ਨਾਭਾ (ਭੁਪਿੰਦਰ ਭੂਪਾ) - ਗੁਰਦੁਆਰੇ ਦੇ 2 ਸੇਵਦਾਰਾਂ ਨੇ ਔਰਤ ਨਾਲ ਜ਼ਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ 'ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਪਿੰਡ ਅਲੌਹਰਾਂ ਖੁਰਦ ਦੇ ਗੁਰਦੁਆਰਾ ਸਿੱਧਸਰ ਸਾਹਿਬ ਇਸ਼ਰਪੁਰਾ ਵਿਚ ਸੇਵਾ ਕਰਨ ਵਾਲੇ 2 ਸੇਵਾਦਾਰਾਂ ਲੱਖਾ ਸਿੰਘ ਤੇ ਰਾਜਪਾਲ ਸਿੰਘ ਉਰਫ ਕਾਲਾ ਨੇ ਕਥਿਤ ਤੌਰ 'ਤੇ ਬੀਤੀ ਰਾਤ ਲਗਭਗ 8 ਵਜੇ ਇਕ ਔਰਤ ਨਾਲ ਗੁਰਦੁਆਰਾ ਦੀ ਅਲੌਹਰਾਂ ਕਲਾਂ ਸਥਿਤ ਖੇਤ ਦੀ ਮੋਟਰ 'ਤੇ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਔਰਤ ਦੇ ਪਤੀ ਰਣਜੀਤ ਸਿੰਘ ਵਾਸੀ ਅਰਜੁਨ ਕਾਲੋਨੀ ਅਲੌਹਰਾਂ ਨੇ ਦੱਸਿਆ ਕਿ ਉਸ ਦੀ ਪਤਨੀ ਉੁਕਤ ਗੁਰਦੁਆਰਾ ਸਾਹਿਬ ਵਿਚ ਸ਼ਰਧਾ ਰੱਖ ਕੇ ਉੁਥੇ ਸੇਵਾ ਲਈ ਜਾਂਦੀ ਰਹਿੰਦੀ ਹੈ ਅਤੇ ਬੀਤੀ ਰਾਤ ਵੀ ਕਥਿਤ ਦੋਸ਼ੀਆਂ ਨੇ ਉਸ ਨੂੰ ਸੇਵਾ ਲਈ ਫੋਨ ਕਰ ਕੇ ਬੁਲਾਇਆ ਸੀ ਅਤੇ ਹਨੇਰੇ ਦਾ ਫਾਇਦਾ ਉਠਾ ਕੇ ਉੁਨ੍ਹਾਂ ਉਸ ਦੀ ਪਤਨੀ ਨਾਲ ਛੇੜਛਾੜ ਦੀ ਕੋਸ਼ਿਸ਼ ਕੀਤੀ, ਜਿਸ 'ਤੇ ਪੀੜਤਾ ਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰ ਕੇ ਸਦਰ ਥਾਣਾ ਪੁਲਸ ਨੂੰ ਸੂਚਿਤ ਕਰ ਦਿੱਤਾ। ਇਸ ਬਾਰੇ ਸਦਰ ਥਾਣੇ ਦੇ ਐੱਸ. ਐੱਚ. ਓ. ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਈ. ਜੀ. ਨੇ ਕੀਤਾ ਪਟਿਆਲਾ ਟ੍ਰੈਫਿਕ ਪੁਲਸ ਦਾ ਮੋਬਾਇਲ ਐਪ ਜਾਰੀ
NEXT STORY