ਲੁਧਿਆਣਾ (ਮੁਕੇਸ਼) : ਮਹਾਨਗਰ 'ਚ ਠੰਡ ਦੇ ਵੱਧ ਰਹੇ ਪ੍ਰਕੋਪ ਕਾਰਨ ਗਰਮ ਕੱਪੜਿਆਂ ਦੀ ਖ਼ਰੀਦਦਾਰੀ ਕਰਨ ਲਈ ਬਜ਼ਾਰਾਂ ’ਚ ਲੋਕਾਂ ਦੀ ਭੀੜ ਉਮੜੀ ਦਿਖਾਈ ਦਿੱਤੀ, ਜਿਸ ’ਤੇ ਹੌਜ਼ਰੀ ਕਾਰੋਬਾਰੀਆਂ ਤੋਂ ਇਲਾਵਾ ਗਰਮ ਕੱਪੜਿਆਂ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਤੇ ਵਪਾਰੀਆਂ ਦੇ ਚਿਹਰਿਆਂ ’ਤੇ ਲਾਲੀ ਛਾਈ ਹੋਈ ਨਜ਼ਰ ਆ ਰਹੀ ਹੈ। ਹੌਜ਼ਰੀ ਦਾ ਗੜ੍ਹ ਹੋਣ ਕਾਰਨ ਬਾਹਰੀ ਸੂਬਿਆਂ ਤੋਂ ਵੀ ਭਾਰੀ ਗਿਣਤੀ ’ਚ ਗਾਹਕ ਇੱਥੇ ਖ਼ਰੀਦਦਾਰੀ ਕਰਨ ਲਈ ਆ ਰਹੇ ਹਨ। ਹੌਜ਼ਰੀ ਦਾ ਕੰਮ ਕਰਨ ਵਾਲੇ ਸੁਦਰਸ਼ਨ ਸ਼ਰਮਾ, ਰਿੰਕੂ ਵਸ਼ਿਸ਼ਟ, ਰਾਜੂ ਕਪੂਰ, ਬਲਬੀਰ ਸ਼ਰਮਾ, ਆਸ਼ੂ ਗੁਪਤਾ ਹੋਰਾਂ ਕਿਹਾ ਕਿ ਠੰਡ ਦਿਨੋਂ-ਦਿਨ ਵੱਧ ਰਹੀ ਹੈ, ਜੋ ਕਿ ਬਹੁਤ ਹੀ ਚੰਗੀ ਗੱਲ ਹੈ।
ਉਨ੍ਹਾਂ ਕਿਹਾ ਕਿ ਜੇਕਰ ਠੰਡ ਇਸ ਹੀ ਤਰ੍ਹਾਂ ਪਈ ਤਾਂ ਸੀਜ਼ਨ ਚੰਗਾ ਲੱਗਣ ਦੀ ਪੂਰੀ ਉਮੀਦ ਹੈ। ਉਨ੍ਹਾਂ ਕਿਹਾ ਕਿ ਲੋਕ ਖ਼ਰੀਦਦਾਰੀ ਜ਼ਰੂਰ ਕਰਨ ਪਰ ਵੱਧ ਰਹੇ ਕੋਰੋਨਾ ਤੋਂ ਬਚਾਅ ਲਈ ਬਜ਼ਾਰਾਂ ਵਿਖੇ ਮਾਸਕ ਪਾ ਕੇ ਆਉਣ ਤੋਂ ਇਲਾਵਾ ਨਿਯਮਾਂ ਦੀ ਵੀ ਪਾਲਣਾ ਕਰਨ। ਇਸ ਵਿਚ ਹੀ ਸਾਰਿਆਂ ਦੀ ਭਲਾਈ ਹੈ। ਜ਼ਿਕਰਯੋਗ ਹੈ ਕਿ ਠੰਡ ਦੇ ਸੀਜ਼ਨ ਦੌਰਾਨ ਘੰਟਾ ਘਰ, ਸੁਭਾਣੀ ਬਿਲਡਿੰਗ, ਕਿਤਾਬ ਬਾਜ਼ਾਰ, ਗੁੜ ਮੰਡੀ, ਮੋਚਪੁਰਾ ਬਾਜ਼ਾਰ, ਮਾਤਾ ਰਾਣੀ ਚੌਂਕ ਨਾਲ ਲੱਗਦੇ ਬਜ਼ਾਰਾਂ ਵਿਖੇ ਜਾਮ ਲੱਗਾ ਰਹਿੰਦਾ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਭਿਆਨਕ ਹਾਦਸੇ ਵਿਚ 19 ਸਾਲਾ ਨੌਜਵਾਨ ਦੀ ਮੌਤ
NEXT STORY