ਭਿੱਖੀਵਿੰਡ/ਖਾਲਡ਼ਾ, (ਭਾਟੀਆ, ਰਾਜੀਵ) - ਥਾਣਾ ਭਿੱਖੀਵਿੰਡ ਦੇ ਪਿੰਡ ਸਾਂਧਰਾ ਵਿਖੇ ਰਿਸ਼ਤੇਦਾਰਾਂ ਨੂੰ ਮਿਲਣ ਆਈ ਇਕ ਅੌਰਤ ਨੇ ਪਿੰਡ ਦੇ ਕੋਝ ਲੋਕਾਂ ’ਤੇ ਉਸ ਨੂੰ ਕਥਿਤ ਤੌਰ ’ਤੇ ਅਗਵਾ ਕਰ ਕੇ ਜਬਰ-ਜ਼ਨਾਹ ਕਰਨ ਦੇ ਦੋਸ਼ ਲਾਏ। ਅੌਰਤ ਦੀ ਸ਼ਿਕਾਇਤ ਦੀ ਪੁਸ਼ਟੀ ਕਰਦਿਆਂ ਥਾਣਾ ਭਿੱਖੀਵਿੰਡ ਦੇ ਮੁਖੀ ਨੇ ਮਾਮਲੇ ਦੀ ਜਾਂਚ ਕੀਤੇ ਜਾਣ ਦੀ ਗੱਲ ਕਹੀ।
ਜਾਣਕਾਰੀ ਦਿੰਦਿਆਂ ਸਰਹੱਦੀ ਪਿੰਡ ਦੀ ਵਸਨੀਕ ਅੌਰਤ ਨੇ ਦੱਸਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ 2 ਬੱਚਿਆਂ ਦੀ ਮਾਂ ਹੈ। ਉਸ ਨੇ ਦੱਸਿਆ ਕਿ ਬੀਤੇ ਦਿਨੀਂ ਜਦੋਂ ਉਹ ਆਪਣੇ ਮਾਮੇ ਦੇ ਘਰ ਆ ਰਹੀ ਸੀ ਤਾਂ ਘਰ ਨੂੰ ਜਾਂਦੀ ਗਲੀ ’ਚ ਉਸ ਨੂੰ ਕੁਝ ਲੋਕਾਂ ਵੱਲੋਂ ਕਥਿਤ ਤੌਰ ’ਤੇ ਅਗਵਾ ਕਰ ਲਿਆ ਗਿਆ ਅਤੇ ਪਿੰਡ ਸਥਿਤ ਇਕ ਵਿਅਤਕੀ ਦੇ ਘਰ ’ਚ ਲਿਜਾ ਕੇ ਉਸ ਨਾਲ ਇਕ ਵਿਅਕਤੀ ਨੇ ਜਬਰ-ਜ਼ਨਾਹ ਕੀਤਾ, ਜਦਕਿ ਉਸ ਦੇ ਸਾਥੀਆਂ ਵੱਲੋਂ ਕੁੱਟ-ਮਾਰ ਕਰਦਿਆਂ ਧਮਕੀਆਂ ਦਿੱਤੀਆਂ ਗਈਆਂ ਕਿ ਜੇਕਰ ਮੂੰਹ ਖੋਲ੍ਹਿਆ ਤਾਂ ਚੰਗਾ ਨਹੀਂ ਹੋਵੇਗਾ।
ਉਸ ਨੇ ਦੱਸਿਆ ਕਿ ਉਸ ਨੇ ਆਪਣੇ ਰਿਸ਼ਤੇਦਾਰ ਘਰ ਪਹੁੰਚ ਕੇ ਸਾਰੀ ਕਹਾਣੀ ਬਿਆਨ ਕੀਤੀ, ਜਿਸ ਉਪਰੰਤ ਉਸ ਦੇ ਰਿਸ਼ਤੇਦਾਰਾਂ ਵੱਲੋਂ ਉਸ ਨੂੰ ਨਾਲ ਲੈ ਕੇ ਥਾਣਾ ਭਿੱਖੀਵਿੰਡ ਵਿਖੇ ਕਥਿਤ ਮੁਲਜ਼ਮਾਂ ਖਿਲਾਫ ਸ਼ਿਕਾਇਤ ਦਰਜ ਕਰਵਾਈ ਗਈ ਹੈ ਪਰ 2 ਦਿਨ ਬੀਤ ਜਾਣ ਦੇ ਬਾਵਜੂਦ ਵੀ ਨਾ ਤਾਂ ਉਸ ਦਾ ਮੈਡੀਕਲ ਚੈੱਕਅਪ ਕਰਵਾਇਆ ਹੈ ਅਤੇ ਨਾ ਹੀ ਉਨ੍ਹਾਂ ਲੋਕਾਂ ਖਿਲਾਫ ਪੁਲਸ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ, ਜਿਨ੍ਹਾਂ ਦੇ ਨਾਂ ਉਸ ਨੇ ਸ਼ਿਕਾਇਤ ’ਚ ਦੱਸੇ ਹਨ। ਇਸ ਸਬੰਧੀ ਥਾਣਾ ਭਿੱਖੀਵਿੰਡ ਦੇ ਮੁਖੀ ਮਨਜਿੰਦਰ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸਲ ਸੱਚਾਈ ਜਲਦ ਹੀ ਸਾਹਮਣੇ ਲਿਅਾਂਦੀ ਜਾਵੇਗੀ।
ਵਿਅਾਹੁਤਾ ਨਾਲ ਜਬਰੀ ਸਰੀਰਕ ਸਬੰਧ ਬਣਾਉਣ ਵਾਲਾ ਨਾਮਜ਼ਦ
ਤਰਨਤਾਰਨ, (ਰਾਜੂ)- ਸਰਹਾਲੀ ਥਾਣਾ ਪੁਲਸ ਨੇ ਵਿਅਾਹੁਤਾ ਅੌਰਤ ਨੂੰ ਜਬਰੀ ਬੰਬੀ ’ਤੇ ਲਿਜਾ ਕੇ ਸਰੀਰਕ ਸਬੰਧ ਬਣਾਉਣ ਵਾਲੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਅੌਰਤ ਨੇ ਦੱਸਿਆ ਕਿ 20 ਜੁਲਾਈ ਨੂੰ ਉਸ ਦਾ ਪਤੀ ਖੇਤਾਂ ਨੂੰ ਪਾਣੀ ਲਾਉਣ ਗਿਆ ਹੋਇਆ ਸੀ ਅਤੇ ਉਹ ਘਰ ’ਚ ਇਕੱਲੀ ਸੀ। ਇਸੇ ਦੌਰਾਨ ਬਲਜੀਤ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਠੱਟਾ ਉਨ੍ਹਾਂ ਦੇ ਘਰ ਆਇਆ ਅਤੇ ਉਸ ਨੂੰ ਜਬਰੀ ਮੋਟਰਸਾਈਕਲ ’ਤੇ ਬਿਠਾ ਕੇ ਬੰਬੀ ’ਤੇ ਲੈ ਗਿਅਾ ਅਤੇ ਉਸ ਨਾਲ ਸਰੀਰਕ ਸਬੰਧ ਬਣਾਏ। ਉਹ ਉਸ ਦਾ ਵਿਰੋਧ ਕਰਦੀ ਰਹੀ ਪਰ ਮੁਲਜ਼ਮ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੂੰ ਘਰ ਦੇ ਬਾਹਰ ਉਤਾਰ ਕੇ ਫਰਾਰ ਹੋ ਗਿਆ।
ਘਟਨਾ ਦੀ ਸੂਚਨਾ ਉਸ ਨੇ ਪੁਲਸ ਨੂੰ ਦਿੱਤੀ। ਮਾਮਲੇ ਦੀ ਪਡ਼ਤਾਲ ਕਰ ਰਹੀ ਵੂਮੈਨ ਸੈੱਲ ਪੱਟੀ ਦੀ ਇੰਚਾਰਜ ਏ. ਐੱਸ. ਆਈ. ਕਰਮਜੀਤ ਕੌਰ ਨੇ ਦੱਸਿਆ ਕਿ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਡ਼ਕੀ ਸੁਰੱਖਿਆ ਢੰਗ-ਤਰੀਕਿਆਂ ’ਚ ਵੱਡਾ ਬਦਲਾਅ ਸਮੇਂ ਦੀ ਲੋਡ਼ : ਅਰੁਣਾ ਚੌਧਰੀ
NEXT STORY