ਮਲੋਟ (ਜੁਨੇਜਾ) - ਪਿੰਡ ਪੱਕੀ ਟਿੱਬੀ ਵਿਖੇ ਸ਼ਰਾਬੀ ਪਤੀ ਵੱਲੋਂ ਪੈਟਰੋਲ ਪਾ ਕੇ ਸਾੜਨ ਨਾਲ ਬੁਰੀ ਤਰ੍ਹਾਂ ਝੁਲਸੀ ਹੋਈ ਔਰਤ ਦੀ ਬੀਤੇ ਦਿਨ ਬਠਿੰਡਾ ਦੇ ਇਕ ਨਿੱਜੀ ਹਸਪਤਾਲ 'ਚ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਪਿੰਡ ਪੱਕੀ ਟਿੱਬੀ ਦੇ ਟਿੰਕੂ ਪੁੱਤਰ ਸੰਤ ਰਾਮ ਨੂੰ ਉਸ ਦੀ ਪਤਨੀ ਮਾਇਆ (28) ਸ਼ਰਾਬ ਪੀਣ ਤੋਂ ਰੋਕਦੀ ਹੁੰਦੀ ਸੀ। ਇਸ ਕਾਰਨ ਉਸ ਨੇ ਗੁੱਸੇ 'ਚ ਆ ਕੇ ਘਰ 'ਚ ਪਿਆ ਪੈਟਰੋਲ ਛਿੜਕ ਕੇ ਪਤਨੀ ਨੂੰ ਅੱਗ ਲਾ ਦਿੱਤੀ। ਅੱਗ ਲੱਗਣ ਕਾਰਨ ਕਰੀਬ 60 ਫੀਸਦੀ ਤੱਕ ਝੁਲਸੀ ਉਸ ਦੀ ਪਤਨੀ ਨੂੰ ਮਲੋਟ ਦੇ ਸਰਕਾਰੀ ਹਸਪਤਾਲ ਦਾਖਲ ਕਰਵਾ ਦਿੱਤਾ ਪਰ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਉਸ ਨੂੰ ਬਠਿੰਡਾ ਰੈਫਰ ਕਰ ਦਿੱਤਾ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਘਨਟਾ ਦੀ ਸੂਚਨਾ ਮਿਲਣ 'ਤੇ ਪਹੁੰਚੇ ਥਾਣਾ ਕਬਰਵਾਲਾ ਦੇ ਮੁੱਖ ਅਫਸਰ ਐੱਸ. ਆਈ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮਾਇਆ ਦੇਵੀ ਨੇ ਮਰਨ ਤੋਂ ਪਹਿਲਾਂ ਸਬ-ਡਵੀਜ਼ਨਲ ਜੁਡੀਸ਼ੀਅਲ ਮੈਜਿਸਟਰੇਟ ਗੁਰਪ੍ਰੀਤ ਸਿੰਘ ਕੋਲ ਆਪਣੇ ਬਿਆਨ ਦਰਜ ਕਰਵਾਏ ਸਨ। ਇਨ੍ਹਾਂ ਬਿਆਨਾਂ ਦੇ ਆਧਾਰ 'ਤੇ ਦੋਸ਼ੀ ਪਤੀ ਖਿਲਾਫ ਇਰਾਦਾ-ਏ-ਕਤਲ ਦਾ ਮੁਕੱਦਮਾ ਦਰਜ ਕੀਤਾ ਸੀ ਪਰ ਹੁਣ ਮਾਇਆ ਦੀ ਮੌਤ ਹੋ ਜਾਣ ਤੋਂ ਬਾਅਦ ਕਬਰਵਾਲਾ ਪੁਲਸ ਨੇ ਉਸ ਖਿਲਾਫ਼ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ।
ਯੂਨੀਵਰਸਿਟੀ ਵਲੋਂ ਰੈਗੂਲਰ ਤੇ ਪ੍ਰਾਈਵੇਟ ਪ੍ਰੀਖਿਆਵਾਂ ਦਾ ਦਾਖਲਾ ਸ਼ਡਿਊਲ ਜਾਰੀ
NEXT STORY