ਮੋਗਾ (ਵਿਪਨ, ਗਰੋਵਰ) : ਮੋਗਾ ਦੇ ਡੀ. ਸੀ. ਦਫਤਰ ਦੇ ਬਾਹਰ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਇਕ ਪਤਨੀ ਨੇ ਆਪਣੇ ਪਤੀ ਦਾ ਜੰਮ ਕੇ ਕੁਟਾਪਾ ਚਾੜ੍ਹ ਦਿੱਤਾ। ਜਾਣਕਾਰੀ ਮੁਤਾਬਕ ਇਸ ਸ਼ਖਸ਼ ਦਾ ਆਪਣੀ ਪਤਨੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਸੀ। ਪਤਨੀ ਤੋਂ ਚੋਰੀ ਇਹ ਜ਼ਮੀਨ ਵੇਚ ਕੇ ਉਸਦੀ ਰਜਿਸਟਰੀ ਕਰਵਾਉਣ ਲਈ ਇਥੇ ਪਹੁੰਚਿਆ, ਜਿਸਦੀ ਭਣਕ ਉਸਦੀ ਪਤਨੀ ਨੂੰ ਲੱਗ ਗਈ। ਫਿਰ ਕੀ ਸੀ ਪਤਨੀ ਡੀ.ਸੀ. ਦਫ਼ਤਰ ਆ ਪਹੁੰਚੀ ਅਤੇ ਉਥੇ ਹੀ ਆਪਣੇ ਪਤੀ ਦਾ ਕੁਟਾਪਾ ਚਾੜ੍ਹਣਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪਤੀ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਇਥੇ ਇਹ ਵੀ ਦੱਸਣਯੋਗ ਹੈ ਕਿ ਜਿਸ ਸ਼ਖਸ਼ ਦੀ ਪਤਨੀ ਨੇ ਸ਼ਰੇਆਮ ਕੁੱਟਮਾਰ ਕੀਤੀ ਹੈ ਦੋ ਦਿਨ ਪਹਿਲਾਂ ਵੀ ਉਸਦਾ ਕੁਟਾਪਾ ਚੜ੍ਹ ਚੁੱਕਾ ਹੈ। ਔਰਤਾਂ ਨੇ ਇਸ ਸ਼ਖਸ਼ ਨੂੰ ਫਰਜ਼ੀ ਟਰੈਵਲ ਏਜੰਟ ਦੱਸਦੇ ਹੋਏ ਇਸਦੀ ਜੰਮ ਕੇ ਕੁੱਟਮਾਰ ਕੀਤੀ ਸੀ।
ਵਿਆਹ ਸਮਾਗਮ ਦੌਰਾਨ ਹੋਏ ਝਗੜੇ 'ਚ ਚੱਲੀਆਂ ਕੁਰਸੀਆਂ
NEXT STORY