ਲੁਧਿਆਣਾ (ਕੁਲਵੰਤ) : ਪੁਰਾਣੀ ਪੁਲਸ ਚੌਕੀ ਰੋਡ ਦੀ ਰਹਿਣ ਵਾਲੀ ਬਬਲੀ ਕੁਮਾਰੀ ਨਾਮੀ ਔਰਤ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਜਦੋਂਕਿ ਥਾਣਾ ਸ਼ਿਮਲਾਪੁਰੀ ਪੁਲਸ ਦਾ ਕਹਿਣਾ ਸੀ ਕਿ ਘਰ ਤਬਦੀਲ ਕਰਨ ਕਰਕੇ ਪਹਿਲਾਂ ਡਿੱਗੀ ਕੰਧ ਅਤੇ ਚਿੱਕੜ ਕਰਕੇ ਉਸ ਦਾ ਪੈਰ ਤਿਲਕ ਗਿਆ, ਜਿਸ ਕਾਰਣ ਉਹ ਜ਼ਖਮੀ ਹੋਈ ਅਤੇ ਦੇਰ ਸ਼ਾਮ ਉਸ ਦੀ ਸਿਵਲ ਹਸਪਤਾਲ 'ਚ ਮੌਤ ਹੋ ਗਈ। ਮ੍ਰਿਤਕਾ ਬਬਲੀ ਆਪਣੇ ਪਿੱਛੇ 4 ਬੇਟੀਆਂ ਅਤੇ ਇਕ ਬੇਟਾ ਛੱਡ ਗਈ ਹੈ।
ਪੁਲਸ ਮੁਤਾਬਕ ਬਬਲੀ ਦੇ ਪਤੀ ਸੰਜੇ ਦਾ ਇਹ ਦੂਜਾ ਵਿਆਹ ਸੀ। ਉਸ ਦਾ ਪਤੀ ਸੰਜੇ ਕੁਮਾਰ ਇੱਥੇ ਹੀ ਇਕ ਨਟ ਬੋਲਟ ਬਣਾਉਣ ਵਾਲੀ ਇਕਾਈ 'ਚ ਕੰਮ ਕਰਦਾ ਹੈ। ਇੱਥੇ ਉਹ ਕਿਰਾਏ ਦੇ ਮਕਾਨ ਵਿਚ ਆਪਣੇ ਪਤੀ, ਬੇਟੀਆਂ ਸ਼ਿਵਾਨੀ, ਲਵਲੀ, ਸਿਮਰਨ, ਮੋਨਿਕਾ ਅਤੇ ਬੇਟੇ ਸੌਰਵ ਦੇ ਨਾਲ ਰਹਿੰਦੀ ਸੀ। ਸੰਜੇ ਮੁਤਾਬਕ ਸਵੇਰੇ ਸਾਢੇ 9 ਵਜੇ ਉਹ ਲੋਕ ਆਪਣਾ ਕਮਰਾ ਖਾਲੀ ਕਰਕੇ ਸਾਮਾਨ ਬਾਹਰ ਕੱਢ ਰਹੇ ਸਨ। ਘਰ ਦੀ ਇਕ ਛੱਤ ਡਿੱਗੀ ਹੋਈ ਸੀ ਅਤੇ ਉਸ ਦਾ ਉਸਾਰੀ ਕਾਰਜ ਚੱਲ ਰਿਹਾ ਸੀ। ਅਚਾਨਕ ਸਾਮਾਨ ਬਾਹਰ ਕੱਢਦੇ ਸਮੇਂ ਬਬਲੀ ਦਾ ਪੈਰ ਡਿੱਗੀ ਕੰਧ ਅਤੇ ਚਿੱਕੜ ਕਾਰਣ ਤਿਲਕ ਗਿਆ, ਜਿਸ ਨਾਲ ਡਿੱਗ ਕੇ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਈ, ਜਿਸ ਕਾਰਣ ਉਸ ਦੇ ਸਿਰ 'ਤੇ ਢੂੰਘੀ ਸੱਟ ਸੀ। ਬਬਲੀ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਮੁੱਢਲੇ ਇਲਾਜ ਤੋਂ ਬਾਅਦ ਉਸ ਨੂੰ ਦਾਖਲ ਕਰ ਲਿਆ ਗਿਆ ਪਰ ਦੇਰ ਸ਼ਾਮ ਉਸ ਨੇ ਦਮ ਤੋੜ ਦਿੱਤਾ।
ਪੁਲਸ ਮੁਖੀ ਪ੍ਰਮੋਦ ਕੁਮਾਰ ਦਾ ਕਹਿਣਾ ਸੀ ਕਿ ਹੁਣ ਤੱਕ ਦੀ ਜਾਂਚ ਵਿਚ ਚਿੱਕੜ 'ਚ ਪੈਰ ਤਿਲਕ ਜਾਣ ਨਾਲ ਹੀ ਜ਼ਖਮੀ ਹੋਈ ਅਤੇ ਇਹੀ ਕਾਰਣ ਉਸ ਦੀ ਮੌਤ ਦਾ ਸਾਹਮਣੇ ਆ ਰਿਹਾ ਹੈ ਪਰ ਪੁਲਸ ਕੱਲ ਉਸ ਦਾ ਪੋਸਟਮਾਰਟਮ ਕਰਵਾ ਕੇ ਯਕੀਨ ਕਰੇਗੀ ਕਿ ਉਸ ਦੇ ਨਾਲ ਹੋਰ ਕੋਈ ਅਣਹੋਣੀ ਘਟਨਾ ਨਾ ਵਾਪਰੀ ਹੋਵੇ।
ਅੱਤਵਾਦ ਨੂੰ ਸਿਰਫ ਪੰਜਾਬ 'ਚ ਹੀ ਖਤਮ ਕੀਤਾ ਜਾ ਸਕਿਆ : ਸੋਮ ਪ੍ਰਕਾਸ਼
NEXT STORY