ਸਮਾਣਾ : ਸਮਾਣਾ 'ਚ ਨਗਰ ਪਾਲਿਕਾ ਨੇੜੇ ਇਕ ਔਰਤ ਦੇ ਕਤਲ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਮੁਤਾਬਕ ਜੋਗਿੰਦਰ ਕੌਰ (45) ਬੀਤੀ ਰਾਤ ਘਰ 'ਚ ਇਕੱਲੀ ਹੀ ਸੀ, ਜਦੋਂ ਕਿ ਉਸ ਦਾ ਪਤੀ ਕਿਸੇ ਕੰਮ ਕਾਰਨ ਬਾਹਰ ਗਿਆ ਹੋਇਆ ਸੀ। ਇਸ ਦੌਰਾਨ ਲੁੱਟ ਦੀ ਨੀਅਤ ਨਾਲ ਆਏ ਲੁਟੇਰਿਆਂ ਨੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਦੋਂ ਸਵੇਰੇ ਮ੍ਰਿਤਕ ਦਾ ਪਤੀ ਘਰ ਆਇਆ ਤਾਂ ਪਤਨੀ ਦੀ ਲਾਸ਼ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਫਿਲਹਾਲ ਪੁਲਸ ਮੌਕੇ 'ਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ 'ਚ ਲੱਗ ਗਈ ਹੈ।
ਕਿਸਾਨਾਂ ਨੇ ਸ਼ੁਰੂ ਕੀਤਾ ਮੁੱਖ ਮੰਤਰੀ ਦੇ ਪੁਤਲੇ ਫੂਕਣ ਦਾ ਸਿਲਸਿਲਾ
NEXT STORY