ਗੁਰਦਾਸਪੁਰ (ਗੁਰਪ੍ਰੀਤ)- ਗੁਰਦਾਸਪੁਰ ਦੇ ਕਸਬਾ ਕਾਦੀਆਂ ਦੇ ਪਿੰਡ ਖਾਰਾ ਦੇ ਡੇਰੇ ਜਿੱਥੇ ਤੂੜੀ ਢੋਣ ਵਾਲਾ ਟਰੈਕਟਰ ਸੜਕ 'ਤੇ ਖੜ੍ਹਾ ਸੀ। ਇਸ ਦੌਰਾਨ ਡੇਰੇ 'ਤੇ ਹੀ ਰਹਿੰਦੇ ਇੱਕ ਪਰਿਵਾਰ ਦੇ ਤਿੰਨ ਬੱਚੇ ਜੋ ਕਿ ਉੱਥੇ ਖੇਡ ਰਹੇ ਸਨ। ਇਸ ਦੌਰਾਨ ਬੱਚੇ ਟਰੈਕਟਰ 'ਤੇ ਚੜ੍ਹ ਜਾਂਦੇ ਹਨ ਅਤੇ ਅਚਾਨਕ ਬੱਚਿਆਂ ਵੱਲੋਂ ਟਰੈਕਟਰ ਦੀ ਸੈਲਫ ਦਬਾ ਦਿੱਤੀ ਗਈ, ਜਿਸ ਨਾਲ ਉਹ ਸਟਾਰਟ ਹੋ ਕੇ ਪਲਟ ਗਿਆ । ਇਸ ਘਟਨਾ ਦੌਰਾਨ ਟਰੈਕਟਰ 'ਤੇ ਤਿੰਨ ਬੱਚੇ ਖੇਡ ਰਹੇ ਸਨ ਜਿਸ 'ਚੋਂ ਇਕ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਬੱਚੇ ਦੀ ਉਮਰ ਅੱਠ ਸਾਲ ਜਦਕਿ ਜ਼ਖ਼ਮੀ ਬੱਚਿਆਂ ਦੀ ਉਮਰ ਪੰਜ ਸਾਲ ਅਤੇ ਨੌ ਸਾਲ ਦੱਸੀ ਜਾ ਰਹੀ ਹੈ।
ਇਹ ਵੀ ਪੜ੍ਹੋ- ਸ਼ਰਮਨਾਕ ਹੋਇਆ ਪੰਜਾਬ: ਕਲਯੁਗੀ ਪਿਓ ਨੇ ਆਪਣੀ ਮਾਸੂਮ ਧੀ ਨਾਲ ਟੱਪੀਆਂ ਬੇਸ਼ਰਮੀ ਦੀਆਂ ਹੱਦਾਂ
ਜਾਣਕਾਰੀ ਦਿੰਦਿਆਂ ਬੱਚਿਆਂ ਦੀ ਮਾਂ ਸੋਨੀਆ ਨੇ ਦੱਸਿਆ ਕਿ ਉਹ ਲੋਕਾਂ ਦੇ ਘਰਾਂ 'ਚ ਕੰਮ ਕਰਨ ਲਈ ਗਈ ਸੀ ਤੇ ਕਿਸੇ ਨੇ ਦੱਸਿਆ ਕਿ ਤੁਹਾਡੇ ਬੱਚੇ ਟਰੈਕਟਰ ਹੇਠਾਂ ਆ ਗਏ ਹਨ ਜਦੋਂ ਉਸ ਨੇ ਆ ਕੇ ਦੇਖਿਆ ਤਾਂ ਦੋ ਬੱਚੇ ਗੰਭੀਰ ਜ਼ਖਮੀ ਸਨ ਜਦਕਿ ਤੀਜਾ ਬੇਟਾ (8) ਸਾਗਰ ਜੋ ਕਿ ਟਰੈਕਟਰ ਦੇ ਹੇਠਾਂ ਦੱਬਿਆ ਗਿਆ ਸੀ ਜਿਸ ਦੀ ਮੌਤ ਹੋ ਚੁਕੀ ਸੀ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਪੇਪਰ ਦੇ ਕੇ ਪਰਤ ਰਹੇ 10ਵੀਂ ਦੇ 2 ਵਿਦਿਆਰਥੀਆਂ ਦੀ ਮੌਤ
ਉਸਨੇ ਦੱਸਿਆ ਕਿ ਟਰੈਕਟਰ ਮਾਲਕ ਮੇਰੇ ਬੱਚਿਆਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਆਪਣਾ ਟਰੈਕਟਰ ਲੈ ਕੇ ਉਥੋਂ ਭੱਜ ਨਿਕਲਿਆ ਸੀ। ਉਸਨੇ ਦੱਸਿਆ ਕਿ ਟਰੈਕਟਰ ਮਾਲਕ ਨਾਲ ਦੇ ਪਿੰਡ ਦਾ ਸਾਬਕਾ ਸਰਪੰਚ ਹੈ। ਬੱਚਿਆਂ ਦੀ ਮਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਅਪ੍ਰੈਲ 'ਚ ਛੁੱਟੀਆਂ ਹੀ ਛੁੱਟੀਆਂ, ਇੰਨੇ ਦਿਨ ਪੰਜਾਬ 'ਚ ਸਕੂਲ ਰਹਿਣਗੇ ਬੰਦ
ਦੂਜੇ ਪਾਸੇ ਇਸ ਮਾਮਲੇ 'ਤੇ ਪੁਲਸ ਥਾਣਾ ਕਾਦੀਆਂ ਮੁਖੀ ਨਿਰਮਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੀਤੀ ਸ਼ਾਮ ਤਿੰਨ ਬੱਚੇ ਟਰੈਕਟਰ ਥੱਲੇ ਆਏ ਸੀ, ਜਿਨ੍ਹਾਂ ਵਿੱਚੋਂ ਇੱਕ ਬੱਚੇ ਦੀ ਮੌਤ ਅਤੇ ਦੋ ਗੰਭੀਰ ਜ਼ਖ਼ਮੀ ਹੋ ਗਏ ਸਨ। ਸਾਡੇ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਬਣਦੀਆਂ ਧਾਰਾਵਾਂ ਲਗਾ ਕੇ ਪਰਚਾ ਦਰਜ ਕਰ ਲਿਆ ਗਿਆ ਹੈ ਜਲਦ ਹੀ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਕੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਥਾਣਾ ਬੁੱਲੋਵਾਲ ਦਾ SHO ਤੇ ASI ਗ੍ਰਿਫ਼ਤਾਰ, ਕਾਰਾ ਜਾਣ ਉੱਡਣਗੇ ਹੋਸ਼
NEXT STORY