ਅੰਮ੍ਰਿਤਸਰ (ਸੁਮਿਤ ਖੰਨਾ) : ਮਜੀਠਾ ਰੋਡ ਸਥਿਤ ਗੁਲਮੋਹਰ ਐਵੀਨਿਊ ਵਾਸੀ ਡੇਵਿਡ ਮਸੀਹ ਨੇ ਪੇਕੇ ਰਹਿਣ ਆਈ ਆਪਣੀ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਨ ਮਗਰੋਂ ਖੁਦ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨ-ਲੀਲਾ ਖਤਮ ਕਰ ਲਈ। ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਚਰਚ ਗਈ ਡੇਵਿਡ ਮਸੀਹ ਦੀ ਪਤਨੀ ਮਦੀਨਾ ਵੱਲੋਂ ਵਾਰ-ਵਾਰ ਫੋਨ ਕਰਨ 'ਤੇ ਦੋਵਾਂ ਪਿਉ-ਧੀ ਨੇ ਫੋਨ ਨਹੀਂ ਚੁੱਕਿਆ ਤੇ ਉਸ ਨੇ ਗੁਆਢੀਆਂ ਨੂੰ ਫੋਨ ਕਰ ਕੇ ਪਤਾ ਲਾਉਣ ਬਾਰੇ ਕਿਹਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਸੀ. ਪੀ. ਇਨਵੈਸਟੀਗੇਸ਼ਨ ਮੁਖਵਿੰਦਰ ਸਿੰਘ ਭੁੱਲਰ, ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਤੇ ਥਾਣਾ ਸਦਰ ਮੁਖੀ ਇੰਸਪੈਕਟਰ ਕਮਲਜੀਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ।

ਕੀ ਸੀ ਮਾਮਲਾ
ਪੁਲਸ ਸੂਤਰਾਂ ਮੁਤਾਬਕ ਡੇਵਿਡ ਮਸੀਹ ਜੋ ਪਾਵਰਕਾਮ ਮਹਿਕਮੇ 'ਚੋਂ ਜੇ. ਈ. ਰਿਟਾਇਰ ਹੋਇਆ ਸੀ, ਦੀ ਲੜਕੀ ਨੀਲੋਫਰ ਕਰੀਬ 10 ਸਾਲ ਪਹਿਲਾਂ ਲੁਧਿਆਣਾ ਵਾਸੀ ਸੰਦੀਪ ਨਾਲ ਵਿਆਹੀ ਹੋਈ ਸੀ। ਨੀਲੋਫਰ ਕੁਝ ਸਾਲ ਯੂ. ਕੇ. ਰਹਿਣ ਮਗਰੋਂ ਵਾਪਸ ਭਾਰਤ ਪਰਤੀ ਸੀ। 7 ਦਿਨ ਪਹਿਲਾਂ ਉਹ ਆਪਣੇ ਪੇਕੇ ਘਰ ਗੁਲਮੋਹਰ ਐਵੀਨਿਊ ਆਈ ਸੀ। ਡੇਵਿਡ ਮਸੀਹ ਦੀ ਪਤਨੀ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਅੱਜ ਤੜਕਸਾਰ ਕਰੀਬ 4 ਵਜੇ ਉਸ ਦੇ ਪਤੀ ਨੇ ਉੱਠ ਕੇ ਉਸ ਨੂੰ ਆਪਣੀ ਦਿਮਾਗੀ ਪ੍ਰੇਸ਼ਾਨੀ ਬਾਰੇ ਜਾਣੂ ਕਰਵਾਇਆ, ਜਿਸ ਨੂੰ ਚਾਹ ਦਾ ਕੱਪ ਦੇਣ ਮਗਰੋਂ ਉਹ ਕੁਝ ਚਿਰ ਲਈ ਸੌਂ ਗਿਆ ਤੇ ਕਰੀਬ 9:30 ਵਜੇ ਉਹ ਚਰਚ ਚਲੀ ਗਈ। ਕਰੀਬ 1 ਘੰਟੇ ਬਾਅਦ ਉਸ ਨੇ ਆਪਣੀ ਲੜਕੀ ਨੀਲੋਫਰ ਤੇ ਪਤੀ ਦੇ ਮੋਬਾਇਲਾਂ 'ਤੇ ਫੋਨ ਕੀਤਾ ਤਾਂ ਉਸ ਨੂੰ ਕੋਈ ਜਵਾਬ ਨਾ ਮਿਲਿਆ। ਉਸ ਨੇ ਗੁਆਂਢੀਆਂ ਨੇ ਫੋਨ ਕਰ ਕੇ ਪਤਾ ਕਰਨ ਨੂੰ ਕਿਹਾ ਤਾਂ ਗੁਆਢੀਆਂ ਨੇ ਕੰਧ ਟੱਪ ਕੇ ਦੇਖਿਆ ਕਿ ਦੋਵਾਂ ਪਿਉ-ਧੀ ਦੀਆਂ ਲਾਸ਼ਾਂ ਅੰਦਰ ਪਈਆਂ ਸਨ। ਨੀਲੋਫਰ ਨੂੰ ਡੇਵਿਡ ਮਸੀਹ ਨੇ ਲੋਹੇ ਦੀ ਰਾਡ ਨਾਲ ਮਾਰਨ ਮਗਰੋਂ ਖੁਦ ਪੱਖੇ ਨਾਲ ਫਾਹ ਲੈ ਲਿਆ ਸੀ। ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਡੇਵਿਡ ਮਸੀਹ ਦੀ ਪਤਨੀ ਮਦੀਨਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਜੋ ਕਿ ਨਿਊਜ਼ੀਲੈਂਡ ਰਹਿੰਦਾ ਹੈ, ਦੇ ਵਿਆਹ ਮਗਰੋਂ ਉਸ ਦੀ ਪਤਨੀ ਛੱਡ ਕੇ ਚਲੀ ਗਈ ਸੀ, ਜਿਸ ਨੂੰ ਲੈ ਕੇ ਉਸ ਦਾ ਪਤੀ ਬਹੁਤ ਡਿਪ੍ਰੈਸ਼ਨ 'ਚ ਰਹਿੰਦਾ ਸੀ, ਜਿਸ ਨੇ ਅੱਜ ਇਹ ਕਾਰਾ ਕਰ ਦਿੱਤਾ।
ਪੁਲਸ ਨੇ ਕਤਲ ਦਾ ਮਾਮਲਾ ਕੀਤਾ ਦਰਜ
ਏ. ਸੀ. ਪੀ. ਨਾਰਥ ਸਰਬਜੀਤ ਸਿੰਘ ਬਾਜਵਾ ਨੇ ਦੱਸਿਆ ਕਿ ਪੁਲਸ ਨੇ ਮੌਕਾ-ਏ-ਵਾਰਦਾਤ ਦੇ ਹਾਲਾਤ ਨੂੰ ਧਿਆਨ 'ਚ ਰੱਖਦਿਆਂ ਡੇਵਿਡ ਮਸੀਹ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਐੱਨ. ਆਰ. ਆਈ. ਨੂੰ ਗੋਲੀ ਮਾਰਨ ਦੇ ਦੋਸ਼ 'ਚ ਮੁਲਜ਼ਮ ਦੀ ਪਤਨੀ ਗ੍ਰਿਫ਼ਤਾਰ
NEXT STORY