ਅੰਮ੍ਰਿਤਸਰ : ਕਲਯੁਗ ਦੇ ਇਸ ਦੌਰ 'ਚ ਕਿਸੇ ਦਾ ਭਲਾ ਕਰਨ ਦਾ ਵੀ ਜ਼ਮਾਨਾ ਨਹੀਂ ਰਿਹਾ, ਜਿਸ ਦੀ ਤਾਜ਼ਾ ਉਦਾਹਰਣ ਵੀਡੀਓ 'ਚ ਦੇਖੀ ਜਾ ਸਕਦੀ ਹੈ। ਇੱਥੇ ਇਕ ਔਰਤ ਨੂੰ ਕਿਸੇ ਭੁੱਖੀ ਔਰਤ ਨੂੰ ਰੋਟੀ ਖਵਾਉਣਾ ਇੰਨਾ ਮਹਿੰਗਾ ਪੈ ਗਿਆ ਕਿ ਉਸ ਦੀ ਜਾਨ ਹੀ ਚਲੀ ਗਈ। ਜਾਣਕਾਰੀ ਮੁਤਾਬਕ ਗੁਰਨਾਮ ਨਗਰ ਦੀ ਰਹਿਣ ਵਾਲੀ ਸੁਖਬੀਰ ਕੌਰ ਘਰ 'ਚ ਇੱਕਲੀ ਮੌਜੂਦ ਸੀ। ਇਸ ਦੌਰਾਨ ਘਰ 'ਚ ਇਕ ਅਣਪਛਾਤੀ ਔਰਤ ਆਈ ਅਤੇ ਰੋਟੀ ਮੰਗਣ ਲੱਗੀ। ਸੁਖਬੀਰ ਕੌਰ ਨੇ ਉਸ ਨੂੰ ਘਰ 'ਚ ਬਿਠਾ ਕੇ ਰੋਟੀ ਖੁਆਈ ਤਾਂ ਅਣਪਛਾਤੀ ਔਰਤ ਨੇ ਉਸ ਨੂੰ ਸਰੀਰਕ ਦਰਦਾਂ ਦੀ ਦਵਾਈ ਦੇ ਦਿੱਤੀ ਅਤੇ ਉਸ ਕੋਲੋਂ 150 ਰੁਪਏ ਲੈ ਕੇ ਚਲੀ ਗਈ।
ਇਸ ਤੋਂ ਬਾਅਦ ਸੁਖਬੀਰ ਕੌਰ ਨੇ ਜਿਵੇਂ ਹੀ ਉਹ ਦਵਾਈ ਖਾਧੀ ਤਾਂ ਉਸ ਦੀ ਹਾਲਤ ਖਰਾਬ ਹੋ ਗਈ ਅਤੇ ਉਹ ਤੜਫਣ ਲੱਗ ਪਈ। ਉਸ ਦੀ ਆਵਾਜ਼ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ ਅਤੇ ਉਸ ਨੂੰ ਹਸਪਤਾਲ ਲੈ ਗਏ, ਜਿਸ ਦੌਰਾਨ ਉਸ ਦੀ ਮੌਤ ਹੋ ਗਈ। ਇਹ ਸਾਰੀ ਵਾਰਦਾਤ ਸੁਖਬੀਰ ਕੌਰ ਨੇ ਇਕ ਕਾਗਜ਼ 'ਤੇ ਲਿਖ ਦਿੱਤੀ, ਜਿਸ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਅਤੇ ਅਣਪਛਾਤੀ ਮਹਿਲਾ ਦੀ ਭਾਲ ਕੀਤੀ ਜਾ ਰਹੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਅਮਰੀਕਾ 'ਚ ਸਿੱਖ ਵਿਅਕਤੀ 'ਤੇ ਨਸਲੀ ਹਮਲੇ ਦੀ ਨਿੰਦਾ
NEXT STORY