ਜਲੰਧਰ (ਸ਼ੋਰੀ)— ਸਿਵਲ ਹਸਪਤਾਲ 'ਚ ਐਤਵਾਰ ਨੂੰ ਉਸ ਸਮੇਂ ਹੰਗਾਮਾ ਦੇਖਣ ਨੂੰ ਮਿਲਿਆ, ਜਦੋਂ ਇਕ ਪਤਨੀ ਨੇ ਪਤੀ ਨੂੰ ਆਪਣੀ ਮਾਂ ਨੂੰ ਹਸਪਤਾਲ ਛੱਡ ਕੇ ਜਾਣ ਦੀ ਗੱਲ ਕਹੀ। ਇਹ ਗੱਲ ਸੁਣ ਕੇ ਪਤੀ ਨੇ ਆਪਣੀ ਪਤਨੀ ਦੀ ਸਿਵਲ ਹਸਪਤਾਲ 'ਚ ਹੀ ਕੁੱਟਮਾਰ ਕਰ ਦਿੱਤੀ। ਜਾਣਕਾਰੀ ਮੁਤਾਬਕ ਅਵਤਾਰ ਨਗਰ ਇਲਾਕੇ ਤੋਂ ਇਕ ਬੇਟੇ ਨੇ ਕੁਝ ਦਿਨ ਪਹਿਲਾਂ ਆਪਣੀ ਬੀਮਾਰ ਮਾਂ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ। ਬੇਟੇ ਨੇ ਮਾਂ ਦੇ ਇਲਾਜ 'ਚ ਕੋਈ ਕਮੀ ਨਾ ਆਵੇ, ਇਸ ਲਈ ਬਹੁਤ ਕੋਸ਼ਿਸ਼ ਕੀਤੀ ਪਰ ਕੁਝ ਦਿਨਾਂ ਤੋਂ ਉਸ ਦੀ ਪਤਨੀ ਇਲਾਜ ਹੋਣ ਵਾਲੇ ਖਰਚ ਨੂੰ ਲੈ ਕੇ ਪਤੀ ਨੂੰ ਬੁਰਾ-ਭਲਾ ਕਹਿਣ ਲੱਗੀ। ਐਤਵਾਰ ਦੁਪਹਿਰ ਪਤਨੀ ਨੇ ਦੋਬਾਰਾ ਪਤੀ ਨਾਲ ਵਿਵਾਦ ਕਰਕੇ ਕਿਹਾ ਕਿ ਸੱਸ ਨੂੰ ਹਸਪਤਾਲ ਹੀ ਛੱਡ ਦਿਓ, ਇਸ ਨੂੰ ਘਰ ਲਿਆਉਣ ਦੀ ਲੋੜ ਨਹੀਂ। ਇਹ ਗੱਲ ਸੁਣ ਕੇ ਪਤੀ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਪਤਨੀ ਨੂੰ ਥੱਪੜ ਮਾਰੇ। ਅੰਤ 'ਚ ਪਤਨੀ ਨੇ ਮੁਆਫੀ ਮੰਗੀ ਤਾਂ ਪਤੀ ਸ਼ਾਂਤ ਹੋਇਆ।
ਵਿਧਾਇਕਾਂ ਦੇ ਅਰਮਾਨਾਂ 'ਤੇ ਪਾਣੀ ਫੇਰ ਸਕਦਾ ਹੈ ਸਿੱਧੂ, ਪਰਗਟ ਦਾ ਪੈਂਤਰਾ
NEXT STORY