ ਔਜਲਾ ਤੱਕ ਕਰ ਚੁੱਕੇ ਹਨ ਖੁਲਾਸਾ
ਭਾਰਤ-ਪਾਕਿਸਤਾਨ ਸਰਹੱਦ ’ਤੇ ਨਸ਼ਿਆਂ ਦੀ ਆਮਦ ਅਤੇ ਇਸ ਦੀ ਵਿਕਰੀ ਸਬੰਧੀ ਰਾਜਪਾਲ ਪੰਜਾਬ ਤੋਂ ਲੈ ਕੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਜਾਣੂ ਕਰਵਾ ਕੇ ਇਸ ਬਾਰੇ ਲਿਖਤੀ ਤੌਰ ’ਤੇ ਜਾਣੂ ਕਰਵਾਇਆ ਹੈ ਪਰ ਸੂਬਾ ਸਰਕਾਰ ਵੱਲੋਂ ਅਜੇ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸ਼ਿਆਂ ਦੀ ਵਿਕਰੀ ’ਤੇ ਪੂਰਾ ਕੰਟਰੋਲ ਹੈ।
ਪੁਲਸ ਵੱਲੋਂ ਰੋਜ਼ਾਨਾ ਦਰਜ ਕੀਤੀਆਂ ਜਾਣ ਵਾਲੀਆਂ ਐੱਫ. ਆਈ. ਆਰਜ਼ ਵੀ ਸਬੂਤ
ਹੈਰੋਇਨ ਦਾ ਨਸ਼ਾ ਇਸ ਸਮੇਂ ਹਰ ਖੇਤਰ ਵਿਚ ਪਹੁੰਚ ਚੁੱਕਾ ਹੈ ਅਤੇ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਪੁਲਸ ਵੱਲੋਂ ਵੱਖ-ਵੱਖ ਥਾਣਿਆਂ ਵਿਚ ਆਏ ਦਿਨ ਕਿਸੇ ਨਾ ਕਿਸੇ ਨਸ਼ਾ ਸਮੱਗਲਰ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਜਾ ਰਹੀ ਹੈ, ਜਿਸ ਵਿਚ 50 ਗ੍ਰਾਮ ਹੈਰੋਇਨ ਤੋਂ ਲੈ ਕੇ 200 ਗ੍ਰਾਮ ਹੈਰੋਇਨ ਫੜੇ ਜਾਣ ’ਤੇ ਕੇਸ ਦਰਜ ਕੀਤੇ ਜਾ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਛੋਟੇ-ਛੋਟੇ ਨਸ਼ਾ ਸਮੱਗਲਰ ਹੀ ਫੜੇ ਜਾ ਰਹੇ ਹਨ ਅਤੇ ਇਹ ਤਸਕਰ ਥੋਕ ਵਿੱਚ ਚਿਟਾ ਕਿੱਥੋਂ ਲੈ ਕੇ ਆਉਂਦੇ ਹਨ, ਇਸ ਦਾ ਅੱਜ ਤੱਕ ਖੁਲਾਸਾ ਨਹੀਂ ਹੋਇਆ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸਰਕਾਰੀ ਨੌਕਰੀਆਂ ਦੇਣ ਦੀ ਵਚਨਬੱਧਤਾ ਜਾਰੀ, ਹੁਣ ਤੱਕ 26478 ਨੌਜਵਾਨਾਂ ਨੂੰ ਮਿਲੀਆਂ ਨੌਕਰੀਆਂ
ਨਸ਼ਾ ਸਮੱਗਲਰਾਂ ਦੀ ਸੂਚਨਾ ਦੇਣ ਵਾਲਿਆਂ ਦੀ ਹੋ ਰਹੀ ਹੈ ਕੁੱਟਮਾਰ
ਪੁਲਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਨਸ਼ਾ ਸਮੱਗਲਰਾਂ ਬਾਰੇ ਜਾਣਕਾਰੀ ਦੇਣ ਵਾਲਿਆਂ ਦਾ ਨਾਮ-ਪਤਾ ਗੁਪਤ ਰੱਖਿਆ ਜਾਵੇਗਾ ਪਰ ਪਿਛਲੇ ਕਈ ਮਹੀਨਿਆਂ ਤੋਂ ਦੇਖਣ ਵਿੱਚ ਆ ਰਿਹਾ ਹੈ ਕਿ ਜਿਹੜੇ ਵਿਅਕਤੀ ਪੁਲਸ ਨੂੰ ਨਸ਼ਾ ਸਮੱਗਲਿੰਗ ਕਰਨ ਵਾਲਿਆਂ ਦੀ ਜਾਣਕਾਰੀ ਦਿੰਦਾ ਹੈ ਉਸ ਦੀ ਸੂਚਨਾ ਲੀਕ ਕਰ ਦਿੱਤੀ ਜਾਂਦੀ ਹੈ ਅਤੇ ਤਸੱਕਰਾਂ ਵਲੋਂ ਸੂਚਨਾ ਦੇਣ ਵਾਲਿਆਂ ਦੀ ਮਾਰਕੁਟਾਈ ਕੀਤੀ ਜਾਂਦੀ ਹੈ। ਅਜੇ ਦੋ ਦਿਨ ਪਹਿਲਾਂ ਹੀ ਸੁਨਾਮ ਜ਼ਿਲੇ ਵਿਚ ਜਿਸ ਤਰ੍ਹਾਂ ਨਾਲ ਇੱਕ ਵਿਅਕਤੀ ਦੀ ਨਸ਼ਾ ਸਮੱਗਲਰਾਂ ਵੱਲੋਂ ਕੁੱਟਮਾਰ ਕੀਤੀ ਗਈ, ਉਹ ਦਿਲ ਦਹਿਲਾ ਦੇਣ ਵਾਲੀ ਹੈ।
ਕੇਂਦਰ ਅਤੇ ਰਾਜ ਸਰਕਾਰ ਨੂੰ ਸਾਂਝਾ ਕੰਟਰੋਲ ਰੂਮ ਬਣਾਉਣ ਦੀ ਲੋੜ
ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਕੇਂਦਰ ਤੇ ਰਾਜ ਸਰਕਾਰ ਦੀਆਂ ਏਜੰਸੀਆਂ ਵਿਚ ਤਾਲਮੇਲ ਦੀ ਸਖ਼ਤ ਲੋੜ ਹੈ ਅਤੇ ਇਕ ਕੰਟਰੋਲ ਰੂਮ ਬਣਾਉਣ ਦੀ ਜ਼ਰੂਰਤ ਹੈ, ਜਿਸ ਵਿਚ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਸ਼ਾਮਲ ਹੋਣ ਅਤੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਦੇਣ ਵਾਲਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਪਰ ਸਾਂਝਾ ਕੰਟਰੋਲ ਰੂਮ ਤਾਂ ਕੀ, ਪੁਲਸ ਤੇ ਪ੍ਰਸ਼ਾਸਨ ਵੱਲੋਂ ਅਜਿਹਾ ਕੋਈ ਵੀ ਕੰਟਰੋਲ ਰੂਮ ਸਥਾਪਤ ਨਹੀਂ ਕੀਤਾ ਗਿਆ ਹੈ, ਜਿਸ ਵਿਚ ਕੋਈ ਵੀ ਨਾਗਰਿਕ ਨਸ਼ਾ ਸਮੱਗਲਰਾਂ ਬਾਰੇ ਸੂਚਨਾ ਦੇ ਸਕੇ।
ਇਹ ਵੀ ਪੜ੍ਹੋ : ਨਿੱਜੀ ਸਕੂਲਾਂ-ਕਾਲਜਾਂ ਨੂੰ ਨਹੀਂ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ, ਹਦਾਇਤਾਂ ਦੇ ਬਾਵਜੂਦ ਨਹੀਂ ਲਾਏ ਪੰਜਾਬੀ ’ਚ ਲਿਖੇ ਬੋਰਡ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਅਹਿਮ ਖ਼ਬਰ : ਪੰਜਾਬ 'ਚ ਔਰਤਾਂ ਦੇ ਮੁਫ਼ਤ ਸਫ਼ਰ ਨੇ ਬੰਦ ਕਰਾਇਆ ਪ੍ਰਾਈਵੇਟ ਬੱਸਾਂ ਦਾ ਕਾਰੋਬਾਰ!
NEXT STORY