ਮੋਹਾਲੀ (ਸੰਦੀਪ) : ਦੀਵਾਲੀ ਦੀ ਰਾਤ ਸ਼ਰਾਬ ਪੀਣ ਤੋਂ ਪਤੀ ਨਾਲ ਝਗੜਾ ਇਸ ਹੱਦ ਤਕ ਵੱਧ ਗਿਆ ਕਿ ਪਤਨੀ ਨੇ ਸਵੇਰੇ ਫ਼ਾਹਾ ਲਾ ਲਿਆ। ਮ੍ਰਿਤਕਾ ਦੀ ਪਛਾਣ ਧਨਵਤੀ (29) ਵਾਸੀ ਬਲੌਂਗੀ ਵਜੋਂ ਹੋਈ ਹੈ, ਜੋ ਕਿਰਾਏ ’ਤੇ ਰਹਿੰਦੀ ਸੀ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤਾ ਹੈ। ਯੂ. ਪੀ. ਮੁਰਾਦਾਬਾਦ ਦੇ ਰਹਿਣ ਵਾਲੇ ਮ੍ਰਿਤਕਾ ਦੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ। ਰਿਸ਼ਤੇਦਾਰਾਂ ਦੇ ਆਉਣ ਤੋਂ ਬਾਅਦ ਜਾਂਚ ਦੇ ਆਧਾਰ ’ਤੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਤਰਨਤਾਰਨ 'ਚ ਮੁੜ ਦਾਖ਼ਲ ਹੋਇਆ ਪਾਕਿਸਤਾਨੀ ਡਰੋਨ, ਆਵਾਜ਼ ਸੁਣਦੇ ਹੀ ਹਰਕਤ 'ਚ ਆਈ BSF
ਦੀਵਾਲੀ ਦੀ ਰਾਤ ਹੋਇਆ ਸੀ ਦੋਹਾਂ ’ਚ ਝਗੜਾ
ਜਾਂਚ ਅਧਿਕਾਰੀ ਏ. ਐੱਸ. ਆਈ. ਨੇ ਦੱਸਿਆ ਕਿ ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਧਨਵਤੀ ਦਾ ਪਤੀ ਪ੍ਰਾਈਵੇਟ ਨੌਕਰੀ ਕਰਦਾ ਹੈ। ਉਹ ਡਿਊਟੀ ਤੋਂ ਆ ਕੇ ਸ਼ਰਾਬ ਪੀਣ ਦਾ ਆਦੀ ਹੈ। ਦੀਵਾਲੀ ਦੀ ਰਾਤ ਸੋਮਵਾਰ ਵੀ ਜਦੋਂ ਉਹ ਸ਼ਰਾਬ ਪੀਣ ਲੱਗਾ ਤਾਂ ਦੋਹਾਂ ਵਿਚਾਲੇ ਝਗੜਾ ਹੋ ਗਿਆ। ਇਸ ਤੋਂ ਬਾਅਦ ਦੀਵਾਲੀ ਮਨਾ ਕੇ ਪਰਿਵਾਰ ਸੌਂ ਗਿਆ। ਮੰਗਲਵਾਰ ਸਵੇਰੇ ਜਦੋਂ ਉਹ ਉੱਠਿਆ ਤਾਂ ਧਨਵਤੀ ਨੇ ਕਮਰੇ 'ਚ ਖ਼ੁਦ ਨੂੰ ਫ਼ਾਹਾ ਲਾਇਆ ਹੋਇਆ ਸੀ। ਉਸ ਨੇ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਪੁਲਸ ਨੂੰ ਸੂਚਿਤ ਕੀਤਾ। ਧਨਵਤੀ ਨੂੰ ਫ਼ਾਹੇ ਤੋਂ ਉਤਾਰ ਕੇ ਹਸਪਤਾਲ ਲਿਜਾਇਆ ਗਿਆ, ਜਿੱਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਹ ਵੀ ਪੜ੍ਹੋ : ਅਹਿਮ ਖ਼ਬਰ : CM ਮਾਨ ਨੇ ਪੰਜਾਬ 'ਚ ਵਰਕਰਾਂ ਦੀ ਸੁਰੱਖਿਆ ਨੂੰ ਲੈ ਕੇ ਦਿੱਤੀਆਂ ਖ਼ਾਸ ਹਦਾਇਤਾਂ
ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਦੋਹਾਂ ਦੀ 14 ਸਾਲ ਪਹਿਲਾਂ ਲਵ ਮੈਰਿਜ ਹੋਈ ਸੀ ਅਤੇ ਉਨ੍ਹਾਂ ਦੇ 9 ਅਤੇ 8 ਸਾਲ ਦੇ 2 ਬੱਚੇ ਹਨ। ਅਕਸਰ ਹੀ ਧਨਵਤੀ ਆਪਣੇ ਪਤੀ ਨੂੰ ਸ਼ਰਾਬ ਪੀਣ ਤੋਂ ਰੋਕਦੀ ਸੀ ਅਤੇ ਉਨ੍ਹਾਂ ਵਿਚਕਾਰ ਝਗੜਾ ਹੁੰਦਾ ਰਹਿੰਦਾ ਸੀ ਪਰ ਇਹ ਝਗੜਾ ਕੁੱਝ ਮਿੰਟਾਂ ਦਾ ਹੁੰਦਾ ਸੀ ਪਰ ਦੀਵਾਲੀ ਵਾਲੀ ਰਾਤ ਝਗੜਾ ਇੰਨਾ ਵੱਧ ਗਿਆ ਕਿ ਧਨਵਤੀ ਨੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਦੀਵਾਲੀ ਦੀ ਰਾਤ ਡੇਢ ਦਰਜਨ ਤੋਂ ਵੱਧ ਥਾਵਾਂ ’ਤੇ ਲੱਗੀ ਅੱਗ, ਸਾਮਾਨ ਸੜਨ ਕਾਰਨ ਹੋਇਆ ਲੱਖਾਂ ਦਾ ਨੁਕਸਾਨ
NEXT STORY