ਬੁਢਲਾਡਾ (ਬਾਂਸਲ) : ਆਰਥਿਕ ਤੌਰ 'ਤੇ ਕਮਜ਼ੋਰ ਤੇ ਕਰਜ਼ੇ ਤੋਂ ਪ੍ਰੇਸ਼ਾਨੀ ਕਾਰਨ ਦਲਿਤ ਔਰਤ ਵੱਲੋਂ ਸੂਏ ਵਿਚ ਛਾਲ ਮਾਰ ਆਤਮਹੱਤਿਆ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਲਾਸ਼ ਸੂਏ 'ਚੋਂ ਬਰਾਮਦ ਕਰ ਲਈ ਗਈ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਰੱਲੀ ਦੇ ਸਾਬਕਾ ਬਲਾਕ ਸੰਮਤੀ ਮੈਂਬਰ ਸੁਖਵਿੰਦਰ ਸਿੰਘ ਬੱਗਾ, ਸਾਬਕਾ ਸਰਪੰਚ ਦਰਸ਼ਨ ਸਿੰਘ ਰੱਲੀ, ਪੰਚ ਜਗਮੇਲ ਸਿੰਘ, ਪੰਚ ਗਮਦੂਰ ਸਿੰਘ, ਪੰਚ ਗੁਰਪ੍ਰਨਾਮ ਸਿੰਘ ਤੇ ਪਿੰਡ ਦੇ ਦਲਿਤ ਪਰਿਵਾਰ ਨਾਲ ਸੰਬੰਧਤ ਤਰਸੇਮ ਸਿੰਘ ਨੇ ਦੱਸਿਆਂ ਕਿ ਉਸ ਦੀ ਪਤਨੀ ਵਿੰਦਰ ਕੌਰ ਆਰਥਿਕ ਤੰਗੀ ਕਾਰਨ ਪ੍ਰੇਸ਼ਾਨ ਰਹਿੰਦੀ ਸੀ, ਇਸੇ ਦੇ ਚੱਲਦੇ ਉਸ ਨੇ ਅੱਜ ਪਿੰਡ ਦੀ ਡਰੇਨ 'ਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। ਉਸਦੀ ਲਾਸ਼ ਸਰਕਾਰੀ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ।
ਵੱਡੀ ਵਾਰਦਾਤ : ਇੰਗਲੈਂਡ ਤੋਂ ਪਰਤੀ ਧੀ ਦੇ ਕਤਲ ਤੋਂ ਬਾਅਦ ਪਿਤਾ ਨੇ ਕੀਤੀ ਖੁਦਕੁਸ਼ੀ (ਵੀਡੀਓ)
NEXT STORY