ਮਾਹਿਲਪੁਰ, (ਜਸਵੀਰ)- ਬਲਾਕ ਮਾਹਿਲਪੁਰ ਦੇ ਪਿੰਡ ਜਾਂਗਣੀਵਾਲ ਵਿਖੇ ਇਕ ਔਰਤ ਦੇ ਵਾਲ ਕੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗਾਇਤਰੀ ਦੇਵੀ ਪਤਨੀ ਦਲਵੀਰ ਕੁਮਾਰ ਵਾਸੀ ਜਾਂਗਣੀਵਾਲ ਨੇ ਦੱਸਿਆ ਕਿ ਮੈਂ ਆਪਣੇ ਘਰ ਵਿਚ ਸੁੱਤੀ ਪਈ ਸੀ ਅਤੇ ਮੇਰੇ ਬੱਚੇ ਸਾਡੇ ਦੂਸਰੇ ਘਰ ਵਿਚ ਟੈਲੀਵਿਜ਼ਨ ਦੇਖ ਰਹੇ ਸਨ। ਸ਼ਾਮੀਂ 4 ਵਜੇ ਦੇ ਲਗਭਗ ਮੇਰੇ ਵਾਲਾਂ ਨੂੰ ਅਚਾਨਕ ਖਿੱਚ ਪਈ। ਮੈਂ ਰੌਲਾ ਪਾ ਦਿੱਤਾ। ਇਸ ਦੌਰਾਨ ਮੇਰੇ ਗੁਆਂਢੀ ਪ੍ਰਵੀਨ ਬੱਲ, ਕਮਲੇਸ਼ ਕੌਰ, ਜੋਤੀ ਤੇ ਮੇਰੀ ਬੱਚੀ ਦੌੜ ਕੇ ਘਰ ਆ ਗਏ। ਮੈਂ ਬੇਹੋਸ਼ ਹੋ ਗਈ। ਹੋਸ਼ ਆਉਣ 'ਤੇ ਦੇਖਿਆ ਤਾਂ ਮੇਰੇ ਵਾਲ ਕੱਟੇ ਹੋਏ ਸਨ।
ਸਰਪੰਚ ਕਰਮਜੀਤ ਸਿੰਘ ਪਰਮਾਰ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਚੱਬੇਵਾਲ ਦੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਸਰਪੰਚ ਅਵਤਾਰ ਚੰਦ ਰਹੱਲੀ, ਚੌਕੀਦਾਰ ਦਵਾਰਕਾ, ਗਾਇਤਰੀ ਦਾ ਪਤੀ ਦਲਵੀਰ ਕੁਮਾਰ ਤੇ ਨਗਰ ਨਿਵਾਸੀ ਵੀ ਹਾਜ਼ਰ ਸਨ। ਪਿਛਲੇ ਦਿਨੀਂ ਪਿੰਡ ਰੂਪੋਵਾਲ ਵਿਖੇ ਵੀ ਇਕ ਔਰਤ ਦੇ ਵਾਲ ਕੱਟੇ ਗਏ ਸਨ। ਇਸ ਘਟਨਾ ਨਾਲ ਸਾਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।
460 ਬੋਤਲਾਂ ਸ਼ਰਾਬ ਸਣੇ 3 ਕਾਬੂ
NEXT STORY